Latest news

ਮੈਨੂੰ, ਮੇਰੇ ਪਰਿਵਾਰ ਨੂੰ DGP ਹੈੱਡ ਕੁਆਰਟਰ ਸਾਹਮਣੇ ਗੋਲੀ ਮਾਰਕੇ ਮੌਤ ਘਾਟ ਉਤਾਰ ਤਾ ਜਾਵੇ-ਪੱਤਰਕਾਰ

I, my family shot dead in front of the DGP headquarters – journalist

ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ (ਰਜਿ) ਪੰਜਾਬ ਦੀ ਹੰਗਾਮੀ ਮੀਟਿੰਗ ਦਫ਼ਤਰ ਅੰਮ੍ਰਿਤਸਰ ਵਿੱਚ ਕੀਤੀ ਗਈ।ਇਸ ਮੌਕੇ ਪੰਜਾਬ ਪ੍ਰਧਾਨ ਰਣਜੀਤ ਸਿੰਘ ਮਸੌਣ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕੀ ਅੱਜ ਦੀ ਮੀਟਿੰਗ ਪੰਜਾਬ ਵਿੱਚ ਪੱਤਰਕਾਰਾਂ ਨਾਲ ਹੋ ਰਹੀਆਂ ਧੱਕੇ ਸ਼ਾਹੀਆਂ ਖਿਲਾਫ ਕੀਤੀ ਗਈ ਹੈ ਤੇ ਪੱਤਰਕਾਰ ਵੀਰਾਂ ਨੂੰ ਇਨਸਾਫ਼ ਦਿਵਾਉਣ ਵਾਸਤੇ ਵੱਡਾ ਸੰਘਰਸ਼ ਸਾਰੇ ਪੰਜਾਬ ਵਿੱਚ ਸ਼ੁਰੂ ਕੀਤਾ ਜਾਵੇਗਾ। ਜੋ ਕੀ ਪੰਜਾਬ ਸਰਕਾਰ ਦੀਆਂ ਜੜ੍ਹਾਂ ਹਿਲਾ ਕੇ ਰੱਖ ਦੇਵੇਗਾ।ਅੱਜ ਦਾ ਮੁੱਖ ਮੁੱਦਾ ਡੇਰਾ ਬੱਸੀ ਤੋਂ ਪੱਤਰਕਾਰ ਮਦਨ ਗੋਪਾਲ ਸ਼ਰਮਾ ਦੇ ਨਾਲ਼ ਸਬੰਧਤ ਹੈ। ਪੱਤਰਕਾਰ ਮਦਨ ਗੋਪਾਲ ਦੁਆਰਾ ਮਾਨਯੋਗ ਰਾਸ਼ਟਰਪਤੀ ਸਾਹਿਬ ਨੂੰ ਇੱਛਾ ਮੌਤ ਪੱਤਰ ਭੇਜ ਕੇ ਅਪੀਲ ਕੀਤੀ ਸੀ ਕੀ 14 ਅਗਸਤ ਦਿਨ ਸ਼ਨੀਵਾਰ ਨੂੰ 12 ਵਜੇ ਦੁਪਹਿਰ ਮੈਨੂੰ ਤੇ ਮੇਰੇ ਪਰਿਵਾਰ ਨੂੰ ਡੀਜੀਪੀ ਪੰਜਾਬ ਪੁਲਿਸ ਹੈੱਡ ਕੁਆਰਟਰ ਚੰਡੀਗੜ੍ਹ ਦੇ ਸਾਹਮਣੇ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਜਾਵੇ। ਪਰ ਰਾਸ਼ਟਰਪਤੀ ਸਾਹਿਬ ਵੱਲੋਂ ਇਸ ਸਬੰਧੀ ਕੋਈ ਵੀ ਜਵਾਬ ਨਹੀਂ ਦਿੱਤਾ ਗਿਆ।
