Punjab

ਕੁੜੀ ਨਾਲ ਅਸ਼ਲੀਲ ਹਰਕਤਾਂ ਕਰਨ ਵਾਲੇ ਮੁਸ਼ਟੰਡੇ ਨੂੰ ਪਿੰਡ ਵਾਸੀਆਂ ਨੇ ਦਰੱਖ਼ਤ ਨਾਲ ਬੰਨ੍ਹਿਆ

ਮਾਹਿਲਪੁਰ ਦੇ ਪਹਾੜੀ ਖਿੱਤੇ ਤੇ ਥਾਣਾ ਚੱਬੇਵਾਲ ਅਧੀਨ ਪੈਂਦੀ ਪੁਲਿਸ ਚੌਕੀ ਦੇ ਇਕ ਪਿੰਡ ‘ਚ ਧੀ ਨਾਲ ਅਸ਼ਲੀਲ ਹਰਕਤਾਂ ਕਰਨ ਵਾਲੇ ਪਿਉ ਨੂੰ ਪਿੰਡ ਵਾਸੀਆਂ ਨੇ ਦਰੱਖ਼ਤ ਨਾਲ ਬੰਨ੍ਹ ਲਿਆ। ਹਾਲਾਂਕਿ ਪੁਲਿਸ ਨੂੰ ਵੀ ਇਸ ਬਾਰੇ ਸੂਚਿਤ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਦਰਅਸਲ ਬੀਤੀ ਰਾਤ ਘਰ ਵਿਚ ਮਾਂ ਨਾਲ ਸੁੱਤੀ ਛੇ ਸਾਲਾ ਧੀ ਨਾਲ ਪਿਉ ਵੱਲੋਂ ਅਸ਼ਲੀਲ ਹਰਕਤਾਂ ਕੀਤੀਆਂ ਗਈਆਂ ਹਾਲਾਂਕਿ ਮਾਂ ਨੇ ਉਸ ਨੂੰ ਬਚਾ ਲਿਆ। ਸਵੇਰ ਸਾਰ ਹੀ ਬੱਚੀ ਦੀ ਮਾਂ ਨੇ ਪੰਚਾਇਤ ਨੂੰ ਦੱਸਿਆ ਤਾਂ ਕਥਿਤ ਮੁਲਜ਼ਮ ਕੋਠੇ ਤੋਂ ਛਾਲ ਮਾਰ ਕੇ ਉੱਥੋਂ ਭੱਜ ਗਿਆ, ਪਰੰਤੂ ਡੇਢ ਘੰਟੇ ਦੀ ਭੱਜ-ਦੌੜ ਤੋਂ ਬਾਅਦ ਉਸ ਨੂੰ ਕਾਬੂ ਕਰ ਕੇ ਪਿੰਡ ਵਾਸੀਆਂ ਨੇ ਦਰਖ਼ਤ ਨਾਲ ਬੰਨ੍ਹ ਲਿਆ।

Related Articles

Leave a Reply

Your email address will not be published.

Back to top button