Latest news

ਭਾਰਤੀ ਮਹਿਲਾ ਹਾਕੀ ਟੀਮ ਨੇ ਜਾਪਾਨ ਨੂੰ 2-1 ਨਾਲ ਹਰਾਇਆ

Indian women’s hockey team beats Japan 2-1

ਭਾਰਤੀ ਮਹਿਲਾ ਹਾਕੀ ਟੀਮ ਨੇ ਸ਼ਨੀਵਾਰ ਨੂੰ ਇੱਥੇ ਮੇਜ਼ਬਾਨ ਜਾਪਾਨ ‘ਤੇ 2-1 ਦੀ ਜਿੱਤ ਨਾਲ ਉਲੰਪਿਕ ਪ੍ਰੀਖਣ ਮੁਕਾਬਲੇ ‘ਚ ਆਪਣਾ ਅਭਿਆਨ ਸ਼ੁਰੂ ਕੀਤਾ। ਭਾਰਤ ਨੇ ਪੈਨਾਲਟੀ ਕਾਰਨਰ ਮਾਹਰ ਗੁਰਜੀਤ ਕੌਰ ਦੀ ਮਦਦ ਨਾਲ ਨੌਵੇਂ ਹੀ ਮਿੰਟ ‘ਚ ਬੜ੍ਹਤ ਬਣਾ ਲਈ, ਪਰ ਮੇਜ਼ਬਾਨ ਟੀਮ ਨੇ 16ਵੇਂ ਮਿੰਟ ‘ਚ ਅਕੀ ਮਿਤਸੁਹਾਸੀ ਦੇ ਮੈਦਾਨੀ ਗੋਲ ਨਾਲ 1-1 ਨਾਲ ਬਰਾਬਰੀ ਹਾਸਲ ਕੀਤੀ। ਹਾਲਾਂਕਿ ਗੁਰਜੀਤ ਨੇ ਫਿਰ 35ਵੇਂ ਮਿੰਟ ‘ਚ ਪੈਨਲਟੀ ਕਾਰਨਰ ਨਾਲ ਗੋਲ ਕਰਕੇ ਆਪਣੀ ਟੀਮ ਨੂੰ 2-1 ਨਾਲ ਅੱਗੇ ਕਰ ਦਿੱਤਾ, ਜੋ ਆਖਰੀ ਫੈਸਲਾ ਰਿਹਾ।
ਭਾਰਤੀ ਟੀਮ ਨੇ ਹਮਲਾਵਰ ਸ਼ੁਰੂਆਤ ਕੀਤੀ ਅਤੇ ਪਹਿਲੇ 10 ਮਿੰਟ ‘ਚ ਹੀ ਉਸ ਨੂੰ ਕੁਝ ਮੌਕੇ ਮਿਲ ਗਏ। ਦੋਵੇਂ ਟੀਮਾਂ ਉਲੰਪਿਕ ਖੇਡਾਂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ 16 ਖਿਡਾਰੀਆਂ ਦੇ ਨਾਲ ਖੇਡ ਰਹੀਆਂ ਸਨ। ਦੋਵਾਂ ਨੇ ਸਮੇਂ ‘ਤੇ ਪੂਰੇ ਮੈਚ ਦੌਰਾਨ ਖਿਡਾਰੀਆਂ ਨੂੰ ਅੰਦਰ-ਬਾਹਰ ਕੀਤਾ। ਜਾਪਾਨ ਨੂੰ ਸਥਾਨਾਪੰਨਾ ਖਿਡਾਰੀ ਦਾ ਲਾਭ ਹੋਇਆ ਅਤੇ 29 ਸਾਲ ਦੀ ਮਿਤਸੁਹਾਸੀ ਨੇ ਟੀਮ ਨੂੰ ਬਰਾਬਰੀ ਦਿਵਾਈ।
ਭਾਰਤੀ ਟੀਮ ਜ਼ਿਆਦਾ ਹਮਲੇ ਬੋਲ ਰਹੀ ਸੀ, ਹਾਲਾਂਕਿ ਦੋਵੇਂ ਟੀਮਾਂ ਇੱਕ-ਦੂਜੇ ਦੀ ਰਣਨੀਤੀ ਨੂੰ ਚੰਗੀ ਤਰ੍ਹਾਂ ਸਮਝ ਰਹੀਆਂ ਸਨ, ਕਿਉਂਕਿ ਦੋਵੇਂ ਪਿਛਲੇ ਦੋ ਸਾਲਾਂ ਤੋਂ ਆਪਸ ‘ਚ ਕਾਫ਼ੀ ਵਾਰ ਖੇਡ ਚੁੱਕੀਆਂ ਹਨ। ਹਾਫ਼ ਟਾਈਮ ਤੱਕ ਸਕੋਰ 1-1 ਰਿਹਾ। ਤੀਜੇ ਕੁਆਟਰ ‘ਚ ਭਾਰਤੀ ਟੀਮ ਨੇ ਸ਼ੁਰੂ ‘ਚ ਦਬਦਬਾ ਬਣਾਇਆ ਅਤੇ 35ਵੇਂ ਮਿੰਟ ‘ਚ ਇੱਕ ਹੋਰ ਪੈਨਲਟੀ ਕਾਰਨਰ ਹਾਸਲ ਕੀਤਾ। 23 ਸਾਲਾ ਗੁਰਜੀਤ ਨੇ ਇਸ ਮੌਕੇ ਦਾ ਲਾਭ ਲੈ ਕੇ ਗੋਲ ਕਰ ਦਿੱਤਾ।

Leave a Reply

Your email address will not be published. Required fields are marked *