Latest news

ਹੁਣ ਸਪੋਰਟਸ ਕਾਲਜ ਦੀਆਂ ਗਰਾਊਡਾਂ ਕਿਵੇਂ ਬਦਲ ਗਈਆਂ ਜੰਗਲ ‘ਚ


How the sports college grounds have changed in the jungle

ਵਿਰੋਧੀ ਧਿਰਾਂ ਨੇ ਹੁਣ ਸਪੋਰਟਸ ਕਾਲਜ ਨੂੰ ਲੈ ਕੇ ਸਿਆਸਤ ਗਰਮਾ ਦਿੱਤੀ ਹੈ। ਕਾਲਜ ਦੇ ਖਸਤਾ ਹਾਲ ਹੋਏ ਟਰੈਕ ਦੀਆਂ ਖ਼ਬਰਾਂ ਸਾਹਮਣੇ ਆਉਣ ਨਾਲ ਹੀ ਸਾਰੀਆਂ ਧਿਰਾਂ ਦਾ ਧਿਆਨ ਕਾਲਜ ਵੱਲ ਗਿਆ ਹੈ।ਸ਼੍ਰੋਮਣੀ ਅਕਾਲੀ ਦਲ ਨੇ ਵੀ ਇਸ ਨੂੰ ਇੱਕ ਵੱਡਾ ਮੁੱਦਾ ਬਣਾ ਲਿਆ ਹੈ ਕਿ ਕਿਵੇਂ ਕਾਂਗਰਸ ਦੇ ਰਾਜ ਦੌਰਾਨ ਸਪੋਰਟਸ ਕਾਲਜ ਦੀ ਹਾਲਤ ਦਿਨੋਂ ਦਿਨ ਪਤਲੀ ਹੁੰਦੀ ਜਾ ਰਹੀ ਹੈ। ਯੂਥ ਅਕਾਲੀ ਦਲ ਦੋਆਬਾ ਜ਼ੋਨ ਦੇ ਮੁੱਖ ਬੁਲਾਰੇ ਗੁਰਪ੍ਰੀਤ ਸਿੰਘ ਖਾਲਸਾ ਨੇ ਕਿਹਾ ਕਿ ਕਾਂਗਰਸ ਦੇ ਐਮਪੀ ਇਸ ਕਾਲਜ ਨੂੰ ਏਸ਼ੀਆ ਦਾ ਪਹਿਲਾ ਸਪੋਰਟਸ ਕਾਲਜ ਤਾਂ ਦੱਸ ਰਹੇ ਹਨ ਪਰ ਗਰਾਊਡਾਂ ਕਿਵੇਂ ਜੰਗਲ ਵਿੱਚ ਬਦਲ ਗਈਆਂ ਹਨ ਉਸ ਦਾ ਜ਼ਿਕਰ ਤੱਕ ਨਹੀਂ ਕਰਦੇ। ਉਨ੍ਹਾਂ ਹੈਰਾਨੀ ਪ੍ਰਗਟਾਈ ਕਿ ਕਾਲਜ ਦੀਆਂ ਇਸ ਸਮੇਂ ਲਗਭਗ 90 ਫੀਸਦੀ ਸੀਟਾਂ ਖਾਲੀ ਪਈਆਂ ਹਨ। ਅਗਸਤ ’ਚ ਟਰਾਇਲ ਹੋਣ ਤੋਂ ਚਾਰ ਮਹੀਨੇ ਬਾਅਦ ਵੀ ਹਾਲੇ ਤੱਕ ਖਿਡਾਰੀਆਂ ਦੀ ਲਿਸਟ ਜਾਰੀ ਨਹੀਂ ਕੀਤੀ ।

