Latest news

ਸਾਬਕਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦੇ ਜਵਾਈ ਐਸ.ਐਸ. ਚੰਨੀ BJP ਚ ਸ਼ਾਮਲ

Former President Giani Zail Singh’s son-in-law SS Chani joins BJP

ਨਵੀਂ ਦਿੱਲੀ,

ਸਾਬਕਾ ਆਈ.ਏ.ਐਸ. ਅਫ਼ਸਰ ਐਸ.ਐਸ.ਚੰਨੀ ਨੂੰ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋ ਗਏ। ਭਾਰਤ ਦੇ ਸਾਬਕਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦੇ ਜਵਾਈ ਐਸ.ਐਸ. ਚੰਨੀ ਨੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਦੀ ਮੌਜੂਦਗੀ ਵਿਚ ਬੀਜੀਪੀ ਦੀ ਮੈਂਬਰੀ ਹਾਸਲ ਕੀਤੀ। ਪੰਜਾਬ ਵਿਚ ਖਾੜਕੂਵਾਦ ਦੌਰਾਨ ਐਸ.ਐਸ. ਚੰਨੀ, ਗੁਰਦਾਸਪੁਰ ਅਤੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵਜੋਂ ਤੈਨਾਤ ਰਹੇ। ਉਨਾਂ ਨੇ ਲੋਕ ਸਭਾ ਚੋਣਾਂ ਲਈ ਲੁਧਿਆਣਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਲਈ ਦਾਅਵਾ ਵੀ ਪੇਸ਼ ਕੀਤਾ ਸੀ ਪਰ ਗੱਲ ਸਿਰੇ ਨਾ ਚੜ ਸਕੀ ਅਤੇ ਬੀਜੇਪੀ ਵਿਚ ਸ਼ਾਮਲ ਹੋਣ ਦਾ ਫ਼ੈਸਲਾ ਕਰ ਲਿਆ। ਸਰਵਣ ਸਿੰਘ ਚੰਨੀ ਹਾਲ ਹੀ ਵਿਚ ਪੰਜਾਬ ਸੂਚਨਾ ਕਮਿਸ਼ਨ ਦੇ ਮੁਖੀ ਵਜੋਂ ਸੇਵਾ ਮੁਕਤ ਹੋਏ ਸਨ। ਚੰਨੀ ਤੋਂ ਇਲਾਵਾ ਫ਼ੌਜ ਦੇ 7 ਸੇਵਾ ਮੁਕਤ ਅਫ਼ਸਰ ਵੀ ਬੀਜੇਪੀ ਵਿਚ ਸ਼ਾਮਲ ਹੋ ਗਏ ਜਿਨਾਂ ਵਿਚ ਲੈਫ਼ਟੀਨੈਂਟ ਜਨਰਲ ਜੇ.ਬੀ.ਐਸ. ਯਾਦਵ, ਲੈਫ਼ਟੀਨੈਂਟ ਜਨਰਲ ਆਰ.ਐਨ. ਸਿੰਘ, ਲੈਫ਼ਟੀਨੈਂਟ ਜਨਰਲ ਐਸ.ਕੇ. ਪਟਿਆਲ, ਲੈਫ਼ਟੀਨੈਂਟ ਜਨਰਲ ਸੁਨੀਤ ਕੁਮਾਰ, ਲੈਫ਼ਟੀਨੈਂਟ ਜਨਰਲ ਨਿਤਿਨ ਕੋਹਲੀ, ਕਰਨਲ ਆਰ. ਕੇ. ਤ੍ਰਿਪਾਠੀ ਅਤੇ ਵਿੰਗ ਕਮਾਂਡਰ ਨਵਨੀਤ ਮੇਗਨ ਸ਼ਾਮਲ ਹਨ।

Subscribe us on Youtube


Leave a Reply