Latest news

ਭਾਰਤੀ ਮੂਲ ਦਾ ਵਿਅਕਤੀ ਪਿਤਾ ਦੀ ਹੱਤਿਆ ਦੇ ਦੋਸ਼ ‘ਚ ਗ੍ਰਿਫਤਾਰ

Indian-origin man arrested for father’s murder

ਅਮਰੀਕਾ ਦੇ ਫਿਲਾਡੇਲਫੀਆ ‘ਚ ਭਾਰਤੀ ਮੂਲ ਦੇ 31 ਸਾਲਾ ਇਕ ਵਿਅਕਤੀ ਨੇ ਆਪਣੇ ਪਿਤਾ ਦੀ ਕਥਿਤ ਤੌਰ ‘ਤੇ ਹੱਤਿਆ ਕਰ ਦਿੱਤੀ। ਬਾਅਦ ‘ਚ ਹਾਰਵਰਡ ਯੂਨੀਵਰਸਿਟੀ ਵੱਲੋਂ ਆਪਾਤ ਸਥਿਤੀ ਚਿਤਾਵਨੀ ਜਾਰੀ ਕਰਨ ਤੋਂ ਬਾਅਦ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਦਿ ਫਿਲਾਡੇਲਫੀਆ ਇਨਕੁਵਾਇਰਰ’ ਨੇ ਇਕ ਖਬਰ ‘ਚ ਦੱਸਿਆ ਕਿ ਦੋਸ਼ੀ ਸੋਹਨ ਪੰਜਰੋਲੀਆ ਨੂੰ ਸ਼ਿਜੋਫ੍ਰੇਨੀਆ ਨਾਂ ਦੀ ਬੀਮਾਰੀ ਹੈ ਅਤੇ ਉਸ ਨੇ ਆਪਣੇ 60 ਸਾਲਾ ਪਿਤਾ ਮਹਿੰਦਰ ਪੰਜਰੋਲੀਆ ਦੀ ਹੱਤਿਆ ਇਸ ਮਹੀਨੇ ਦੀ ਸ਼ੁਰੂਆਤ ‘ਚ ਕਰ ਦਿੱਤੀ ਸੀ। ਪੁਲਸ ਨੇ ਦੱਸਿਆ ਕਿ ਸੋਹਨ ਇਕ ਕਾਰ ‘ਚ ਹਥਿਆਰ ਦੇ ਨਾਲ ਫਰਾਰ ਹੋ ਗਿਆ ਸੀ। ਜਾਂਚ ਦੌਰਾਨ ਅਧਿਕਾਰੀਆਂ ਨੇ ਹਾਰਵਰਡ ਯੂਨੀਵਰਸਿਟੀ ਤੋਂ ਵੀ ਜਾਣਕਾਰੀ ਇਕੱਠੀ ਕੀਤੀ ਕਿਉਂਕਿ ਉਸ ਨੇ ਯੂਨੀਵਰਸਿਟੀ ਦੇ ਐਕਸਟੈਂਸ਼ਨ ਸਕੂਲ ਤੋਂ 2013 ‘ਚ ਬੈਚਲਰ ਦੀ ਡਿਗਰੀ ਹਾਸਲ ਕੀਤੀ ਸੀ

Subscribe us on Youtube


Jobs Listing

Required Marketing executive to sale Advertisement packages of reputed reputed media firms of Punjab.

Read More


Leave a Reply