Girl festivals celebrated by giving gifts, dialects and learnings

ਜਿਲ੍ਹੇ ਦੇ ਇਤਿਹਾਸਕ ਪਿੰਡ ਲੋਪੋਂ ਵਿਖੇ ਸੇਵਾਦਾਰ ਐਂਡ ਸਪੋਟਸ ਕਲੱਬ ਵੱਲੋਂ ਧੀਆਂ ਧਿਆਣੀਆਂ ਲਈ ਤੀਆਂ ਦਾ ਮੇਲਾ ਕਰਵਾਇਆਂ ਗਿਆ ਜਿਸ ਵਿਚ ਲੜਕੀਆਂ ਨੇ ਗਿੱਧਾ, ਸਿੱਠਣੀਆਂ ਆਦਿ ਗਾਂ ਕਿ ਮਨ ਹੌਲਾ ਕੀਤਾ। ਕੁੜੀਆਂ ਵਿਚ ਖੁਸ਼ੀ ਦੀ ਐਨੀ ਵੱਡਹੀ ਲਹਿਰ ਸੀ ਕਿ ਬੋਲੀਆਂ ਗਿੱਧਾ ਤੀਜੇ ਪਿੰਡ ਸੁਣਾਈ ਦਿੰਦਾ ਸੀ ਕਲੱਬ ਮੈਬਰਾਂ ਵੱਲੋਂ ਪੁਰਾਤਨ ਗਿੱਧਾ, ਬੋਲੀਆਂ ਅਤੇ ਲੜਕੀਆਂ ਨੂੰ ਸਿੱਖਲਾਈ ਦੇ ਕੇ ਸਾਡੇ ਵੱਡਿਆਂ ਵੱਲੋਂ ਚਲਾਈ ਗਿੱਧਾ ਬੋਲੀਆਂ ਕਲਾਂ ਨੂੰ ਦੁਬਾਰ ਤੋਂ ਪ੍ਰਫੁੱਲਤ ਕਰਨ ਵਾਲੇ ਅਤੇ ਥੋੜੇ ਸਮੇਂ ‘ਚ ਵੱਡਾ ਲਾਮਾ ਖੱਟਣ ਵਾਲੇ ਪਾਲ ਸਿੰਘ ਸਮਾਉ ਨੂੰ ਵੀ ਵਿਸ਼ੇਸ ਤੌਰ ’ਤੇ ਸੱਦਿਆ ਗਿਆਂ ਜਿਨ੍ਹਾਂ ਜਿਥੇ ਲੜਕੀਆਂ ਨੂੰ ਸੰਬੋਧਨ ਕੀਤਾ ਕਿ ਜੇਕਰ ਸਾਡੀ ਇਕ ਬੱਚੀ ਚੰਗਾ ਕੰਮ ਕਰਦੀ ਹੈ ਤਾਂ ਸੌ ਲੜਕੀ ਲਈ ਦਰਵਾਜੇ ਖੋਲ ਜਾਦੀ ਹੈ ਪਰ ਜੇਕਰ ਇਕ ਲੜਕੀ ਗਲਤੀ ਕਰਦੀ ਹੈ ਤਾਂ ਸੌ ਲੜਕੀਆਂ ਦੇ ਤਰੱਕੀ ਦੇ ਦਰਵਾਜੇ ਬੰਦ ਕਰ ਜਾਦੀ ਹੈ ਉਹਨਾ ਬੱਚੀਆਂ ਭੈਣਾ ਨੂੰ ਇਹੋ ਅਪੀਲ ਕੀਤੀ ਕਿ ਅਜਿਹਾ ਕੰਮ ਕਰੋ ਜਿਸ ਨਾਲ ਸਾਡੇ ਸਾਡੇ ਮਾਪਿਆਂ ਦਾ ਲਾਮ ਰੋਸ਼ਨ ਹੋਵੇ ਅਤੇ ਫਿਰ ਉਹਨਾਂ ਤੀਆਂ ਵਿਚ ਖੁਦ ਉਤਰ ਕੇ ਅਜਿਹੀਆਂ ਬੋਲੀਆਂ ਪਾਈਆਂ ਕਿ 70 ਸਾਲਾ ਦੀਆਂ ਬੇਬੇ ਵੀ ਗਿੱਧਾ ਪਾਉਣ ਲਈ ਮਜਬੂਰ ਹੋ ਗਈਆਂ। ਲੜਕੀਆਂ ਵਿਚ ਐਨੀ ਖੁਸ਼ੀ ਸੀ ਕਿ ਸਾਭੀ ਨਹੀ ਸੀ ਜਾ ਰਹੀ   ਮੋਗਾ ਤੋਂ ਚਮਕੌਰ ਸਿੰਘ ਲੋਪੋਂ ਦੀ ਵਿਸ਼ੇਸ ਰਿਪੋ