Latest news

ਕੈਨੇਡਾ ਦੇ ਵਿਦਿਅਕ ਟੂਰ ਤੇ ਆਈ 12ਵੀਂ ਦੀ ਵਿਦਿਆਰਥਣ ਲਾਪਤਾ

12th student missing in Canada’s educational tour

ਟੋਰਾਂਟੋ,

ਕੈਨੇਡਾ ਦੇ ਵਿਦਿਅਕ ਟੂਰ ਤੇ ਆਈ 12ਵੀਂ ਦੀ ਵਿਦਿਆਰਥਣ ਅਚਾਨਕ ਲਾਪਤਾ ਹੋ ਗਈ। ਹਰਿਆਣਾ ਦੇ ਕਰਨਾਲ ਸ਼ਹਿਰ ਦੇ ਵਸਨੀਕ ਮੱਖਣ ਸਿੰਘ ਅਤੇ ਕੁਲਵਿੰਦਰ ਕੌਰ ਦੀ ਬੇਟੀ 19 ਜੂਨ ਨੂੰ 43 ਵਿਦਿਆਰਥੀਆਂ ਦੇ ਗਰੁੱਪ ਨਾਲ ਕੈਨੇਡਾ ਪੁੱਜੀ ਸੀ ਅਤੇ 29 ਜੂਨ ਨੂੰ ਵਾਪਸ ਜਾਣਾ ਸੀ। ਇਕ ਅੰਗਰੇਜ਼ੀ ਅਖ਼ਬਾਰ ਦੀ ਰਿਪੋਰਟ ਮੁਤਾਬਕ ‘ਚਲੋ ਕੈਨੇਡਾ ਇਨਕਾਰਪੋਰੇਸ਼ਨ ਕੰਪਨੀ’ ਦੀ ਮਦਦ ਨਾਲ ਕਰਨਾਲ ਜ਼ਿਲੇ ਦੇ ਵੱਖ-ਵੱਖ ਸਕੂਲਾਂ ਨਾਲ ਸਬੰਧਤ ਵਿਦਿਆਰਥੀ ਕੈਨੇਡਾ ਆਏ ਸਨ ਪਰ 17 ਸਾਲ ਦੀ ਵਿਦਿਆਰਥਣ ਵਾਪਸੀ ਵੇਲੇ ਜਹਾਜ਼ ਵਿਚ ਸਵਾਰ ਨਾ ਹੋਈ। ਕੰਪਨੀ ਦੇ ਨੁਮਾਇੰਦਿਆਂ ਨੇ ਹਰਿਆਣਾ ਪੁਲਿਸ ਕੋਲ ਮਾਮਲੇ ਦੀ ਸ਼ਿਕਾਇਤ ਦਰਜ ਕਰਵਾਈ ਅਤੇ ਰੀਜਨਲ ਪਾਸਪੋਰਟ ਦਫ਼ਤਰ ਤੋਂ ਇਲਾਵਾ ਕੈਨੇਡੀਅਨ ਅੰਬੈਸੀ ਨੂੰ ਵੀ ਸੂਚਿਤ ਕੀਤਾ ਗਿਆ। ਉਧਰ ਕਰਨਾਲ ਦੇ ਸਿਵਲ ਲਾਇਨਜ਼ ਪੁਲਿਸ ਥਾਣੇ ਦੇ ਐਸ.ਐਚ.ਓ. ਵਿਜੇ ਕੁਮਾਰ ਨੇ ਦੱਸਿਆ ਕਿ ਲੜਕੀ ਦੇ ਪਿਤਾ ਮੱਖਣ ਸਿੰਘ, ਮਾਤਾ ਕੁਲਵਿੰਦਰ ਕੌਰ ਅਤੇ ਮਾਮੇ ਸੁਰਿੰਦਰ ਸਿੰਘ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ।


Leave a Reply

Your email address will not be published. Required fields are marked *