Latest news

ਸਿਆਟਲ ਚ ਪੰਜਾਬੀ ਮੂਲ ਦੇ ਫ਼ੌਜੀ ਇਨਾਹਿਤਦੀਪ ਸਿੰਘ ਸੰਧੂ ਦਾ ਕਤਲ

Inhitandeep Singh Sandhu’s murder of Punjabi origin of Seattle

ਜਾਰਜੀਆ,

ਅਮਰੀਕੀ ਸ਼ਹਿਰ ਸਿਆਟਲ ਵਿਚ ਰਹਿਣ ਵਾਲੇ ਪੰਜਾਬੀ ਮੂਲ ਦੇ ਫ਼ੌਜੀ ਇਨਾਹਿਤਦੀਪ ਸਿੰਘ ਸੰਧੂ ਦਾ ਬੀਤੇ ਦਿਨੀਂ ਕਤਲ ਕਰ ਦਿੱਤਾ ਗਿਆ। ਉਹ ਅਜੇ ਸਿਰਫ 20 ਸਾਲ ਦਾ ਹੀ ਸੀ। ਪੈਰੀ ਪੁਲਿਸ ਵਿਭਾਗ ਦੇ ਚੀਫ਼ ਸਟੇਟ ਸਟੀਟ ਲਿਨ ਨੇ ਦੱਸਿਆ ਕਿ ਉਹ ਅਪਣੇ ਦੋਸਤ ਨੂੰ ਮਿਲਣ ਲਈ ਜਾਰਜੀਆ ਸੂਬੇ ਗਿਆ ਸੀ ਅਤੇ ਇੱਥੇ 25 ਸਾਲਾ ਰਾਊਨਟਰੀ ਨੇ ਉਸ ਨੂੰ ਗੋਲੀਆਂ ਮਾਰੀਆਂ। ਉਸ ਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਭਰਤੀ ਕਰਵਾਇਆ ਗਿਆ ਅਤੇ ਐਤਵਾਰ ਸ਼ਾਮ ਨੂੰ ਹਸਪਤਾਲ ਵਿਚ ਉਸ ਨੇ ਦਮ ਤੋੜ ਦਿੱਤਾ। ਪੁਲਿਸ ਨੇ ਦੋਸ਼ੀ ਨੂੰ ਹਿਰਾਸਤ ਵਿਚ ਲੈ ਲਿਆ ਹੈ ਤੇ ਉਸ ਕੋਲੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਉਸ ਨੇ ਕੈਂਟ ਵੁੱਡ ਹਾਈ ਸਕੂਲ ਵਿਚ ਪੜ੍ਹਾਈ ਕੀਤੀ। ਉਸ ਦੀ ਡਿਊਟੀ 224 ਮੈਰੀਨ ਤੇ ਸੈਲਰਜ਼ ਵਿਚ ਹਥਿਅਰਾਂ ਨੂੰ ਸੁਰੱਖਿਅਤ ਰੱਖਣ ਦੀ ਸੀ ਅਤੇ ਉਹ ਏਅਰਕਰਾਫਟ ਵਿੰਗ ਵਿਚ ਤਾਇਨਾਤ ਸੀ। ਇੱਥੇ ਰਹਿੰਦੇ ਪੰਜਾਬੀ ਭਾਈਚਾਰੇ ਨੇ ਸੰਧੂ ਦੇ ਛੋਟੀ ਉਮਰੇ ਛੱਡ ਜਾਣ ਤੇ ਦੁੱਖ ਜਤਾਇਆ

Leave a Reply

Your email address will not be published. Required fields are marked *