Latest news

ਜਲੰਧਰ ਪੁਲਿਸ ਦੇ 3 ASI ਅਤੇ 1 ਹੈੱਡ ਕਾਂਸਟੇਬਲ ਬਰਖ਼ਾਸਤ

Jalandhar police fired 3 ASIs and 1 head constable

ਜਲੰਧਰ ਵਿਖੇ ਗੁੰਮ ਹੋਈ ਰਾਸ਼ੀ ਮਾਮਲੇ ਵਿੱਚ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਵੱਲੋਂ ਕੀਤੀ ਪੜਤਾਲ ਦੇ ਅਧਾਰ ‘ਤੇ ਪੰਜਾਬ ਪੁਲਿਸ ਨੇ ਤਿੰਨ ਸਹਾਇਕ ਸਬ ਇੰਸਪੈਕਟਰਾਂ ਅਤੇ ਇਕ ਹੈੱਡ ਕਾਂਸਟੇਬਲ ਨੂੰ ਐਫ.ਐਮ.ਜੇ.ਹਾਊਸ, ਜਲੰਧਰ ਤੋਂ ਬਰਾਮਦ ਕੀਤੀ ਗਈ ਰਾਸ਼ੀ ਦੇ ਗਬਨ ਵਿੱਚ ਸ਼ਾਮਲ ਹੋਣ ਦੇ ਦੋਸ਼ ਵਿੱਚ ਬਰਖਾਸਤ ਕਰ ਦਿੱਤਾ ਗਿਆ ਹੈ।

ਫਾਦਰ ਐਂਥਨੀ ਮੈਡਰਸਰੀ ਵੱਲੋਂ ਗੁੰਮ ਹੋਈ ਰਾਸ਼ੀ ਬਾਰੇ ਪੁਲਿਸ ਕਮਿਸ਼ਨਰ ਜਲੰਧਰ ਨੂੰ ਦਿੱਤੀ ਸ਼ਿਕਾਇਤ ਤੋਂ ਬਾਅਦ ਮਾਮਲੇ ਦੀ ਜਾਂਚ ਲਈ ਐਸ.ਆਈ.ਟੀ. ਦਾ ਗਠਨ ਕੀਤਾ ਗਿਆ ਸੀ।
ਪੁਲਿਸ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਤਿੰਨ ਸਹਾਇਕ ਸਬ ਇੰਸਪੈਕਟਰਾਂ ਜੋਗਿੰਦਰ ਸਿੰਘ, ਰਾਜਪ੍ਰੀਤ ਸਿੰਘ, ਦਿਲਬਾਗ ਸਿੰਘ ਅਤੇ ਹੈੱਡ ਕਾਂਸਟੇਬਲ ਮਨਜੀਤ ਸਿੰਘ ਨੂੰ 10 ਅਗਸਤ, 2019 ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਸੀ। ਖੰਨਾ ਪੁਲਿਸ ਦੇ ਹੋਰ ਅਧਿਕਾਰੀਆਂ ਦੀ ਭੂਮਿਕਾ ਦੀ ਜਾਂਚ ਜਾਰੀ ਹੈ ਅਤੇ ਇਸ ਸਬੰਧ ਵਿਚ ਵਿਸ਼ੇਸ਼ ਜਾਂਚ ਟੀਮ ਵੱਲੋਂ ਰਿਪੋਰਟ ਜਲਦ ਹੀ ਸੌਂਪੀ ਜਾਏਗੀ