ਪੱਤਰਕਾਰ ਮਦਨ ਗੋਪਾਲ ਨੇ ਇਹ ਰਸਤਾ ਕਿਉਂ ਚੁਣਿਆ ? ਮਦਨ ਗੋਪਾਲ ਜੋ ਕੀ ਨਿੱਜੀ ਨਿਊਜ਼ ਚੈਨਲ ਤੇ ਅਖ਼ਬਾਰ ਵਿੱਚ ਬਤੌਰ ਡਿਸਟਿਕ ਇੰਚਾਰਜ ਮੋਹਾਲੀ ਦੇ ਅਹੁਦੇ ਤੇ ਪਿਛਲੇ 5 ਸਾਲਾਂ ਤੋਂ ਕੰਮ ਕਰ ਰਿਹਾ ਹੈ ਤੇ ਪੱਤਰਕਾਰ ਦੇ ਜੀਵਨ ਦੀ ਕਹਾਣੀ ਪੁਲਿਸ ਵੱਲੋਂ ਇੱਕ ਫਿਲਮੀ ਤਰੀਕੇ ਨਾਲ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਪੱਤਰਕਾਰ ਮਦਨ ਗੋਪਾਲ ਦੇ ਵਿਰੁੱਧ ਮਿਤੀ 19/4/17 ਵਿੱਚ ਡੇਰਾਬਸੀ ਦੀ ਇੱਕ ਕੈਮੀਕਲ ਫੈਕਟਰੀ ਵਿੱਚ ਅੱਗ ਲੱਗਣ ਕਾਰਨ ਝੁਲਸ ਗਏ ਮਜ਼ਦੂਰਾਂ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਜਿਸ ਕੋਲ ਨਾ ਤਾਂ ਹਸਪਤਾਲ ਦਾ ਕੋਈ ਸਰਕਾਰੀ ਅਦਾਰੇ ਤੋਂ ਰਜਿਸਟਰੇਸ਼ਨ ਨੰਬਰ ਸੀ ਅਤੇ ਨਾ ਹੀ ਡਾਕਟਰ ਕੋਲ ਕੋਈ ਡਿਗਰੀ ਸੀ। ਉਹ ਡਾਕਟਰ ਕੁਝ ਸਾਲ ਪਹਿਲਾਂ ਕਿਸੇ ਡਾਕਟਰ ਕੋਲ ਕੰਪਾਊਡਰ ਦਾ ਕੰਮ ਕਰਦਾ ਸੀ। ਜਿਸ ਦੀ ਖਬਰ ਪੱਤਰਕਾਰ ਦੁਆਰਾ ਮਿਤੀ 23/4/17 ਨੂੰ ਇੱਕ ਅਖ਼ਬਾਰ ਵਿੱਚ ਪ੍ਰਕਾਸ਼ਿਤ ਕਰ ਕੇ ਗਰੀਬ ਮਜ਼ਦੂਰਾਂ ਨੂੰ ਇਨਸਾਫ਼ ਦੁਆਣ ਲਈ ਪ੍ਰਸ਼ਾਸਨ ਤੋਂ ਉਮੀਦ ਲਗਾਈ ਗਈ।
ਇਸ ਖਬਰ ਨੂੰ ਪੜ੍ਹ ਕੇ ਪਿੰਡ ਫ਼ਤਿਹਪੁਰ ਜੱਟਾਂ ਤਹਿਸੀਲ ਡੇਰਾ ਬਸੀ ਤੋਂ ਇੱਕ ਗਰੀਬ ਪਰਿਵਾਰ ਪੱਤਰਕਾਰ ਕੋਲ ਆਇਆ ਤੇ ਉਨ੍ਹਾਂ ਨੇ ਦੱਸਿਆ ਕਿ ਸਾਡੇ ਦੀ ਮੌਤ ਵੀ ਇਸੇ ਹਸਪਤਾਲ ਵਿੱਚ ਮਿਤੀ 1/4/17 ਨੂੰ ਹੋਈ ਸੀ ਜਿਸ ਨੂੰ ਸਾਡੀ ਗੈਰ ਹਾਜ਼ਰੀ ਵਿੱਚ ਪਰਿਵਾਰ ਨੂੰ ਬਿਨਾਂ ਇਤਲਾਹ ਦਿੱਤੇ ਹਸਪਤਾਲ ਦੇ ਮਾਲਿਕ ਅਤੇ ਪੁਲਿਸ ਨੇ ਮਿਲੀ ਭੁਗਤ ਕਰਕੇ ਡੈਡ ਬਾਡੀ ਨੂੰ ਸਰਕਾਰੀ ਹਸਪਤਾਲ ਡੇਰਾਬਸੀ ਵਿੱਚ ਪੋਸਟਮਾਰਟਮ ਲਈ ਰਖਵਾ ਦਿੱਤਾ ਗਿਆ ਤੇ ਮੌਕੇ ਤੇ ਸਾਡੇ ਉਲਟ- ਪੁਲਟ ਬਿਆਨ ਲਿਖ ਕੇ ਸਾਰਾ ਕੁਝ ਡਾਕਟਰ ਦੇ ਹੱਕ ਵਿੱਚ ਕਰ ਦਿੱਤਾ ਗਿਆ।
