Latest news

ਜੈਸ਼-ਏ-ਮੁਹੰਮਦ ਨੇ ਰੇਲਵੇ ਸਟੇਸ਼ਨਾਂ , ਮੰਦਰਾਂ ਨੂੰ ਬੰਬ ਨਾਲ ਉਡਾਉਣ ਦੀ ਦਿੱਤੀ ਧਮਕੀ

Jaish-e-Mohammad threatens to bomb railway stations, temples

ਪਾਕਿਸਤਾਨ ਦੇ ਅੱਤਵਾਦੀ ਸੰਗਠਨ ਭਾਰਤ ‘ਚ ਇਕ ਵਾਰ ਫਿਰ ਨਾਪਾਕ ਇਰਾਦਿਆਂ ਨੂੰ ਅੰਜਾਮ ਦੇਣ ਦੀ ਫਿਰਾਕ ‘ਚ ਹਨ। ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ ਕਥਿਤ ਤੌਰ ‘ਤੇ ਇਕ ਪੱਤਰ ਰਾਹੀਂ ਮੁੰਬਈ, ਚੇਨਈ, ਬੈਂਗਲੁਰੂ ਸਣੇ ਦੇਸ਼ ਦੇ ਕਈ ਰੇਲਵੇ ਸਟੇਸ਼ਨਾਂ ‘ਤੇ ਹਮਲਾ ਕਰਨ ਦੀ ਧਮਕੀ ਦਿੱਤੀ ਹੈ। ਇਹ ਜਾਣਕਾਰੀ ਐਤਵਾਰ ਨੂੰ ਪੁਲਸ ਨੇ ਦਿੱਤੀ। ਇੰਨਾ ਹੀ ਨਹੀਂ ਜੈਸ਼-ਏ-ਮੁਹੰਮਦ ਨੇ ਰੇਲਵੇ ਸਟੇਸ਼ਨਾਂ ਤੋਂ ਇਲਾਵਾ ਮੰਦਰਾਂ ਨੂੰ ਵੀ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਹੈ।

ਰੋਹਤਕ ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਹਿੰਦੀ ‘ਚ ਲਿਖੇ ਪੱਤਰ ਨੂੰ ਸਾਧਾਰਣ ਡਾਕ ਰਾਹੀਂ ਰੇਲਵੇ ਪੁਲਸ ਨੂੰ ਭੇਜਿਆ ਗਿਆ ਸੀ। ਉਨ੍ਹਾਂ ਕਿਹਾ ਕਿ ਜੋ ਪੱਤਰ ਮਿਲਿਆ ਹੈ, ਉਸ ‘ਤੇ ਮਸੂਦ ਅਜ਼ਹਰ ਦੇ ਦਸਤਖਤ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਹ ਪੱਤਰ ਸ਼ਨੀਵਾਰ ਨੂੰ ਮਿਲਿਆ ਹੈ।

Leave a Reply

Your email address will not be published. Required fields are marked *