Latest news

ਜੇ ਕਾਂਗਰਸ ਪਾਰਟੀ ਨੇ ਪੰਜਾਬ ਚ ਬੱਚਣਾ ਹੈ ਤਾਂ ਕੈਪਟਨ ਆਪਣੀ ਕੁਰਸੀ ਛੱਡਣ-ਬਾਜਵਾ

ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਇਸ ਲਈ ਕੈਪਟਨ ਨੂੰ 1 ਹਜ਼ਾਰ ਸਾਲ ਤੱਕ ਜਿਊਣਾ ਪਏਗਾ, ਜੇ ਕੈਪਟਨ ਨੇ ਆਪਣਾ ਸੁਪਨਾ ਸਾਕਾਰ ਕਰਨਾ ਹੈ। ਉਨ੍ਹਾਂ ਕਿਹਾ ਕਿ 2 ਸਾਲਾਂ ਵਿਚ ਕੁੱਝ ਨਹੀਂ ਹੁੰਦਾ।ਬਾਜਵਾ ਨੇ ਕਿਹਾ ਕਿ ਉਹ ਕੈਪਟਨ ਨਾਲ ਓਨਾ ਚਿਰ ਨਹੀਂ ਚੱਲਣਗੇ, ਜਿੰਨਾ ਚਿਰ ਉਹ ਗੁਟਕਾ ਸਾਹਿਬ ਹੱਥ ਵਿਚ ਫੜ ਕੇ ਚੁੱਕੀ ਸਹੁੰ ਨੂੰ ਪੂਰਾ ਨਹੀਂ ਕਰਦੇ। ਜਿਹੜਾ ਗੁਰੂ ਘਰ ਨਾਲ ਕੀਤਾ ਵਾਅਦਾ ਪੂਰਾ ਨਹੀਂ ਕਰ ਸਕਦਾ ਉਸ ਨਾਲ ਪ੍ਰਤਾਪ ਸਿਘ ਬਾਜਵਾ ਨਹੀਂ ਚੱਲੇਗਾ। ਚਾਹੇ ਇਸ ਲਈ ਉਨ੍ਹਾਂ ਨੂੰ ਕੋਈ ਸਿਆਸੀ ਕੀਮਤ ਹੀ ਕਿਉਂ ਨਾ ਚਕਾਉਣੀ ਪਏ।ਉਨ੍ਹਾਂ ਕਿਹਾ ਜੇ ਕੈਪਟਨ ਆਪਣੀ ਸਹੁੰ ਪੂਰੀ ਕਰਨਗੇ ਤਾਂ ਉਹ ਨਾਲ ਚੱਲਣ ਬਾਰੇ ਜ਼ਰੂਰ ਸੋਚਣਗੇ। ਬਾਜਵਾ ਨੇ ਕਿਹਾ ਕਿ ਕੈਪਟਨ ਕੋਲ ਸਿਰਫ 2 ਸਾਲ ਹੀ ਬਚੇ ਹਨ ਅਤੇ ਜੇਕਰ ਕਾਂਗਰਸ ਪਾਰਟੀ ਨੇ ਪੰਜਾਬ ਵਿਚ ਬੱਚਣਾ ਹੈ ਤਾਂ ਕੈਪਟਨ ਨੂੰ ਆਪਣੀ ਕੁਰਸੀ ਛੱਡਣੀ ਚਾਹੀਦੀ ਹੈ।

Subscribe us on Youtube


Jobs Listing

Required Marketing executive to sale Advertisement packages of reputed reputed media firms of Punjab.

Read More


Leave a Reply