ਜਦੋਂ ਪੱਤਰਕਾਰ ਮਦਨ ਗੋਪਾਲ ਨੇ ਇਸ ਮਾਮਲੇ ਬਾਰੇ ਸਾਰੀ ਛਾਣਬੀਨ ਕੀਤੀ ਤਾਂ ਸਰਕਾਰੀ ਹਸਪਤਾਲ ਦੇ ਐਂਟਰੀ ਰਜਿਸਟਰ ਵਿੱਚ ਪਾਇਆ ਗਿਆ ਕਿ ਡੈੱਡ ਬਾਡੀ ਨੂੰ ਏਐੱਸਆਈ ਵੱਲੋਂ 10 ਵਜ ਕੇ 55 ਮਿੰਟ ਤੇ ਰਖਵਾਇਆ ਗਿਆ ਹੈ ਤੇ ਕੱਟੀ ਗਈ ਡੀਡੀਆਰ ਵਿੱਚ ਪੁਲੀਸ ਦੁਆਰਾ ਲਿਖੇ ਗਏ ਬਿਆਨਾਂ ਵਿੱਚ ਕਿਹਾ ਗਿਆ ਹੈ ਕਿ ਪੁਲੀਸ ਨੂੰ ਮ੍ਰਿਤਕ ਦੀ ਸੂਚਨਾ ਸਰਕਾਰੀ ਹਸਪਤਾਲ ਤੋ 12.30 ਮਿੰਟ ਤੇ ਪ੍ਰਾਪਤ ਹੋਈ ਹੈ। ਜਦੋਂ ਕਿ ਮਿਤੀ 1/4/17 ਨੂੰ ਪੁਲਿਸ ਮੁਲਾਜ਼ਮ ਵੱਲੋਂ 10.55 ਮਿੰਟ ਤੇ ਡੈਡ ਬਾਡੀ ਨੂੰ ਖੁਦ ਜਮ੍ਹਾਂ ਕਰਵਾ ਕੇ ਆਇਆ ਸੀ ਜਿਸ ਦੇ ਪੁਖ਼ਤਾ ਸਬੂਤ ਅੱਜ ਵੀ ਸਰਕਾਰੀ ਹਸਪਤਾਲ ਵਿੱਚ ਮੌਜੂਦ ਹਨ। ਜਿਨ੍ਹਾਂ ਨੂੰ ਮੱਦੇਨਜ਼ਰ ਰੱਖਦੇ ਹੋਏ‌ ਪੱਤਰਕਾਰ ਨੇ ਮਿਤੀ 25 /4/17 ਨੂੰ ਖ਼ਬਰ ਪ੍ਰਕਾਸ਼ਿਤ ਕੀਤੀ ਗਈ।
ਪੁਲੀਸ ਖ਼ਿਲਾਫ਼ ਲੱਗੀ ਖ਼ਬਰ ਦੀ ਰੰਜਿਸ਼ ਨੂੰ ਲੈ ਕੇ ਐਸਐਸਪੀ, ਡੀਐੱਸਪੀ  ਤੇ ਐਸਐਚਉ ਰਾ ਹਸਪਤਾਲ ਦੇ ਮਾਲਿਕ ਤੋਂ ਮਿਤੀ 26/ 4/17 ਨੂੰ ਝੂਠੀ ਦਰਖਾਸਤ ਲੈ ਕੇ ਪੱਤਰਕਾਰ ਨੂੰ ਪੁਲੀਸ ਸਟੇਸ਼ਨ ਡੇਰਾਬਸੀ ਆਉਣ ਲਈ ਕਿਹਾ ਗਿਆ। ਜਿਸ ਦੇ ਸਬੰਧ ਵਿੱਚ ਪੱਤਰਕਾਰ ਦੁਆਰਾ ਪੁਲਿਸ ਤੋਂ ਸ਼ਿਕਾਇਤ ਸਬੰਧੀ ਪਰਵਾਨਾ ਪੇਸ਼ ਕਰਨ ਲਈ ਅਪੀਲ ਕੀਤੀ ਗਈ ਜੋ ਕਿ ਪੁਲਿਸ ਨੇ 29/4/17 ਨੂੰ ਪਰਵਾਨਾ ਭੇਜ ਕੇ ਪੁਲੀਸ ਸਟੇਸ਼ਨ ਵਿੱਚ ਹਾਜ਼ਰ ਹੋਣ ਲਈ ਕਿਹਾ। ਜਿਸ ਦੇ ਸਬੰਧ ਵਿੱਚ ਪੱਤਰਕਾਰ ਪੁਲੀਸ ਸਟੇਸ਼ਨ ਡੇਰਾਬਸੀ ਵਿੱਚ ਹਾਜ਼ਰ ਹੋਇਆ। ਪ੍ਰੰਤੂ ਪੁਲਿਸ ਨੇ ਕੋਈ ਸੁਣਵਾਈ ਨਾ ਕਰਦੇ ਹੋਏ ਪੱਤਰਕਾਰ ਨਾਲ ਗਾਲੀ ਗਲੋਚ ਕੀਤੀ ਤੇ ਹਸਪਤਾਲ ਦੇ ਮਾਲਕ ਨੂੰ 50 ਹਜ਼ਾਰ ਰੁਪਏ ਹਰਜਾਨਾ ਦੇਣ ਲਈ ਕਿਹਾ। ਜਿਸ ਨੂੰ ਪੱਤਰਕਾਰ ਮਦਨ ਗੋਪਾਲ ਨੇ ਸਿਰੇ ਤੋਂ ਖਾਰਜ ਕਰ ਦਿੱਤਾ ਤੇ ਪ੍ਰਕਾਸ਼ਿਤ ਕੀਤੀ ਹੋਈ ਖ਼ਬਰਾ ਦੇ ਸਬੰਧ ਵਿੱਚ ਪੁਖ਼ਤਾ ਸਬੂਤ ਤੇ ਵੀਡੀਓ ਹੋਣ ਦੇ ਕਾਰਨ ਪੁਲਿਸ ਮੌਕੇ ਤੇ ਕੋਈ ਕਾਰਵਾਈ ਨਹੀਂ ਕਰ ਪਾਈ ਤੇ ਮਦਨ ਗੋਪਾਲ ਆਪਣੇ ਘਰ ਵਾਪਸ ਆ ਗਿਆ।