1 ਅਪ੍ਰੈਲ, 2019 ਨੂੰ ਆਈਆਂ ਮੀਡੀਆ ਰਿਪੋਰਟਾਂ ਦਾ ਨੋਟਿਸ ਲੈਂਦੇ ਹੋਏ ਡੀ.ਜੀ.ਪੀ. ਨੇ ਤਤਕਾਲੀ ਆਈ.ਜੀ.ਪੀ./ਕ੍ਰਾਈਮ ਪ੍ਰਵੀਨ ਕੇ. ਸਿਨਹਾ ਦੀ ਅਗਵਾਈ ਵਾਲੀ ਐਸ.ਆਈ.ਟੀ. ਦਾ ਗਠਨ ਕੀਤਾ, ਜਿਸ ਵਿੱਚ ਪੁਲਿਸ ਕਮਿਸ਼ਨਰ ਜਲੰਧਰ ਗੁਰਪ੍ਰੀਤ ਸਿੰਘ ਭੁੱਲਰ, ਐਸ.ਐਸ.ਪੀ. ਪਟਿਆਲਾ ਮਨਦੀਪ ਸਿੰਘ ਮੈਂਬਰ ਅਤੇ ਏ.ਆਈ.ਜੀ. ਸਟੇਟ ਕ੍ਰਾਈਮ ਰਾਕੇਸ਼ ਕੌਸ਼ਲ ਮੈਂਬਰ ਅਤੇ ਜਾਂਚ ਅਧਿਕਾਰੀ ਸ਼ਾਮਲ ਕੀਤੇ ਗਏ ਸਨ। ਵਿਸ਼ੇਸ਼ ਜਾਂਚ ਟੀਮ ਨੇ ਲਗਾਤਾਰ ਜਾਂਚ ਕੀਤੀ ਅਤੇ ਪੂਰੇ ਮਾਮਲੇ ਨੂੰ ਸੁਲਝਾਉਣ ਲਈ ਸਬੂਤ ਰਿਕਾਰਡ ‘ਤੇ ਲਿਆਂਦੇ ਅਤੇ ਇਹ ਯਕੀਨੀ ਬਣਾਇਆ ਕਿ ਸਾਰੇ ਜੁਰਮ ਵਿੱਚ ਸ਼ਾਮਲ ਵਿਅਕਤੀਆਂ ਅਤੇ ਨਾਲ ਹੀ ਜਿਨ•ਾਂ ਨੇ ਕਿਸੇ ਵੀ ਤਰੀਕੇ ਨਾਲ ਸਹਾਇਤਾ ਕੀਤੀ ਸੀ, ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ, ਵਿਰੁੱਧ ਮੁਕੱਦਮਾ ਚਲਾਇਆ ਜਾਵੇ।

ਪੜਤਾਲ ਨੂੰ ਜਾਰੀ ਰੱਖਦਿਆਂ ਅਤੇ ਥਾਣਾ ਪੰਜਾਬ ਸਟੇਟ ਕਰਾਈਮ, ਐਸ.ਏ.ਐਸ. ਨਗਰ ਵਿਖੇ ਐਫ.ਆਈ.ਆਰ. ਨੰਬਰ 1 ਦਰਜ ਕੀਤੀ ਗਈ। ਬੁਲਾਰੇ ਨੇ ਖੁਲਾਸਾ ਕੀਤਾ ਕਿ ਫਾਦਰ ਐਂਥਨੀ ਅਤੇ ਐਫ.ਐਮ.ਜੇ. ਹਾਊਸ, ਜਲੰਧਰ ਨਾਲ ਸਬੰਧਤ ਵਿਅਕਤੀਆਂ ਵੱਲੋਂ ਹਵਾਲਾ ਲੈਣ-ਦੇਣ ਅਤੇ ਸੀ.ਐਸ.ਆਰ. ਫੰਡਾਂ ਦੀ ਰੀਸਾਈਕਲਿੰਗ ਸਬੰਧੀ ਗੁਪਤ ਜਾਣਕਾਰੀ ਦੇ ਅਧਾਰ ‘ਤੇ  ਤੋਂ ਵੱਡੀ ਰਕਮ ਜ਼ਬਤ ਕਰ ਲਈ ਗਈ।

ਬਰਾਮਦ ਕੀਤੀ ਗਈ ਨਕਦੀ ਦੋ ਵੱਖ-ਵੱਖ ਗੱਡੀਆਂ ਵਿੱਚ ਖੰਨਾ ਲਿਆਂਦੀ ਗਈ ਸੀ। ਇੱਕ ਵਾਹਨ ਦੇ ਇੰਚਾਰਜ ਇੰਸਪੈਕਟਰ ਗੁਰਦੀਪ ਸਿੰਘ ਸੀ, ਜੋ ਤਤਕਾਲੀ ਸਮੇ ਜ਼ਿਲ•ਾ ਖੰਨਾ ਦੇ ਮਲੌਦ ਐਸ.ਐਚ.ਓ. ਤਾਇਨਾਤ ਸਨ। ਜ਼ਬਤ ਕੀਤੀ ਗਈ ਨਕਦੀ ਦਾ ਦੂਜਾ ਹਿੱਸਾ ਇੱਕ ਹੋਰ ਵਾਹਨ ਵਿੱਚ ਸੀ ਜਿਸ ਵਿੱਚ ਏਐਸਆਈ ਜੋਗਿੰਦਰ ਸਿੰਘ ਨੰਬਰ 1131/ਪੀਟੀਐਲ, ਏਐਸਆਈ ਰਾਜਪ੍ਰੀਤ ਸਿੰਘ ਨੰਬਰ 661/ਪੀਟੀਐਲ ਅਤੇ ਸੁਰਿੰਦਰ ਸਿੰਘ ਮੌਜੂਦ ਸਨ।