ਸਪੋਰਟਸ ਕਾਲਜ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਕਿ ਖਿਡਾਰੀਆਂ ਨੂੰ ਇੰਨਾ ਲੰਮਾ ਸਮਾਂ ਇੰਤਜ਼ਾਰ ਕਰਨਾ ਪੈ ਰਿਹਾ ਹੈ। ਸਟੇਟ ਸਪੋਰਟਸ ਕਾਲਜ ਵਿੱਚ 140 ਸੀਟਾਂ ਹਨ ਜਦਕਿ ਇਸ ਸੈਸ਼ਨ ਵਿੱਚ ਕੇਵਲ 15 ਖਿਡਾਰੀਆਂ ਨੇ ਹੀ ਦਾਖਲਾ ਲਿਆ ਹੈ ਉਨ੍ਹਾਂ ਕਿਹਾ ਕਿ ਦੇਸ਼ ਦੀ ਅਜ਼ਾਦੀ ਤੋਂ 14 ਸਾਲਾਂ ਬਾਅਦ ਹੀ 1961 ਵਿੱਚ ਜਲੰਧਰ ਦਾ ਸਪੋਰਟਸ ਕਾਲਜ ਬਣ ਗਿਆ ਸੀ ਜਿਸ ਨੇ ਅਨੇਕਾਂ ਹੀ ਉਲੰਪੀਅਨ, ਕੌਮੀ ਤੇ ਰਾਜ ਪੱਧਰ ਦੇ ਖਿਡਾਰੀ ਦਿੱਤੇ ਹਨ। ਕਾਂਗਰਸ ਨੇ ਆਪਣੇ ਮੈਨੀਫੈਸਟੋ ਵਿੱਚ ਇਹ ਵਾਅਦਾ ਕੀਤਾ ਸੀ ਕੇ ਖੇਡਾਂ ਨੂੰ ਬਲਾਕ ਪੱਧਰ ’ਤੇ ਮਜ਼ਬੂਤ ਕਰਾਂਗੇ ਉਥੇ ਹੀ ਕਾਂਗਰਸ ਸਰਕਾਰ ਦੀ ਨਲਾਇਕੀ ਕਾਰਨ ਫੁੱਟਬਾਲ , ਰੈਸਲਿੰਗ , ਬੌਕਸਿੰਗ, ਬਾਸਕਿਟਬਾਲ, ਹਾਕੀ ਅਤੇ ਸਵਿਮਿੰਗ ਵਰਗੇ ਮੁੱਖ ਵਿੰਗ ਇਸੇ ਸਾਲ ਬੰਦ ਕਰ ਦਿੱਤੇ ਗਏ ਹਨ। ਇਸ ਸਾਲ ਤੋਂ ਸਪੋਰਟਸ ਯੂਨੀਵਰਸਟੀ ਪਟਿਆਲਾ ਨੂੰ ਇਹ ਸਾਰੇ ਵਿੰਗ ਸ਼ਿਫਟ ਕਰ ਕੇ ਸਰਕਾਰ ਨੇ ਪੰਜਾਬ ਦੇ ਪਹਿਲੇ ਸਪੋਰਟਸ ਜਲੰਧਰ ਨਾਲ ਧੋਖਾ ਕੀਤਾ ਹੈ। ਜਦਕਿ ਸਪੋਰਟਸ ਸਿਟੀ ਦੇ ਚਾਰੋਂ ਵਿਧਾਇਕ ਸਪੋਰਟਸ ਨਾਲ ਸਬੰਧਤ ਰਹੇ ਹਨ ਜਿਨ੍ਹਾਂ ਵਿੱਚ ਉਲੰਪੀਅਨ ਪਰਗਟ ਸਿੰਘ (ਹਾਕੀ), ਸੁਸ਼ੀਲ ਰਿੰਕੂ (ਰਾਜ ਪੱਧਰੀ ਮੁੱਕੇਬਾਜ਼) , ਬਾਵਾ ਹੈਨਰੀ (ਰਾਜ ਪੱਧਰੀ ਕ੍ਰਿਕਟਰ) ਅਤੇ ਰਜਿੰਦਰ ਬੇਰੀ (ਜੁਡੋ ਐਸੋਸੀਏਸ਼ਨ ਦੇ ਸਰਪ੍ਰਸਤ ਹਨ)। ਇਨ੍ਹਾਂ ਚਾਰ ਕਾਂਗਰਸੀ ਵਿਧਾਇਕਾਂ ਦੇ ਹੁੰਦੇ ਸੁੰਦੇ ਸਰਕਾਰ ਦਾ ਸਪੋਰਟਸ ਕਾਲਜ ਵੱਲ ਨਾ ਧਿਆਨ ਦੇਣਾ ਸਾਬਤ ਕਰਦਾ ਹੈ ਕਿ ਕੈਪਟਨ ਸਰਕਾਰ ਦਾ ਸੂਬੇ ਦੇ ਲੋਕ ਵਿਸ਼ੇਸ਼ ਤੌਰ ’ਤੇ ਨੌਜਵਾਨਾਂ ਦੇ ਭਵਿੱਖ ਵੱਲ ਕੋਈ ਧਿਆਨ ਨਹੀਂ ਹੈ। ਗੁਰਪ੍ਰੀਤ ਸਿੰਘ ਖਾਲਸਾ ਨੇ ਆਪਣੇ ਸਾਥੀਆ ਸਮੇਤ ਗਰਾਉੂਂਡ ਵਿੱਚ ਫੁੱਟਬਾਲ ਖੇਡ ਕੇ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਇਕੱਤਰ ਹੋ ਕੇ ਸਪੋਰਟਸ ਕਾਲਜ ਦੀਆਂ ਗਰਾਉਂਡਾਂ ਵਿੱਚ ਖੇਡੋ ਤਾਂ ਜੋ ਕਿਤੇ ਇਹ ਜੰਗਲ ਨਾ ਬਣ ਜਾਣ ਅਤੇ ਜਲੰਧਰ ਦੇ ਇਸ ਵਿਰਾਸਤੀ ਕਾਲਜ ਨੂੰ ਬਚਾਇਆ ਜਾ ਸਕੇ।

Leave a Reply

Your email address will not be published. Required fields are marked *