Latest news

ਭਾਰਤ 2024 ਤਕ ਦੁਨੀਆ ਦੀ ਆਰਥਿਕ ਮਹਾਸ਼ਕਤੀ ਬਣੇਗਾ

ਬਟਾਲਾ ਸ਼ਹਿਰ ‘ਚ ਪਟਾਕਾ ਫੈਕਟਰੀ ‘ਚ ਹੋਏ ਧਮਾਕੇ ਸਬੰਧੀ ਪੀਐੱਮ ਮੋਦੀ ਨੇ ਦੁੱਖ ਪ੍ਰਗਟਾਇਆ

ਪੀਐੱਮ ਮੋਦੀ ਨੇ ਰੂਸ ਦੌਰੇ ਦੇ ਆਖ਼ਰੀ ਦਿਨ  ਪੰਜਵੇਂ ਈਸਟਰਨ ਇਕਨਾਮਿਕ ਫੋਰਮ ਦੇ ਮੰਚ ‘ਤੇ ਪੂਰੀ ਦੁਨੀਆ ਸਾਹਮਣੇ ਭਾਰਤ ਨੂੰ ਆਰਥਿਕ ਮਹਾਸ਼ਕਤੀ ਬਣਾਉਣ ਦਾ ਸੰਕਲਪ ਲਿਆ। ਉਨ੍ਹਾਂ ਫੋਰਮ ਨੂੰ ਸੰਬੋਧਨ ਕਰਦੇ ਹੋਏ ਕਿਹਾ, ‘ਭਾਰਤ, ਸਭ ਦਾ ਸਾਥ, ਸਭ ਦਾ ਵਿਕਾਸ ਤੇ ਸਭ ਦਾ ਵਿਸ਼ਵਾਸ ਨਾਲ ਅੱਗੇ ਵੱਧ ਰਿਹਾ ਹੈ। ਭਾਰਤ 5 ਟ੍ਰਿਲੀਅਨ ਡਾਲਰ ਦਾ ਅਰਥਚਾਰਾ ਬਣਨ ਲਈ ਅੱਗੇ ਵੱਧ ਰਿਹਾ ਹੈ। ਸਾਲ 2024 ਤਕ ਭਾਰਤ ਇਸ ਮੁਕਾਮ ਨੂੰ ਹਾਸਿਲ ਕਰ ਲਵੇਗਾ।
ਪੀਐੱਮ ਮੋਦੀ ਨੇ ਕਿਹਾ ਭਾਰਤ ਤੇ ਰੂਸ ਇਕੱਠੇ ਹੋ ਕੇ ਵਿਕਾਸ ਦੀ ਰਫ਼ਤਾਰ ਇਕ ਤੇ ਇਕ ਗਿਆਰਾਂ ਕਰ ਸਕਦੇ ਹਨ। ਹਾਲ ਹੀ ‘ਚ ਭਾਰਤ ਦੇ ਕਈ ਆਗੂ ਇੱਥੇ ਆਏ ਤੇ ਕਈ ਵਿਸ਼ਿਆਂ ‘ਤੇ ਚਰਚਾ ਕੀਤੀ।
ਪੀਐੱਮ ਮੋਦੀ ਨੇ ਕਿਹਾ ਭਾਰਤ ਸਰਕਾਰ ਐਕਟ ਈਸਟਰ ਮਿਸ਼ਨ ‘ਤੇ ਕੰਮ ਕਰ ਰਹੀ ਹੈ। ਇਹ ਆਰਥਿਕ ਕੂਟਨੀਤਕ ਨੂੰ ਵੀ ਇਕ ਨਵਾਂ ਪਹਿਲੂ ਦੇਵੇਗਾ। ਪੂਰਬੀ ਹਿੱਸਿਆਂ ‘ਚ ਵਿਕਾਸ ਲਈ 1 ਬਿਲੀਅਨ ਡਾਲਰ ਦਾ ਲਾਈਨ ਆਫ਼ ਕ੍ਰੈਡਿਟ ਦੇਵੇਗਾ।