ਸੀ.ਆਈ.ਏ. ਖੰਨਾ ਵਿਖੇ, ਆਮਦਨ ਕਰ ਵਿਭਾਗ ਅਤੇ ਡਾਇਰੈਕਟੋਰੇਟ ਆਫ਼ ਰੇਵੇਨਿਊ ਇਨਫੋਰਸਮੈਂਟ ਦੇ ਅਧਿਕਾਰੀ ਵੀ ਫੰਡਾਂ ਦੇ ਸਰੋਤ ਦੀ ਜਾਂਚ ਕਰਨ ਦੇ ਨਾਲ-ਨਾਲ ਬਰਾਮਦ ਕੀਤੀ ਗਈ ਨਕਦੀ ਦੀ ਗਿਣਤੀ ਵਿੱਚ ਵੀ ਸ਼ਾਮਲ ਸਨ। ਬਰਾਮਦ ਕੀਤੀ ਗਈ ਨਗਦੀ ਰੁਪਏ 9.66 ਕਰੋੜ ਇਨਕਮ ਟੈਕਸ ਅਧਿਕਾਰੀਆਂ ਨੇ ਚੰਗੀ ਤਰ•ਾਂ ਗਿਣਨ ਉਪਰੰਤ ਆਪਣੇ ਕਬਜ਼ੇ ‘ਚ ਲੈ ਲਈ ਸੀ।

ਆਈ.ਜੀ.ਪੀ. ਕਰਾਈਮ ਵੱਲੋਂ ਪੜਤਾਲ ‘ਚ ਦੱਸਿਆ ਗਿਆ ਕਿ ਇੰਸਪੈਕਟਰ ਗੁਰਦੀਪ ਸਿੰਘ ਦੁਆਰਾ ਬਰਾਮਦ ਕੀਤੀ ਗਈ ਸਾਰੀ ਨਗਦੀ ਸੁਰੱਖਿਅਤ ਢੰਗ ਨਾਲ ਸੀਆਈਏ, ਖੰਨਾ ਲਿਆਂਦੀ ਗਈ ਸੀ, ਤਾਂ ਦੂਸਰੀ ਗੱਡੀ ਵਿੱਚ ਬਰਾਮਦ ਕੀਤੀ ਗਈ ਨਕਦੀ ਦਾ ਇੱਕ ਵੱਡਾ ਹਿੱਸਾ ਉਸ ਕਾਰ ਵਿੱਚ ਸਵਾਰ ਤਿੰਨ ਵਿਅਕਤੀਆਂ ਦੁਆਰਾ ਜ਼ਬਤ ਕਰ ਲਿਆ ਗਿਆ ਸੀ। ਜਦੋਂ ਫਾਦਰ ਐਂਥਨੀ, ਐਫ.ਐਮ.ਜੇ. ਹਾਊਸ, ਜਲੰਧਰ ਵਿਖੇ ਛਾਪੇਮਾਰੀ ਕੀਤੀ ਗਈ ਤਾਂ ਗੁੰਮ ਹੋਈ ਰਾਸ਼ੀ ਬਾਰੇ ਫਾਦਰ ਐਂਥਨੀ ਨਕਦੀ ਬਾਰੇ ਸਹੀ ਜਾਣਕਾਰੀ ਨਹੀਂ ਦੇ ਸਕੇ। ਫਾਦਰ ਐਂਥਨੀ ਨੇ 31 ਮਾਰਚ, 2019 ਨੂੰ ਕਮਿਸ਼ਨਰ ਪੁਲਿਸ ਜਲੰਧਰ ਅਤੇ ਆਈਜੀਪੀ, ਕ੍ਰਾਈਮ, ਪੰਜਾਬ ਕੋਲ ਦਰਜ ਬਿਆਨ ਇੱਕ ਦੂਜੇ ਨਾਲ ਵੱਖੋ-ਵੱਖਰੇ ਸਨ।

