Latest news

ਹਾਈ ਕੋਰਟ ਵਲੋਂ ਥਾਣਾ ਇੰਚਾਰਜ 2017 ਦਾ ਫਾਇਨਲ ਰਿਜ਼ਲਟ ਰੱਦ

ਹਾਈ ਕੋਰਟ ਨੇ ਥਾਣਾ ਇੰਚਾਰਜ 2017 ਦਾ ਫਾਇਨਲ ਰਿਜ਼ਲਟ ਰੱਦ ਕਰ ਦਿੱਤਾ ਹੈ। ਹਾਈ ਕੋਰਟ ਨੇ ਇਸ ਭਰਤੀ ਦਾ ਰਿਜ਼ਲਟ ਫਿਰ ਨਵੇਂ ਸਿਰੇ ਤੋਂ ਤਿਆਰ ਕਰਨ ਤੋਂ ਬਾਅਦ ਜਾਰੀ ਕਰਨ ਦਾ ਆਦੇਸ਼ ਦਿੱਤਾ ਹੈ। ਜ਼ਿਕਰਯੋਗ ਹੈ ਕਿ ਇਸ ਭਰਤੀ ‘ਚ ਚੁਣੇ ਗਏ ਉਮੀਦਵਾਰ ਸਿਖਲਾਈ ਲੈ ਕੇ ਨਿਯੁਕਤ ਵੀ ਹੋ ਚੁੱਕੇ ਹਨ। ਹੁਣ ਅਜਿਹੇ ‘ਚ ਨਤੀਜਿਆਂ ਨੂੰ ਰੱਦ ਕਰਨ ਤੋਂ ਬਾਅਦ ਉਨ੍ਹਾਂ ਦੀ ਨੌਕਰੀ ਖਤਰੇ ‘ਚ ਆ ਸਕਦੀ ਹੈ।

ਜ਼ਿਕਰਯੋਗ ਹੈ ਕਿ 2017 ‘ਚ ਥਾਣਾ ਇੰਚਾਰਜ ਲਈ 2707 ਅਹੁਦਿਆਂ ਦਾ ਵਿਗਿਆਪਨ ਜਾਰੀ ਕੀਤਾ ਗਿਆ ਸੀ। ਇਸ ਦੀ ਪ੍ਰੀਖਿਆ ਤੋਂ ਬਾਅਦ ਕਈ ਵਾਰ ਸੋਧ ਕੀਤੇ ਨਤੀਜੇ ਜਾਰੀ ਕੀਤੇ ਗਏ। ਆਖਰੀ ਵਾਰ 28 ਫਰਵਰੀ 2019 ਨੂੰ ਇਸ ਦੇ ਨਤੀਜੇ ਜਾਰੀ ਕੀਤੇ ਗਏ ਸਨ। ਨਿਯੁਕਤੀ ਤੋਂ ਬਾਅਧ ਵੀ ਨਤੀਜਿਆਂ ਖਿਲਾਫ 130 ਪਟੀਸ਼ਨ ਦਾਖਲ ਹੋਏ।


Leave a Reply

Your email address will not be published. Required fields are marked *