Latest news

ਪਾਕਿਸਤਾਨ ‘ਚ ਹਿੰਦੂ ਤੇ ਸਿੱਖ ਬਹੁਤ ਮੁਸ਼ਕਿਲ ਨਾਲ ਰਹਿ ਰਹੇ ,ਵਿਧਾਇਕ ਹੋਕੇ ਮੇਰੇ ਨਾਲ ਤਸ਼ੱਦਦ ਹੋਇਆ-ਸਾਬਕਾ ਵਿਧਾਇਕ

ਪਾਕਿਸਤਾਨ ਦੀ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਸਾਬਕਾ ਵਿਧਾਇਕ ਬਲਦੇਵ ਕੁਮਾਰ ਦਾ ਜੋ ਕਿ ਭਾਰਤ ਵਿੱਚ ਸ਼ਰਨ ਮੰਗ ਰਹੇ ਹਨ। ਉਹ ਪਾਕਿਸਤਾਨ ਦੇ ਹਾਲਾਤ ਬਾਰੇ ਦਾਅਵੇ ਕਰ ਰਹੇ ਹਨ।ਇੱਥੋਂ ਤੱਕ ਕਿ ਮੁਸਲਮਾਨ ਪਾਕਿਸਤਾਨ ਵਿੱਚ ਸੁਰੱਖਿਅਤ ਨਹੀਂ ਹਨ।

ਦੂਜੇ ਪਾਸੇ, ਬਲਦੇਵ ਦੇ ਭਰਾ ਨੇ ਕਿਹਾ ਕਿ ਉਹ ਇਹ ਸੁਣ ਕੇ ਬਹੁਤ ਉਦਾਸ ਸਨ ਕਿ ਉਨ੍ਹਾਂ ਦੇ ਭਰਾ ਨੇ ਭਾਰਤ ਵਿੱਚ ਸ਼ਰਨ ਮੰਗੀ ਹੈ।

ਖੈਬਰ ਪਖ਼ਤੂਨਖਵਾ ਦੀ ਬਾਰੀਕੋਟ ਰਾਖਵੀਂ ਸੀਟ ਤੋਂ ਵਿਧਾਇਕ ਰਹੇ ਬਲਦੇਵ ਕੁਮਾਰ ਇਸ ਵੇਲੇ ਭਾਰਤੀ ਪੰਜਾਬ ਦੇ ਖੰਨਾ ਵਿੱਚ ਆਪਣੇ ਸਹੁਰੇ ਘਰ ਵਿੱਚ ਪਹੁੰਚੇ ਹਨ।

ਬਲਦੇਵ ਕੁਮਾਰ ਦਾ ਕਹਿਣਾ ਹੈ, “ਪਾਕਿਸਤਾਨ ਵਿੱਚ ਹਿੰਦੂ ਤੇ ਸਿੱਖ ਬਹੁਤ ਮੁਸ਼ਕਿਲ ਨਾਲ ਰਹਿ ਰਹੇ ਹਨ। ਵਿਧਾਇਕ ਹੋ ਕੇ ਮੇਰੇ ਨਾਲ ਤਸ਼ੱਦਦ ਹੋਇਆ, ਹੋਰਨਾਂ ਨਾਲ ਵੀ ਹੁੰਦਾ ਹੋਵੇਗਾ, ਜੋ ਦੱਸ ਨਹੀਂ ਸਕਦੇ। ਮੈਂ ਹਕੀਕਤ ਬੋਲਦਾ ਹਾਂ।”

ਖ਼ੈਬਰ ਪਖ਼ਤੂਨਖ਼ਵਾ ਸੂਬਾਈ ਅਸੈਂਬਲੀ ਦੀ ਵੈੱਬਸਾਈਟ ਮੁਤਾਬਕ ਬਲਦੇਵ ਕੁਮਾਰ ਇੱਕ ਸਿੱਖ ਹਨ।

ਭਾਰਤ ਵਿੱਚ ਸ਼ਰਨ ਦੀ ਮੰਗ ਕਰਦਿਆਂ ਕਿਹਾ, “ਭਾਰਤ ਸਰਕਾਰ ਕੋਈ ਅਜਿਹਾ ਐਲਾਨ ਕਰੇ ਕਿ ਉਹ ਪਾਕਿਸਤਾਨ ਤੋਂ ਆ ਕੇ ਇੱਥੇ ਵੱਸ ਜਾਣ। ਮੋਦੀ ਸਾਹਿਬ ਉਨ੍ਹਾਂ ਲਈ ਕੁਝ ਕਰਨ। ਮੈਂ ਸ਼ਰਨ ਦੀ ਮੰਗ ਕਰਦਾ ਹਾਂ। ਮੈਂ ਪਾਕਿਸਤਾਨ ਨਹੀਂ ਜਾਵਾਂਗਾ।”

ਇਸ ਦੇ ਨਾਲ ਹੀ ਉਨ੍ਹਾਂ ਨੇ ਕਸ਼ਮੀਰ ਦੇ ਮੁੱਦੇ ਬਾਰੇ ਕਿਹਾ, “ਇੱਥੇ ਕੁਝ ਵੀ ਨਹੀਂ ਹੈ। ਜੋ ਕਸ਼ਮੀਰ ਦਾ 370 ਦਾ ਮਾਮਲਾ ਚੁੱਕਿਆ ਹੈ ਉਹ ਤਾਂ ਕੁਝ ਵੀ ਨਹੀਂ ਹੈ।

Leave a Reply

Your email address will not be published. Required fields are marked *