ਐਸਆਈਟੀ ਨੇ ਸਾਰੇ ਮਾਮਲੇ ਦੀ ਪੜਤਾਲ ਕੀਤੀ ਅਤੇ ਜਾਂਚ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ-ਪੁਲਿਸ ਅਧਿਕਾਰੀਆਂ ਦੁਆਰਾ ਨਕਦੀ ਦੀ ਦੁਰਵਰਤੋਂ ਅਤੇ ਇਸਦੀ ਰਿਕਵਰੀ ਬਾਰੇ ਪੜਤਾਲ  ਜਦੋਂ ਛਾਪਾ ਮਾਰਿਆ ਗਿਆ ਤਾਂ ਐਫ.ਐਮ.ਜੇ., ਹਾਊਸ, ਜਲੰਧਰ ਵਿਖੇ ਵਿਚਲੇ ਆਦਮੀ (ਦਲਾਲ); ਅਤੇ ਸਮੁੱਚੀ ਕਾਰਵਾਈ ਵਿੱਚ ਖੰਨਾ ਪੁਲਿਸ ਦੇ ਅਧਿਕਾਰੀਆਂ ਦੇ ਚਾਲ-ਚਲਣ ਦੀ ਜਾਂਚ ਸ਼ਾਮਲ ਹੈ।

ਪੁਲਿਸ ਅਧਿਕਾਰੀਆਂ ਦੁਆਰਾ ਨਕਦੀ ਦੀ ਗਲਤ ਵਰਤੋਂ ਅਤੇ ਇਸਦੀ ਬਰਾਮਦਗੀ ਬਾਰੇ ਜਾਂਚ ਬਾਰੇ ਬੁਲਾਰੇ ਨੇ ਦੱਸਿਆ ਕਿ ਜਾਂਚ ਦਾ ਇਹ ਹਿੱਸਾ ਐਸਆਈਟੀ ਨੇ ਵੱਡੇ ਪੱਧਰ ‘ਤੇ ਪੂਰਾ ਕਰ ਲਿਆ ਹੈ। ਕੇਸ ਦਰਜ ਹੋਣ ਤੋਂ ਬਾਅਦ ਦੋਸ਼ੀ ਸੁਰਿੰਦਰ ਸਿੰਘ ਨੂੰ 17 ਅਪ੍ਰੈਲ, 2019 ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਉਸ ਦੀ ਪੁੱਛਗਿੱਛ ਦੇ ਅਧਾਰ ‘ਤੇ ਏਐਸਆਈ ਦਿਲਬਾਗ ਸਿੰਘ, ਜਿਸ ਨੇ ਗੈਰ-ਕਾਨੂੰਨੀ ਨਕਦੀ ਲਿਜਾਣ ਲਈ ਆਪਣੀ ਗੱਡੀ ਮੁਹੱਈਆ ਕਰਵਾ ਕੇ ਦੂਜੇ ਮੁਲਜ਼ਮ ਦੀ ਸਹਾਇਤਾ ਕੀਤੀ ਸੀ, ਨੂੰ 24 ਅਪ੍ਰੈਲ, 2019 ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਦੂਸਰੇ ਦੋ ਮੁੱਖ ਮੁਲਜ਼ਮ, ਜਿਵੇਂ ਕਿ ਏਐਸਆਈ ਜੋਗਿੰਦਰ ਸਿੰਘ ਨੰਬਰ 1131/ਪੀਟੀਐਲ, ਏਐਸਆਈ ਰਾਜਪ੍ਰੀਤ ਸਿੰਘ ਨੰਬਰ 661/ਪੀਟੀਐਲ 07 ਅਪ੍ਰੈਲ, 2019 ਨੂੰ ਰੂਪੋਸ਼ ਹੋ ਗਏ ਸਨ ਅਤੇ ਗ੍ਰਿਫਤਾਰੀ ਤੋਂ ਬਚ ਰਹੇ ਸਨ। ਐਸ.ਆਈ.ਟੀ. ਦੁਆਰਾ ਪਤਾ ਲੱਗਿਆ ਕਿ ਉਹ ਗ੍ਰਿਫਤਾਰੀ ਤੋਂ ਬਚਣ ਦੀ ਕੋਸ਼ਿਸ਼ ਕਰਦਿਆਂ ਨੇਪਾਲ, ਦਿੱਲੀ, ਗਾਜ਼ੀਆਬਾਦ, ਆਦਿ ਦੀ ਯਾਤਰਾ ਕਰ ਚੁੱਕੇ ਹਨ। ਐਸਆਈਟੀ ਨੇ ਇਨ•ਾਂ ਦੋਵਾਂ ਮੁਲਜ਼ਮਾਂ ਦਾ ਪਤਾ ਲਗਾਉਣ ਲਈ ਆਖਰੀ ਜਾਂਚ ਤਕਨੀਕਾਂ ਦੀ ਵਰਤੋਂ ਕੀਤੀ ਅਤੇ 30 ਅਪ੍ਰੈਲ, 2019 ਨੂੰ ਫੌਰਟ ਕੋਚੀ ਦੇ ਇਕ ਵਿਸ਼ੇਸ਼ ਹੋਟਲ ਵਿੱਚ ਉਨ•ਾਂ ਨੂੰ ਰੋਕਣ ਵਿਚ ਸਫਲਤਾ ਹਾਸਲ ਕੀਤੀ। ਕੇਰਲਾ ਪੁਲਿਸ ਦੀ ਮਦਦ ਨਾਲ, ਦੋਵਾਂ ਦੋਸ਼ੀਆਂ ਨੂੰ 30 ਅਪ੍ਰੈਲ ਨੂੰ ਕੋਚੀ ਵਿਖੇ ਗ੍ਰਿਫਤਾਰ ਕੀਤਾ ਗਿਆ, 2019 ਅਤੇ ਆਈਜੀਪੀ, ਕ੍ਰਾਈਮ, ਪੰਜਾਬ ਦੀ ਅਗਵਾਈ ਵਾਲੀ ਟੀਮ ਨੇ ਦੋਵਾਂ ਮੁਲਜ਼ਮਾਂ ਨੂੰ 1 ਮਈ, 2019 ਨੂੰ ਕੋਚੀ ਤੋਂ ਗ੍ਰਿਫਤਾਰ ਕੀਤਾ ਸੀ।

