Latest news

ਯੁਕਰੇਨ ਤੋਂ ਆਏ ਚਾਰ ਨੌਜਵਾਨ ਅੰਮ੍ਰਿਤ ਛਕ ਕੇ ਸਜੇ ਸਿੰਘ


Four young Amrit Ake Sage Singh from Ukraine

ਯੁਕਰੇਨ ਦੇ ਚਾਰ ਨੌਜਵਾਨ ਸਿੱਖ ਧਰਮ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੇ ਸਿੱਖ ਧਰਮ ਅਪਨਾ ਲਿਆ ਅਤੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਅੰਮ੍ਰਿਤ ਛਕ ਕੇ ਸਿੰਘ ਸਜ ਹਨ। ਇਨ੍ਹਾਂ ਨੌਜਵਾਨਾਂ ਨੇ ਅੰਮ੍ਰਿਤਧਾਰੀ ਹੋਣ ਮਗਰੋਂ ਆਪਣੇ ਨਾਂ ਵੀ ਬਦਲ ਲਏ ਹਨ।
ਬੋਗਦਨ ਵਿਲਖੋਵੀ ਹੁਣ ਕਮਲਜੀਤ ਸਿੰਘ, ਦਮੇਤਰੋ ਨੋਕਲੇਵੀ ਹੁਣ ਕਰਨ ਸਿੰਘ, ਦੈਨਿਸ ਆਰਤੋਰੇਵਿਚ ਹੁਣ ਕੀਰਤ ਸਿੰਘ ਅਤੇ ਵੈਦਿਅਮ ਵਿਤੇਲੀਵਿਚ ਹੁਣ ਕੁਲਵਿੰਦਰ ਸਿੰਘ ਬਣ ਗਿਆ ਹੈ। ਇਹ ਸਾਰੇ ਯੂਕਰੇਨ ਦੇ ਪੋਲਤਾਵਾ ਸਟੇਟ ਦੇ ਕਰੈਮਨਚੂਘ ਸ਼ਹਿਰ ਦੇ ਰਹਿਣ ਵਾਲੇ ਹਨ। ਇਹ ਇਸ ਵੇਲੇ ਚੀਨ ਵਿੱਚ ਵੱਖ-ਵੱਖ ਯੂਨੀਵਰਸਿਟੀਆਂ ‘ਚ ਪੜ੍ਹ ਰਹੇ ਹਨ। ਇਹ ਪਿਛਲੇ ਲਗਭਗ ਇਕ ਮਹੀਨੇ ਤੋਂ ਅੰਮ੍ਰਿਤਸਰ ਆਏ ਹੋਏ ਹਨ ਅਤੇ ਇਥੇ ਸਿੱਖ ਮਿਸ਼ਨਰੀ ਕਾਲਜ ਵਿੱਚ ਰਹਿ ਕੇ ਸਿੱਖ ਧਰਮ ਬਾਰੇ ਮੁਢਲਾ ਅਧਿਐਨ ਕਰਨ ਤੋਂ ਬਾਅਦ ਇਨ੍ਹਾਂ ਨੇ ਸਿੱਖ ਧਰਮ ਅਪਣਾਉਣ ਅਤੇ ਅੰਮ੍ਰਿਤਧਾਰੀ ਬਣਨ ਦਾ ਫ਼ੈਸਲਾ ਲਿਆ।

Leave a Reply

Your email address will not be published. Required fields are marked *