ਜਿਸ ਨੂੰ ਲੈ ਕੇ ਏਐੱਸਆਈ  ਸੀਨੀਅਰ ਅਫਸਰਾਂ ਦੇ ਇਸ਼ਾਰੇ ਤੇ ਹਰ ਰੋਜ਼ ਪੱਤਰਕਾਰ ਨੂੰ ਰਾਹਾਂ ਵਿੱਚ ਰੋਕ ਕੇ ਗਾਲੀ ਗਲੋਚ ਤੇ ਡਾਕਟਰ ਨਾਲ ਫੈਸਲਾ ਕਰਨ ਦੀਆਂ ਧਮਕੀਆ ਦੇਣ ਲੱਗ ਪਿਆ। ਜਿਸ ਦੀ ਪੱਤਰਕਾਰ ਦੁਆਰਾ ਐਸਡੀਐਮ ਡੇਰਾਬਸੀ ਡੀਸੀ ਮੁਹਾਲੀ ਤੇ ਸੀਐੱਮ ਪੰਜਾਬ ਨੂੰ ਲਿਖਤੀ ਪੱਤਰ ਭੇਜ ਕੇ ਸ਼ਿਕਾਇਤ ਦਰਜ ਕਰਾਈ ਗਈ ਪ੍ਰੰਤੂ ਕੋਈ ਕਾਰਵਾਈ ਨਾ ਹੋਣ ਦੇ ਕਾਰਨ ਪੁਲਿਸ ਦੁਆਰਾ ਮਦਨ ਗੋਪਾਲ ਤੇ ਡਾਕਟਰ ਕੋਲੋਂ ਝੂਠੀਂ ਦਰਖਾਸਤ ਨੂੰ ਲੈ ਕੇ ਮਿਤੀ 19/7/17 ਨੂੰ ਝੂਠਾ ਮੁਕੱਦਮਾ ਹਸਪਤਾਲ ਦੇ ਮਾਲਕ ਵੱਲੋਂ ਦਿੱਤੀ ਗਈ ਦਰਖਾਸਤ ਤੇ 21/7/17 ਨੂੰ ਪੱਤਰਕਾਰ ਤੇ ਕਰ ਦਿੱਤਾ ਤੇ ਪੱਤਰਕਾਰ ਨੂੰ ਘਰ ਤੋਂ 5/6 ਵਜੇ ਦੇ ਕਰੀਬ ਅਰੈਸਟ ਕਰਕੇ ਪੁਲੀਸ ਸਟੇਸ਼ਨ ਡੇਰਾਬਸੀ ਵਿੱਚ ਲਿਆਇਆ ਗਿਆ।
ਜਿੱਥੇ ਮਦਨ ਗੋਪਾਲ ਨਾਲ ਥਰਡ ਡਿਗਰੀ ਟਾਰਚਰ ਕਰਕੇ ਗੁਪਤ ਅੰਗਾਂ ਤੇ ਇੱਟਾਂ ਬੰਨ੍ਹ ਕੇ  ਜਾਨੋਂ ਮਾਰਨ ਦੀ ਪੁਲਿਸ ਦੁਆਰਾ ਪੂਰਨ ਤੌਰ ਤੇ ਕੋਸ਼ਿਸ਼ ਕੀਤੀ ਗਈ ਪ੍ਰੰਤੂ ਟਾਰਚਰ ਕਰਦੇ ਸਮੇਂ ਉਹ ਬੇਹੋਸ਼ ਹੋ ਗਿਆ। ਜਿਸ ਨੂੰ ਦੇਖਦੇ ਹੋਏ ਪੁਲਿਸ ਨੇ ਜ਼ਿਆਦਾ ਹਾਲਤ ਵਿਗੜਨ ਤੇ ਸਮਾਂ 8:30 ਵਜੇ ਦੇ ਕਰੀਬ ਸਰਕਾਰੀ ਹਸਪਤਾਲ ਡੇਰਾਬਸੀ ਵਿੱਚ ਦਾਖਲ ਕਰਵਾ ਦਿੱਤਾ ਗਿਆ। ਗੰਭੀਰ ਹਾਲਤ ਨੂੰ ਦੇਖਦੇ ਹੋਏ ਹਸਪਤਾਲ ਡੇਰਾਬਸੀ ਤੋਂ ਸਰਕਾਰੀ ਹਸਪਤਾਲ 32 ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਜਿੱਥੇ ਡਾਕਟਰਾਂ ਵੱਲੋਂ ਟ੍ਰੀਟਮੈਂਟ ਦਿੱਤਾ ਗਿਆ। ਪ੍ਰੰਤੂ ਮਿਲੀਭੁਗਤ ਕਰਕੇ ਦਾਖਲ ਨਹੀਂ ਦਿਖਾਇਆ ਗਿਆ।
