Latest news

ਸਾਬਕਾ ਖਾੜਕੂ ਮੁਖੀ ਜਫਰਵਾਲ ਵਲੋਂ ਕਾਲੀ ਸੂਚੀ ਸਮਾਪਤੀ ਦਾ ਕੀਤਾ ਸਵਾਗਤ

ਜਲੰਧਰ,
ਸਾਬਕਾ ਖਾੜਕੂ ਮੁਖੀ ਰਹੇ ਵਸਣ ਸਿੰਘ ਜਫਰਵਾਲ, ਸੀਨਿਅਰ ਮੀਤ ਪੜਧਾਨ ਯੁਨਾਇਚਿਡ ਅਕਾਲੀ ਦਲ ਨੇ ਕੇੰਦਰ ਸਰਕਾਰ ਵਲੋੰ ਵਿਦੇਸ਼ਾੰ ਵਿਚ ਰਹਿੰਦੇ ਕੁਝ ਸਿਖਾੰ ਦੀ ਬਨਾਈ ਗਈ ਕਾਲੀ ਸੂਚੀ ਨੂੰ ਮੌਜੂਦਾ ਕੇੰਦਰ ਸਰਕਾਰ ਵਲੋੰ ਖਤਮ ਕਰਨ ਦੇ ਫੈਸਲੇ ਨੂੰ ਸ਼ਲਾਘਯੋਗ ਦਸਿਆ ਹੈ। ਆਪਣੀ ਗਿਰਫਤਾਰੀ ਤੋੰ ਬਾਅਦ ਕਈ ਸਾਲਾੰ ਦੀ ਜੇਲ ਕਟ ਕੇ ਬਰੀ ਹੋਣ ਤੋੰ ਬਾਅਦ ਆਪਨੇ ਜਦੀ ਪਿੰਡ ਜਫਰਵਾਲ ਵਿਖੇ ਪੰਥ ਅਤੇ ਸਮਾਜ ਲਈ ਸਰਗਰਮ ਅਤੇ ਸ਼ਾੰਤਮਈ ਜੀਵਨ ਬਿਤਾ ਰਹੇ ਸਾਬਕਾ ਖਾਡ਼ਕੂ ਨੇੰ ਪੰਚਾਇਤ ਨਾਮਾ ਨਾਲ ਖਾਸ ਗਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਸੰਕਟ ਵਾਲੇ ਸਮੇੰ ਵਿਚ ਬਨੀ ਕਾਲੀ ਸੂਚਿ ਵਿਚ ਬਹੁਤ ਸਾਰੇ ਉਹ ਲੋਕ ਸ਼ਾਮਲ ਸਨ ਜੋ ਹਾਲਾਤ ਤੋੰ ਘਬਰਾਏ ਰਾਜਸੀ ਸ਼ਰਨ ਲੈ ਕੇ ਵਿਦੇਸ਼ਾੰ ਵਿਚ ਜਾ ਵਸੇ ਸਨ। ਇਸ ਸੂਚਿ ਵਿਚ ਸ਼ਾਮਲ ਹੋਣ ਦੇ ਕਾਰਣ ਉਹ ਆਪਨੇ ਦੇਸ਼ ਅਤੇ ਪੰਜਾਬ ਵਿਚ ਆ ਨਹੀੰ ਸਕਦੇ ਸਨ। ਆਪਣੇ ਵਤਨ ਤੋੰ ਦੂਰ ਬੈਠੇ ਇਖੇ ਵ੍ਸੇ ਪਰਿਵਾਰਾੰ ਦੇ ਦੁਖ-ਸੁਖ ਵਿਚ ਸ਼ਮੂਲਿਅਤ ਕਰਨ ਤੋੰ ਵਾੰਝੇ ਸਨ। ਕਾਲੀ ਸੂਚਿ ਦੇ ਖਾਤਮੇ ਤੋੰ ਬਾਅਦ ਉਹ ਮੁਡ਼ ਆਪਣੇ ਵਤਨ ਪਰਤ ਕੇ ਆਪਣੀ ਮਿਟੀ ਨੂੰ ਸਜਦਾ ਕਰ ਸਕਣਗੇ। ਪਰਿਵਾਰਾੰ ਦੇ ਦੁਖ-ਸੁਖ ਵਿਚ ਸ਼ਾਮਿਲ ਹੋਣਗੇ। ਉਨਾੰ ਨੇ ਕੇੰਦਰ ਸਰਕਾਰ ਦਾ ਇਸ ਫੈਸਲੇ ਲਈ ਧਨਵਾਦ ਕਰਦੇ ਕਿਹਾ ਕਿ ਬੇਕਸੂਰ ਸਿਖਾੰ ਨੂੰ ਕਾਲ ਸੂਚਿ ਚੋੰ ਕਢ ਕੇ ਕੇੰਦਰ ਸਰਕਾਰ ਨੇ ਬਹੁਤ ਸ਼ਲਾਘਾਯੋਗ ਉਪਰਾਲਾ ਕੀਤਾ ਹੈ। ਉਨਾੰ ਆਸ ਜਤਾਈ ਕਿ ਇਸ ਫੈਸਲੇ ਨਾਲ ਸੰਬੰਧਿਤ ਨੋਟੀਫਿਕੇਸ਼ਨ ਵੀ ਜਾਰੀ ਹੋ ਜਾਵੇਗਾ, ਤਾਕਿ ਏਅਰਪੋਰਟ ਤੇ ਉਤਰਨ ਲਗੇ ਉਨਾੰ ਨੂੰ ਕਾਨੂਨੀ ਤੌਰ ਤੇ ਪਰੇਸ਼ਾਨੀ ਨਾ ਹੋਵੇ।
ਭਾਈ ਵਸਣ ਸਿੰਘ ਜਫਰਵਾਲ ਨੇ ਆਸ ਕੀਤੀ ਕਿ ਬੀਤੇ ਦੌਰ ਦੀਆ ਕੁਡ਼ਤਨਾੰ ਅਤੇ ਤਲਖ ਤਜੁਰਬਿਆੰ ਨੂੰ ਅਖੋੰ ਪਰੋਖੇ ਕਰਦੇ ਹੋਏ ਆਉਣ ਵਾਲੇ ਵਕਤ ਲਈ ਚੰਗੀ ਆਸ ਕਰਨੀ ਚਾਹੀਦੀ ਹੈ। ਉਨਾੰ ਕੇੰਦਰ ਸਰਕਾਰ ਤੋੰ ਆਸ ਜਾਹਿਰ ਕੀਤੀ ਕਿ ਜੇਲਾੰ ਵਿਚ ਬੰਦ ਸਿਖ ਨੌਜਵਾਨ ਜਿਹਡੇ ਸਜਾਵਾੰ ਤੋੰ ਵੀ ਵਾਧੂ ਸਮੇੰ ਤੋੰ ਬੰਦ ਨੇ ਉਨਾੰ ਨੂੰ ਰਿਹਾ ਕਰਕੇ ਸਦਭਾਵਨਾ ਦਾ ਸੰਦੇਸ਼ ਦਿਤਾ ਜਾਵੇਗਾ।

Leave a Reply

Your email address will not be published. Required fields are marked *