ਪੀਐੱਮ ਮੋਦੀ ਨੇ ਕਿਹਾ, ‘ਪੁਤਿਨ ਨੇ ਇਸ ਪ੍ਰੋਗਰਾਮ ਲਈ ਮੈਨੂੰ ਭਾਰਤ ‘ਚ ਚੋਣਾਂ ਤੋਂ ਪਹਿਲਾਂ ਹੀ ਸੱਦਾ ਦੇ ਦਿੱਤਾ ਸੀ। ਦੇਸ਼ ਦੇ 130 ਕਰੋੜ ਲੋਕਾਂ ਨੇ ਮੇਰੇ ‘ਤੇ ਭਰੋਸਾ ਜਤਾਇਆ ਹੈ। ਮੈਨੂੰ ਰਾਸ਼ਟਰਪਤੀ ਪੁਤਿਨ ਨਾਲ ਰੂਸ ਦੀ ਪ੍ਰਤਿਭਾ ਨੂੰ ਜਾਣਨ ਦਾ ਮੌਕਾ ਮਿਲਿਆ। ਇਸ ਤੋਂ ਮੈਂ ਕਾਫ਼ੀ ਪ੍ਰਭਾਵਿਤ ਹੋਇਆ ਹਾਂ। ਭਾਰਤ ਤੇ ਪੂਰਬੀ ਹਿੱਸੇ ਦਾ ਰਿਸ਼ਤਾ ਕਾਫ਼ੀ ਪੁਰਾਣਾ ਹੈ, ਭਾਰਤ ਪਹਿਲਾ ਦੇਸ਼ ਹੈ ਜਿਸ ਨੇ ਇੱਥੇ ਆਪਣਾ ਦੂਤਘਰ ਖੋਲ੍ਹਿਆ ਹੈ।
ਇਸ ਦੌਰਾਨ ਪੁਤਿਨ ਨੇ ਕਿਹਾ ਕਿ ਭਾਰਤ, ਚੀਨ, ਕੋਰੀਆ, ਮਲੇਸ਼ੀਆ, ਜਾਪਾਨ, ਮੰਗੋਲੀਆ ਵਰਗੇ ਦੇਸ਼ਾਂ ਦਾ ਰੂਸ ਨਾਲ ਅਟੁੱਟ ਸਬੰਧ ਹੈ। ਆਉਣ ਵਾਲੇ ਦਹਾਕਿਆਂ ‘ਚ ਏਸ਼ੀਆ ਪੈਸਫਿਕ ਰੀਜਨ ਦੇ ਦੇਸ਼ਾਂ ਦਾ ਦੁਨੀਆ ‘ਤੇ ਕਾਫ਼ੀ ਵੱਡਾ ਪ੍ਰਭਾਵ ਹੋਵੇਗਾ।
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੂਸ ਯਾਤਰਾ ਦੇ ਦੂਸਰੇ ਤੇ ਆਖ਼ਰੀ ਦਿਨ ਵਲਾਦੀਵੋਸਤੋਕ ‘ਚ ਹੋ ਰਹੀ ਈਸਟਰਨ ਇਕਨਾਮਿਕ ਫੋਰਮ ‘ਚ ਮੁੱਖ ਮਹਿਮਾਨ ਵਜੋਂ ਪਹੁੰਚੇ। ਦੱਸ ਦੇਈਏ ਕਿ ਭਾਰਤ ਇਸ ਫੋਰਮ ਦਾ ਹਿੱਸਾ ਨਹੀਂ ਹੈ ਪਰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਵਿਸ਼ੇਸ਼ ਸੱਦੇ ‘ਤੇ ਇਸ ਫੋਰਮ ‘ਚ ਸ਼ਿਰਕਤ ਕੀਤੀ।
ਪੰਜਾਬ ਦੇ ਬਟਾਲਾ ਸ਼ਹਿਰ ‘ਚ ਪਟਾਕਾ ਫੈਕਟਰੀ ‘ਚ ਹੋਏ ਧਮਾਕੇ ਸਬੰਧੀ ਪੀਐੱਮ ਮੋਦੀ ਨੇ ਦੁੱਖ ਪ੍ਰਗਟਾਇਆ ਹੈ

Subscribe us on Youtube


Leave a Reply

Your email address will not be published. Required fields are marked *