ਮਿਤੀ 22/7/17 ਨੂੰ ਸਮਾਂ 2/3 ਵਜੇ ਦੁਪਹਿਰ ਦੇ ਵਿਚਕਾਰ ਹਸਪਤਾਲ ਤੋਂ ਕੱਢ ਕੇ ਜ਼ੀਰਕਪੁਰ ਦੇ ਇੱਕ ਫਲੈਟ ਵਿੱਚ ਲਿਜਾਇਆ ਗਿਆ। ਜਿੱਥੇ ਐਸਐਸਪੀ, ਐਸਐਚਉ  ਤੇ ਹਸਪਤਾਲ ਦਾ ਮਾਲਕ ਡਾਕਟਰ ਮੌਜੂਦ ਸਨ। ਜਿੱਥੇ ਪੂਰੀ ਰਾਤ ਰੱਖ ਕੇ ਟਾਰਚਰ ਕੀਤਾ ਗਿਆ ਅਤੇ ਪੱਤਰਕਾਰ ਤੋਂ ਕਾਗਜ਼ਾਂ ਤੇ ਉਲਟੇ ਸਿੱਧੇ ਦਸਖ਼ਤ ਵੀ ਕਰਵਾਏ ਮਿਤੀ 23 /7/17 ਨੂੰ ਹਾਲਤ ਗੰਭੀਰ ਹੋਣ ਕਰ ਕੇ ਮਾਨਯੋਗ ਅਦਾਲਤ ਨੂੰ ਗੁੰਮਰਾਹ ਕਰਕੇ ਬਿਨਾਂ ਪੇਸ਼ ਕੀਤੇ ਪਟਿਆਲਾ ਜੇਲ੍ਹ ਵਿੱਚ ਬਿਨਾਂ ਕਿਸੇ ਮੈਡੀਕਲ ਫਿਟਨੈੱਸ ਰਿਪੋਰਟ ਤੋਂ ਛੱਡ ਦਿੱਤਾ ਗਿਆ।ਜਿਸ ਦੇ ਸਬੂਤ ਅੱਜ ਵੀ ਪਟਿਆਲਾ ਜੇਲ੍ਹ ਵਿੱਚੋਂ ਹਾਸਲ ਕੀਤੇ ਜਾ ਸਕਦੇ ਹਨ ।27 ਦਿਨ ਬਾਅਦ ਆਪਣੀ ਜ਼ਮਾਨਤ ਕਰਵਾ ਕੇ ਬਾਹਰ ਆਇਆ ਤਾਂ ਪੱਤਰਕਾਰ ਨੂੰ ਪਤਾ ਲੱਗਿਆ ਕਿ ਮੇਰੇ ਕੇਸ ਸਬੰਧੀ ਚਲਾਨ ਵੀ ਮਾਨਯੋਗ ਅਦਾਲਤ ਵਿੱਚ ਪੇਸ਼ ਕਰ ਦਿੱਤਾ ਗਿਆ ਹੈ। ਕੇਸ ਚਾਰਜ ਤੇ ਲੱਗਣ ਵਾਲਾ ਹੈ ਜੋ ਕਿ 18/8/17 ਦੀ ਪੇਸ਼ੀ ਤੋਂ ਬਾਅਦ ਚਾਰਜ ਤੇ ਲੱਗ ਗਿਆ। ਜਿਸ ਵਿੱਚ ਸਭ ਤੋਂ ਪਹਿਲਾਂ ਡਾਕਟਰ ਦੀ ਗਵਾਹੀ ਤੇ ਪੁਲਿਸ ਦੀ ਗਵਾਹੀ ਹੋਣ ਦੀ ਤਰੀਕ ਦਿੱਤੀ ਗਈ। ਜਿਸ ਵਿੱਚ ਡਾਕਟਰ ਵੱਲੋਂ ਆਪਣੇ ਬਿਆਨ ਕਲਮਬੰਦ ਕਰਵਾਏ ਗਏ ਹਨ ਕਿ ਨਾ ਤਾਂ ਮੇਰਾ ਹਸਪਤਾਲ ਕਿਤੇ ਰਜਿਸਟਰ ਹੈ ਤੇ ਨਾ ਹੀ ਮੇਰੇ ਕੋਲ ਕੋਈ ਡਿਗਰੀ ਹੈ ਤੇ ਪੁਲਿਸ ਦੁਆਰਾ ਆਪਣੇ ਬਿਆਨ ਦਿੱਤੇ ਗਏ ਹਨ ਕਿ ਪੱਤਰਕਾਰ ਨੂੰ 22/7/17 ਨੂੰ ਪਟਿਆਲਾ ਜੇਲ੍ਹ ਭੇਜ ਦਿੱਤਾ ਗਿਆ ਸੀ।
