Latest news

ਗੁਰਮੀਤ ਰਾਮ ਰਹੀਮ ਦੀ ਕਰੀਬੀ ਹਨੀਪ੍ਰੀਤ ਨੂੰ ਪੰਚਕੂਲਾ ਅਦਾਲਤ ਨੇ ਦਿੱਤੀ ਜ਼ਮਾਨਤ


Gurmeet Ram Rahim granted bail to Honeypreet by Panchkula court

ਗੁਰਮੀਤ ਰਾਮ ਰਹੀਮ ਦੀ ਕਰੀਬੀ ਹਨੀਪ੍ਰੀਤ ਨੂੰ ਪੰਚਕੂਲਾ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ। ਉਸ ਨੂੰ 3 ਅਕਤੂਬਰ ਨੂੰ ਹਿਰਸਤ ਵਿਚ ਲਿਆ ਗਿਆ ਸੀ।

ਉਸ ਖਿਲਾਫ਼ ਦੇਸ਼ਧ੍ਰੋਹ ਤੇ ਭੀੜ ਨੂੰ ਹਿੰਸਾ ਲਈ ਉਕਸਾਉਣ ਦੇ ਇਲਜ਼ਾਮ ਹਨ। ਉਸ ਖਿਲਾਫ਼ ਇਲਜ਼ਾਮ ਇਹ ਹੈ ਕਿ 25 ਅਗਸਤ ਨੂੰ ਰਾਮ ਰਹੀਮ ਨੂੰ ਸੀਬੀਆਈ ਕੋਰਟ ਵੱਲੋਂ ਰੇਪ ਦੇ ਮਾਮਲੇ ‘ਚ ਦੋਸ਼ੀ ਠਹਿਰਾਇਆ ਗਿਆ ਤਾਂ ਹਨੀਪ੍ਰੀਤ ਨੇ ਫ਼ੈਸਲੇ ਖ਼ਿਲਾਫ ਲੋਕਾਂ ਨੂੰ ਹਿੰਸਾ ਕਰਨ ਲਈ ਭੜਕਾਇਆ ਸੀ।

ਹਨੀਪ੍ਰੀਤ ਦੇ ਵਕੀਲ ਏਪੀ ਸਿੰਘ ਦਾ ਕਹਿਣਾ ਹੈ, “ਅਦਾਲਤ ਨੇ ਪੰਚਕੁਲਾ ਹਿੰਸਾ ਭੜਕਾਉਣ ਦੇ ਮਾਮਲੇ ਵਿਚ ਦੇਸ਼ਧ੍ਰੋਹ ਦਾ ਮਾਮਲਾ ਹਟਾ ਦਿੱਤਾ ਸੀ। ਇਸ ਲਈ ਉਸ ਨੂੰ ਜ਼ਮਾਨਤ ਮਿਲ ਜਾਏਗੀ। ਉਸ ਖਿਲਾਫ਼ ਛੋਟੇ-ਮੋਟੇ ਮਾਮਲੇ ਹਨ ਜੋ ਕਿ ਦੋ ਸਾਲਾਂ ਦੀ ਨਿਆਇਕ ਹਿਰਾਸਤ ਦੌਰਾਨ ਨਿਪਟ ਚੁੱਕੇ ਹਨ।”

ਹਰਿਆਣਾ ਪੁਲਿਸ ਵੱਲੋਂ ਹਨੀਪ੍ਰੀਤ ਖ਼ਿਲਾਫ ਦੇਸ਼ਧ੍ਰੋਹ ਦਾ ਮਾਮਲਾ ਦਰਜ ਕੀਤਾ ਗਿਆ ਸੀ। ਪਿਛਲੇ ਹਫ਼ਤੇ ਹਨੀਪ੍ਰੀਤ ਸਣੇ ਹੋਰਾਂ ਤੋਂ ਇਹ ਇਲਜ਼ਾਮ ਪੁਲਿਸ ਨੇ ਵਾਪਸ ਲੈ ਲਏ ਸਨ।

