Latest news

ਭਾਰਤ ਨੇ ਪਾਕਿਸਤਾਨ ਨੂੰ ਦਿੱਤਾ ਵੱਡਾ ਝਟਕਾ

India gives big shock to Pakistan

ਭਾਰਤ ਨੇ ਦੁਨੀਆ ਦੇ ਇਕ ਹੋਰ ਮੰਚ ‘ਤੇ ਪਾਕਿਸਤਾਨ ਨੂੰ ਵੱਡਾ ਝਟਕਾ ਦਿੱਤਾ ਹੈ। ਇਹ ਮਾਮਲਾ ਹੈਦਰਾਬਾਦ ਦੇ ਸੱਤਵੇਂ ਨਿਜ਼ਾਮ ਦੇ ਕਰੀਬ 3 ਅਰਬ ਰੁਪਏ ਨਾਲ ਜੁੜਿਆ ਹੋਇਆ ਹੈ। ਇਸ ਮਾਮਲੇ ਵਿਚ ਇੰਗਲੈਂਡ ਦੀ ਕੋਰਟ ਨੇ ਭਾਰਤ ਦੇ ਪੱਖ ਵਿਚ ਫ਼ੈਸਲਾ ਦਿੱਤਾ ਹੈ। ਇਸ ਪੈਸੇ ‘ਤੇ ਭਾਰਤ ਵਿਚ ਨਿਜ਼ਾਮ ਦੇ ਉੱਤਰਾਧਿਕਾਰੀਆਂ ਦਾ ਹੱਕ ਹੋਵੇਗਾ। ਬੁੱਧਵਾਰ ਨੂੰ ਇੰਗਲੈਂਡ ਐਂਡ ਵੇਲਜ਼ ਹਾਈਕੋਰਟ ਨੇ ਭਾਰਤ ਤੇ ਹੈਦਰਾਬਾਦ ਦੇ ਸੱਤਵੇਂ ਨਿਜ਼ਾਮ ਦੇ ਦੋ ਵੰਸ਼ਜਾਂ ਦੇ ਹੱਕ ਵਿਚ ਫ਼ੈਸਲਾ ਦਿੱਤਾ। ਇਹ ਮਾਮਲਾ ਨਿਜ਼ਾਮ ਵੱਲੋਂ 1948 ਵਿਚ 10 ਲੱਖ ਪੌਂਡ ਲੰਡਨ ਦੀ ਬੈਂਕ ਵਿਚ ਭੇਜੇ ਜਾਣ ਨਾਲ ਜੁੜਿਆ ਹੈ।

Subscribe us on Youtube


Leave a Reply