ਇਹਨਾਂ ਪੁਖ਼ਤਾ ਸਬੂਤਾਂ ਨੂੰ ਲੈ ਕੇ ਪੱਤਰਕਾਰ ਵੱਲੋਂ ਮਾਨਯੋਗ ਹਾਈ ਕੋਰਟ ਦਾ ਦਰਵਾਜ਼ਾ ਖਟ ਖਟਾਇਆ ਗਿਆ। ਪੁਲਿਸ ਅਤੇ ਡਾਕਟਰ ਨੇ ਖੁਦ ਨੂੰ ਫਸਦਾ ਦੇਖ ਪੱਤਰਕਾਰ ਮਦਨ ਗੋਪਾਲ ਨੂੰ ਡਰਾਉਣਾ ਧਮਕਾਉਣਾ ਸ਼ੁਰੂ ਕਰ ਦਿੱਤਾਂ ਤੇ ਫੈਸਲਾ ਕਰਨ ਦਾ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ। ਜਦੋਂ ਪੱਤਰਕਾਰ ਉਨ੍ਹਾਂ ਦੀ ਕਿਸੇ ਗੱਲ ਵਿੱਚ ਨਹੀਂ ਆਇਆ ਤਾਂ ਮਿਤੀ 25/9/17 ਨੂੰ ਪੱਤਰਕਾਰ ਦੇ ਘਰ ਤੇ ਗੋਲੀਆਂ ਨਾਲ ਹਮਲਾ ਕਰਵਾ ਦਿੱਤਾ। ਜਿਸ ਵਿੱਚ ਮਦਨ ਗੋਪਾਲ ਤੇ ਉਸਦਾ ਪਰਿਵਾਰ ਵਾਲ ਵਾਲ ਬਚ ਗਏ ਤੇ ਜਿਸ ਦੀ ਪੁਲਿਸ ਸਟੇਸ਼ਨ ਹੰਡੇਸਰਾ ਵਿੱਚ ਸ਼ਿਕਾਇਤ ਕੀਤੀ ਤੇ ਪੁਲਿਸ ਦੁਆਰਾ ਮੁਕੱਦਮਾ ਨੰਬਰ 187 ਦਾਇਰ ਕਰ ਲਿਆ ਗਿਆ ਤੇ 28/9 /17 ਨੂੰ ਐਫਆਈਆਰ ਨੰਬਰ 165 ਵਿੱਚ ਮਾਨਯੋਗ ਅਦਾਲਤ ਵੱਲੋਂ ਸਟੇਅ ਆਰਡਰ ਜਾਰੀ ਕਰਕੇ ਕੇਸ ਦੀ ਪ੍ਰੋਸੀਡਿੰਗ ਨੂੰ ਰੋਕ ਦਿੱਤਾ ਗਿਆ। ਜਿਸ ਦੀ ਮਦਨ ਗੋਪਾਲ ਨੇ ਫੇਰ ਦੁਬਾਰੇ ਤੋਂ ਇਨਸਾਫ ਲਈ ਐੱਸਡੀਐੱਮ ਡੇਰਾਬਸੀ, ਡੀਸੀ ਮੋਹਾਲੀ, ਆਈਜੀ ਰੇਂਜ ਪਟਿਆਲਾ, ਡੀਜੀਪੀ ਪੰਜਾਬ ਤੇ ਸੀਐੱਮ ਪੰਜਾਬ ਸਮੇਤ ਸਾਰਿਆਂ ਨੂੰ ਰਜਿਸਟਰ ਪੱਤਰ ਭੇਜ ਕੇ ਇਨਸਾਫ ਲਈ ਗੁਹਾਰ ਲਗਾਈ ਤੇ ਦਰਖਾਸਤਾਂ ਪੇਸ਼ ਕਰਕੇ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਸੀ। ਜਿਸ ਦਾ ਅੱਜ ਤੱਕ ਇਨਸਾਫ਼ ਤਾਂ ਨਹੀਂ ਮਿਲਿਆ ਪ੍ਰੰਤੂ ਪੁਲਿਸ ਦੁਆਰਾ ਉਲਟੇ ਝੂਠੇ ਪਰਚੇ ਬਾਰ-ਬਾਰ ਦਰਜ ਕਰਨ ਦੀ ਕੋਸ਼ਿਸ਼ ਕੀਤੀ ਗਈ। ਜਿਸ ਦੇ ਮਦਨ ਗੋਪਾਲ ਕੋਲ ਪੁਖਤਾ ਸਬੂਤ ਮੌਜੂਦ ਹਨ। ਇੱਥੋਂ ਤੱਕ ਕਿ ਜੇਕਰ ਕਿਸੇ ਨੂੰ ਪੰਜਾਬੀ ਨਹੀਂ ਪੜ੍ਹਨੀ ਆਉਂਦੀ ਤੇ ਉਹ ਕਿਸੇ ਹੋਰ ਦੀ ਦਰਖ਼ਾਸਤ ਪੁਲਿਸ ਸਟੇਸ਼ਨ ਵਿੱਚ ਦੇਣ ਜਾਂਦਾ ਹੈ ਤਾਂ ਪੁਲਿਸ ਅੱਜ ਵੀ ਮਦਨ ਗੋਪਾਲ ਦਾ ਨਾਂਮ ਉਸ ਵਿੱਚ ਪਾ ਕੇ ਪੁਲਿਸ ਸਟੇਸ਼ਨਾਂ ਵਿੱਚ ਬੁਲਾ ਕੇ ਹਰਾਸ ਮੈਂਟ ਕਰਦੀ ਰਹਿੰਦੀ ਹੈ । ਜਿਸ ਕਾਰਨ ਮਦਨ ਗੋਪਾਲ ਦੇ ਪਰਿਵਾਰ ਦਾ ਪੂਰਨ ਤੌਰ ਤੇ ਦਿਨ ਪ੍ਰਤੀ ਦਿਨ ਸੰਤੁਲਨ ਵਿਗੜਦਾ ਜਾ ਰਿਹਾ ਹੈ। ਪੁਲਿਸ ਦੀ ਧੱਕੇਸ਼ਾਹੀ ਅੱਜ ਪੰਜਾਬ ਵਿੱਚ ਇੰਨੀ ਹੈ ਕਿ ਪੱਤਰਕਾਰਾਂ ਤੇ 100 ਵਿੱਚੋਂ 99 ਕੇਸ ਪੁਲਿਸ ਦੁਆਰਾ ਝੂਠੇ ਪਾ ਕੇ ਜ਼ਿੰਦਗੀ ਨੂੰ ਬਰਬਾਦ ਕੀਤਾ ਜਾ ਰਿਹਾ ਹੈ ਤੇ ਇਸ ਵਿੱਚ ਮਾਨਯੋਗ ?। ਮਾਨਯੋਗ ਜੱਜਾਂ ਦਾ ਕੰਮ ਹੈ ਕਿ ਉਹ ਆਪਣੇ ਫੈਸਲਾ ਸੁਣਾ ਕੇ ਹੱਕ ਵਿੱਚ ਤੇ ਕਰ ਦਿੰਦੀਆਂ ਹਨ। ਪ੍ਰੰਤੂ ਉਨ੍ਹਾਂ ਨੂੰ ਮੰਨਣਾ ਜਾਂ ਨਾ ਮੰਨਣਾ ਪੁਲਿਸ ਅਧਿਕਾਰੀਆਂ ਦੇ ਹੱਥ ਵਿੱਚ ਹੈ ਤੇ ਪ੍ਰਸ਼ਾਸਨ ਦੀ ਅਣਦੇਖੀ ਨੂੰ ਦੇਖਦੇ ਹੋਏ ਪੱਤਰਕਾਰ ਮਦਨ ਗੋਪਾਲ ਦੁਆਰਾ ਭਾਰਤ ਦੀਆਂ 29 ਸਟੇਟਾਂ ਦੇ ਮੁੱਖ ਮੰਤਰੀਆਂ ਨੂੰ ਵੀ ਲਿਖਤੀ ਰਜਿਸਟਰ ਲੈਟਰ ਭੇਜ ਕੇ ਇੱਕ ਭਾਰਤੀ ਹੋਣ ਦੇ ਨਾਤੇ ਆਪਣੇ ਜੀਵਨ ਦੀ ਰੱਖਿਆ ਲਈ ਅਪੀਲ ਕਰ ਚੁੱਕਿਆ ਹੈ। ਪ੍ਰੰਤੂ ਕਿਸੇ ਵੱਲੋਂ ਵੀ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ ਤੇ ਪੁਲਿਸ ਦਾ ਆਕਰੋਸ਼ ਦਿਨ ਪ੍ਰਤੀ ਦਿਨ ਮਦਨ ਗੋਪਾਲ ਵਿਰੁੱਧ ਬਣਦਾ ਜਾ ਰਿਹਾ ਹੈ। ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਭਾਰਤ ਵਿੱਚ ਜੀਵਨ ਬਿਤਾਉਣਾ ਮਦਨ ਗੋਪਾਲ ਲਈ ਬਹੁਤ ਹੀ ਜ਼ਿਆਦਾ ਕਠਨ ਹੋ ਚੁੱਕਿਆ ਹੈ।