ਇਲਜ਼ਾਮ ਸੀ ਕਿ ਉਸਨੇ 25 ਅਗਸਤ ਨੂੰ ਰਾਮ ਰਹੀਮ ਨੂੰ ਸੀਬੀਆਈ ਕੋਰਟ ਵੱਲੋਂ ਰੇਪ ਦੇ ਮਾਮਲੇ ‘ਚ ਦੋਸ਼ੀ ਠਹਿਰਾਇਆ ਗਿਆ ਤਾਂ ਹਨੀਪ੍ਰੀਤ ਨੇ ਫ਼ੈਸਲੇ ਖ਼ਿਲਾਫ ਲੋਕਾਂ ਨੂੰ ਹਿੰਸਾ ਕਰਨ ਲਈ ਭੜਕਾਇਆ ਸੀ।

ਸਾਧਵੀਆਂ ਦੇ ਬਲਾਤਕਾਰ ਮਾਮਲੇ ‘ਚ ਜੇਲ੍ਹ ‘ਚ ਬੰਦ ਡੇਰਾ ਸੱਚਾ ਸੌਦਾ ਮੁਖੀ ਹਨੀਪ੍ਰੀਤ ਨੂੰ ਆਪਣੀ ਗੋਦ ਲਈ ਹੋਈ ਧੀ ਦੱਸਦੇ ਰਹੇ ਹਨ।

ਪਰ ਹਨੀਪ੍ਰੀਤ ਦੇ ਤਲਾਕਸ਼ੁਦਾ ਪਤੀ ਵਿਸ਼ਵਾਸ ਗੁਪਤਾ ਨੇ ਮੀਡੀਆ ਸਾਹਮਣੇ ਕਿਹਾ ਸੀ ਕਿ ਰਾਮ ਰਹੀਮ ਹਨੀਪ੍ਰੀਤ ਨਾਲ ਧੀ ਵਾਂਗ ਨਹੀਂ ਸਗੋਂ ਪਤਨੀ ਵਾਂਗ ਪੇਸ਼ ਆਉਂਦਾ ਸੀ।

ਹਾਲਾਂਕਿ, ਹਨੀਪ੍ਰੀਤ ਨੇ ਸਾਰੇ ਦਾਅਵਿਆਂ ਨੂੰ ਖ਼ਾਰਿਜ ਕਰ ਦਿੱਤਾ ਸੀ।ਡੇਰਾ ਸੱਚਾ ਸੌਦਾ ‘ਚ ਹਨੀਪ੍ਰੀਤ ਦੀ ਹੈਸੀਅਤ ਬਹੁਤ ਵੱਡੀ ਸੀ।

ਉਸ ਨੇ ਰਾਮ ਰਹੀਮ ਨਾਲ ਉਨ੍ਹਾਂ ਦੀਆਂ ਕਈ ਫ਼ਿਲਮਾਂ ਵਿਚ ਕੰਮ ਕੀਤਾ ਸੀ ਅਤੇ ਉਹ ਹਮੇਸ਼ਾਂ ਰਾਮ ਰਹੀਮ ਨਾਲ ਮੀਡੀਆ ਵਿਚ ਦਿਖਾਈ ਦਿੰਦੀ ਰਹੀ ਹੈ।ਹਨੀਪ੍ਰੀਤ ਦੇ ਮਾਪਿਆਂ ਨੇ ਉਸ ਦਾ ਨਾਂ ਪ੍ਰਿਅੰਕਾ ਤਨੇਜਾ ਰੱਖਿਆ ਸੀ।ਉਸ ਦਾ ਜਨਮ 1975 ‘ਚ ਹਰਿਆਣਾ ਦੇ ਫਤੇਹਾਬਾਦ ‘ਚ ਹੋਇਆ।ਰਾਮ ਰਹੀਮ ਨੇ ਹਨੀਪ੍ਰੀਤ ਨੂੰ 2009 ‘ਚ ਗੋਦ ਲਿਆ।ਹਨੀਪ੍ਰੀਤ ਦਾ ਅਸਲ ਨਾਮ ਪ੍ਰਿਅੰਕਾ ਤਨੇਜਾ ਸੀ।ਵਿਸ਼ਵਾਸ ਗੁਪਤਾ ਨਾਲ ਹਨੀਪ੍ਰੀਤ ਦਾ ਵਿਆਹ ਸਾਲ 1999 ‘ਚ ਹੋਇਆ।

Leave a Reply

Your email address will not be published. Required fields are marked *