Latest news

ਮੋਦੀ ਦੀ ਚਾਹ ਦੀ ਦੁਕਾਨ ਨੂੰ ਸ਼ੀਸ਼ੇ ‘ਚ ਕਵਰ ਕਰਨ ਦੇ ਨਿਰਦੇਸ਼

ਗੁਜਰਾਤ ਦੇ ਵਡਨਗਰ ਵਿਚ ਚਾਹ ਦੀ ਜਿਸ ਦੁਕਾਨ ਉਤੇ ਦਾਅਵਾ ਕੀਤਾ ਜਾਂਦਾ ਹੈ ਕਿ ਭਾਰਤ ਦੇ ਮੌਜੂਦਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਚਾਹ ਵੇਚਦੇ ਸੀ, ਉਸ ਨੂੰ ਟੂਰਿਸਟ ਸਥਾਨ ਦੇ ਤੌਰ ‘ਤੇ ਵਿਕਸਿਤ ਕਰਨ ਦਾ ਕੰਮ ਸ਼ੁਰੂ ਹੋ ਗਿਆ ਹੈ। ਕੇਂਦਰੀ ਟੂਰਿਸਟ ਅਤੇ ਸੱਭਿਆਚਾਰ ਮੰਤਰੀ ਪ੍ਰਹਲਾਦ ਪਟੇਲ ਨੇ ਇਸਦੇ ਮੂਲ ਸਰੂਪ ਨੂੰ ਬਣਾਈ ਰੱਖਣ ਦੇ ਲਈ ਦੁਕਾਨ ਨੂੰ ਸ਼ੀਸ਼ੇ ‘ਚ ਕਵਰ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਦੁਕਾਨ ਨੂੰ ਟੂਰਿਸ਼ਟ ਕੇਂਦਰ ਬਣਾਉਣ ਦਾ ਫ਼ੈਸਲਾ 2017 ਵਿਚ ਹੀ ਲੈ ਲਿਆ ਗਿਆ ਸੀ। ਵਡਨਗਰ ਰੇਲਵੇ ਸਟੇਸ਼ਨ ਦੇ ਇਕ ਪਲੇਟਫਾਰਮ ‘ਤੇ ਚਾਹ ਦੀ ਇਹ ਦੁਕਾਨ ਹੈ। ਗੁਜਰਾਤ ਦੇ ਮੇਹਮਾਣਾ ਜ਼ਿਲ੍ਹੇ ਵਿਚ ਸਥਿਤ ਮੋਦੀ ਦੇ ਜਨਮ ਸਥਾਨ ਵਡਨਗਰ ਨੂੰ ਦੁਨੀਆ ਦੇ ਨਕਸ਼ੇ ਉਤੇ ਲਿਆਉਣ ਦੀ ਵਿਆਪਕ ਪ੍ਰੀਯੋਜਨਾ ਦੇ ਅਧੀਨ ਚਾਹ ਦੀ ਇਸ ਦੁਕਾਨ ਨੂੰ ਟੂਰਿਸ਼ਟ ਕੇਂਦਰ ਵਿਚ ਤਬਦੀਲ ਕਰਨ ਦੀ ਯੋਜਨਾ ਹੈ। ਭਾਰਤੀ ਪੁਰਾਤਤਵ ਸਰਵੇਖਣ (ਏਐਸਆਈ) ਦੇ ਅਧਿਕਾਰੀਆਂ ਨੇ ਐਤਵਾਰ ਨੂੰ ਸ਼ਹਿਰ ਦਾ ਦੌਰਾ ਕੀਤਾ ਸੀ। 2014 ਦੀਆਂ ਲੋਕਸਭਾ ਚੋਣਾਂ ਤੋਂ ਪਹਿਲਾਂ ਪੀਐਮ ਮੋਦੀ ਰੈਲੀਆਂ ਵਿੱਚ ਆਪਣੇ ਬਚਪਨ ਦੇ ਦਿਨਾਂ ਵਿੱਚ ਵਡਨਗਰ ਰੇਲਵੇ ਸਟੇਸ਼ਨ ਉੱਤੇ ਆਪਣੇ ਪਿਤਾ ਦੇ ਨਾਲ ਚਾਹ ਵੇਚਣ ਦਾ ਜਿਕਰ ਕੀਤਾ ਸੀ।

Subscribe us on Youtube


Leave a Reply

Your email address will not be published. Required fields are marked *