ਜਿਸ ਨੂੰ ਦੇਖਦੇ ਹੋਏ ਮਦਨ ਗੋਪਾਲ ਨੇ ਆਪਣੇ ਬੱਚਿਆਂ ਦੀ ਵਧ ਰਹੀ ਉਮਰ ਨੂੰ ਮੱਦੇ ਨਜ਼ਰ ਰੱਖਦੇ ਹੋਏ ਮਾਣਯੋਗ ਰਾਸ਼ਟਰਪਤੀ ਵੱਲੋਂ ਆਪਣੇ ਪਰਿਵਾਰ ਸਮੇਤ ਇੱਛਾ ਮਿ੍ਤੂ ਦੀ ਮੰਗ ਕੀਤੀ ਹੈ ਪੱਤਰਕਾਰ ਮਦਨ ਗੋਪਾਲ ਭਾਰਤ ਦਾ ਬੁਰਾ ਨਾ ਚਾਹੁੰਦੇ ਹੋਏ ਤੇ ਆਪਣੇ ਬੱਚਿਆਂ ਨੂੰ ਗਲਤ ਰਸਤੇ ਤੇ ਨਾ ਜਾਂਦੇ ਦੇਖ ਇਸ ਨਤੀਜੇ ਤੇ ਪਹੁੰਚਿਆ ਹੈ ਕਿ ਪੰਜਾਬ ਪੁਲਿਸ ਦੀ ਹਰ ਰੋਜ਼ ਦੀ ਘੁਟਣ ਤੋਂ ਚੰਗਾ ਹੈ ਕਿ ਮੈਨੂੰ ਤੇ ਮੇਰੇ ਪਰਿਵਾਰ ਨੂੰ ਗੋਲੀ ਮਾਰ ਦਿੱਤੀ ਜਾਵੇ,

ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਦੇ ਚੈਅਰਮੈਨ ਅਮਰਿੰਦਰ ਸਿੰਘ ਨੇ ਆਖਿਆ ਕੀ ਇਸ ਦੇਸ਼ ਵਿੱਚ ਪ੍ਰਸ਼ਾਸਨ ਖ਼ਤਮ ਹੋ ਚੁੱਕਿਆ ਹੈ ਹੋਰ ਵੀ ਬਹੁਤ ਥਾਵਾਂ ਤੇ ਪੱਤਰਕਾਰਾਂ ਖਿਲਾਫ ਨਜਾਇਜ਼ ਪਰਚੇ ਤੇ ਝੂਠੀਆਂ ਦਰਖਾਸਤਾਂ ਦਿੱਤੀਆਂ ਜਾ ਰਹੀਆਂ ਹਨ ਤੇ ਪੱਤਰਕਾਰਾਂ ਦੀ ਕੋਈ ਸੁਣਵਾਈ ਨਾ ਹੋਵੇ। ਸਿਰਫ ਰਿਸ਼ਵਤਖੋਰੀ ਤੇ ਧੱਕੇਸ਼ਾਹੀ ਦੇ ਬਲਬੂਤੇ ਤੇ ਦੇਸ਼ ਨੂੰ ਜ਼ਿਆਦਾ ਦੇਰ ਨਹੀਂ ਚਲਾਇਆ ਜਾ ਸਕਦਾਂ।
ਇਸ ਮੌਕੇ ਪੰਜਾਬ ਪ੍ਰਧਾਨ ਰਣਜੀਤ ਸਿੰਘ ਮਸੌਣ, ਚੈਅਰਮੈਨ ਅਮਰਿੰਦਰ ਸਿੰਘ, ਸ੍ਰਪਰਸਤ ਇੰਦਰਮੋਹਨ ਸਿੰਘ ਅਨਜਾਣ, ਵਾਈਸ ਪ੍ਰਧਾਨ ਰਜੇਸ਼ ਪਾਠਕ, ਸੀਨੀਅਰ ਵਾਈਸ ਪ੍ਰਧਾਨ ਦਲਬੀਰ ਸਿੰਘ ਭਰੋਵਾਲ, ਸੈਕਟਰੀ ਰਮੇਸ਼ ਰਾਮਪੂਰਾ, ਜੁਆਈਟ ਸੈਕਟਰੀ ਹਰਪ੍ਰੀਤ ਸਿੰਘ ਲੂਥਰਾ, ਸਕੱਤਰ ਲਖਬੀਰ ਸਿੰਘ, ਵਿਨੋਦ ਕੁਮਾਰ ਫਗਵਾੜਾ,ਅੰਮਿਤ ਭਾਰਦਵਾਜ, ਸਤਿੰਦਰ ਸਿੰਘ ਜੰਡਿਆਲਾ ਗੁਰੂ, ਨੀਤਿਨ ਕਾਲੀਆਂ, ਜਤਿੰਦਰ ਬੇਦੀ, ਸਰਵਨ ਰੰਧਾਵਾ, ਕਸ਼ਮੀਰ ਸਹੋਤਾ, ਸੰਨੀ ਸਹੋਤਾ, ਸਨਦੀਪ ਅਰੋੜਾ, ਮਨਪ੍ਰੀਤ ਸਿੰਘ ਅਲੀਵਾਲ, ਸ਼ਿਵ ਕੁਮਾਰ, ਰਣਜੀਤ ਸਿੰਘ,ਹਨੀ ਮਹਿਰਾ ਤੇ ਹੋਰ ਪੱਤਰਕਾਰ ਵੀਰ ਹਾਜ਼ਰ ਸਨ।


Leave a Reply

Your email address will not be published. Required fields are marked *