Latest news

ਅਮਰੀਕਾ ‘ਚ ਨਸਲਭੇਦ ਦਾ ਮੁੱਦਾ ਚੁੱਕਣ ਵਾਲੇ ਭਾਰਤੀ ਮੂਲ ਦੇ ਅਧਿਕਾਰੀ ਦੀ ਛੁੱਟੀ

Indian-origin officer cleared of racism issue in US

ਅਮਰੀਕਾ ਦੇ ਡੈਮੋਕ੍ਰੇਟਿਕ ਪਾਰਟੀ ਅੰਦਰ ਸਿਆਸੀ ਵਿਵਾਦ ਦੇ ਚੱਲਦੇ ਇਕ ਭਾਰਤੀ-ਅਮਰੀਕੀ ਅਧਿਕਾਰੀ ਨੂੰ ਨੌਕਰੀ ਨੂੰ ਅਲਵਿਦਾ ਕਹਿਣਾ ਪਿਆ। ਦਰਅਸਲ ਸੈਕਤ ਚਕਰਵ੍ਰਤੀ ਨਵੀਂ ਸੰਸਦੀ ਮੈਂਬਰ ਅਲੈਗਜ਼ੇਂਦ੍ਰਿਆ ਓਕਾਸੀਓ ਕਾਰਟੇਜ਼ ਦੇ ਸਹਿਯੋਗੀ ਸਨ। ਉਨ੍ਹਾਂ ਨੇ ਲੋਕਤਾਂਤਰਿਕ ਵਿਵਸਥਾ ਅਤੇ ਪੁਰਾਣੇ ਗਾਰਡ ‘ਤੇ ਨਸਲਭੇਦ ਦੇ ਦੋਸ਼ਾਂ ਖਿਲਾਫ ਆਪਣੀ ਬਾਸ ਦਾ ਸਾਥ ਦਿੱਤਾ ਸੀ। ਇਸ ਤੋਂ ਬਾਅਦ ਪਾਰਟੀ ਦੇ ਉੱਚ ਅਧਿਕਾਰੀਆਂ ਦੇ ਦਬਾਅ ‘ਚ ਉਸ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਪੈ ਗਿਆ।

ਪਿਛਲੇ ਦਿਨੀਂ ਸਦਨ ਦੀ ਸਪੀਕਰ ਨੈਂਸੀ ਪੇਲੋਸੀ ਨੇ 29 ਸਾਲ ਦੀ ਅਲੇਕਜ਼ੇਂਡ੍ਰਿਆ ਨਾਲ ਮੁਲਾਕਾਤ ਕੀਤੀ ਸੀ। ਇਸ ਤੋਂ ਕੁਝ ਦਿਨ ਬਾਅਦ ਹੀ ਚਕਰਵ੍ਰਤੀ ਦੀ ਵਿਦਾਈ ਦਾ ਐਲਾਨ ਹੋ ਗਿਆ। ਇਸ ਨੂੰ ਹਾਲ ਹੀ ‘ਚ ਦੇ ਦਿਨਾਂ ‘ਚ ਡੈਮੋਕ੍ਰੇਟਿਕ ਪਾਰਟੀ ਨੂੰ ਹਿੱਲਾ ਕੇ ਰੱਖ ਦੇਣ ਵਾਲੇ ਵਿਧ੍ਰੋਹ ਨੂੰ ਸ਼ਾਂਤ ਕਰਨ ਲਈ ਕੀਤੀ ਗਈ ਬੈਠਕ ਦੇ ਰੂਪ ‘ਚ ਦੇਖਿਆ ਜਾ ਰਿਹਾ ਸੀ। 32 ਸਾਲ ਦੇ ਚਕਰਵ੍ਰਤੀ ਨੇ ਇਕ ਟਵੀਟ ਕੀਤਾ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਪਾਰਟੀ ‘ਚ ਲੜਾਈ ਕਰਾਉਣ ਦਾ ਦੋਸ਼ੀ ਦੱਸਿਆ ਗਿਆ। ਹਾਲਾਂਕਿ ਬਾਅਦ ‘ਚ ਉਨ੍ਹਾਂ ਨੇ ਉਹ ਟਵੀਟ ਡਿਲੀਟ ਕਰ ਦਿੱਤਾ।

ਚਕਰਵ੍ਰਤੀ ਨੇ ਮਾਡਰੇਟ ਡੈਮੋਕ੍ਰੇਟਸ ‘ਤੇ ਦੱਖਣੀ ਡੈਮੋਕ੍ਰੇਟਸ ਦੇ ਪ੍ਰਸਤਾਵ ਦਾ ਵਿਰੋਧ ਕਰਨ ਦਾ ਦੋਸ਼ ਲਗਾਇਆ ਸੀ। ਉਨ੍ਹਾਂ ਦਾ ਆਖਣਾ ਸੀ ਕਿ ਇਹ ਲੋਕ ਪਾਰਟੀ ‘ਚ ਨਸਲਭੇਦ ਲਈ ਜ਼ਿੰਮੇਵਾਰ ਹਨ। ਅਲੇਕਜ਼ੇਂਡ੍ਰਿਆ ਨੇ ਆਪਣੇ ਚੀਫ ਆਫ ਸਟਾਫ ਚਕਰਵ੍ਰਤੀ ਦੀ ਤਰਫਦਾਰੀ ਕੀਤੀ ਅਤੇ ਆਖਿਆ ਕਿ ਉਨ੍ਹਾਂ ਨੇ ਆਪਣੇ ਪਾਰਟੀ ਦੇ ਲੀਡਰਾਂ ਖਿਲਾਫ ਕੋਈ ਕੰਮ ਨਹੀਂ ਕੀਤਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੇ ਟਵਿੱਟਰ ਹੈਂਡਲ ‘ਤੇ ਬਹੁਤ ਜ਼ਿਆਦਾ ਫਾਲੋਅਰ ਨਹੀਂ ਹਨ। ਸ਼ੁੱਕਰਵਾਰ ਨੂੰ ਚਕਰਵ੍ਰਤੀ ਨੂੰ ਬਾਹਰ ਦਾ ਰਾਹ ਦਿਖਾ ਦਿੱਤਾ ਗਿਆ।

Leave a Reply

Your email address will not be published. Required fields are marked *