4.57 ਕਰੋੜ ਰੁਪਏ ਦੀ ਕੁੱਲ ਰਿਕਵਰੀ ਵਿਚੋਂ 2.36 ਕਰੋੜ ਰੁਪਏ ਏਐਸਆਈ ਰਾਜਪ੍ਰੀਤ ਸਿੰਘ ਤੋਂ ਅਤੇ ਏਐਸਆਈ ਜੋਗਿੰਦਰ ਸਿੰਘ ਤੋਂ 2.21ਕਰੋੜ ਰੁਪਏ ਬਰਾਮਦ ਕੀਤੇ ਗਏ।
ਐਫ.ਐਮ.ਜੇ. ਦੇ ਸੌਦੇ ਦੀ ਵਿੱਤੀ ਜਾਂਚ ਦੇ ਅਨੁਸਾਰ, ਕੁੱਲ ਰਕਮ ਰੁਪਏ ਦੇ 5.70  ਕਰੋੜ, ਜਦਕਿ ਐਸ.ਆਈ.ਟੀ. ਦੁਆਰਾ ਹੁਣ ਤੱਕ 4.57ਕਰੋੜ ਰੁਪਏ ਕੁੱਲ ਰਿਕਵਰੀ ਕੀਤੀ ਗਈ ਹੈ। ਹਾਲਾਂਕਿ, ਫਾਦਰ ਐਂਥਨੀ ਐਸਆਈਟੀ ਨੂੰ ਆਪਣੇ ਦੁਆਰਾ ਦਾਅਵਾ ਕੀਤੀ ਗਈ ਕੁੱਲ ਰਕਮ ਦੀ ਮੌਜੂਦਗੀ ਦੇ ਸੰਬੰਧ ਵਿੱਚ ਪੱਕਾ ਪ੍ਰਮਾਣ ਨਹੀਂ ਦੇ ਸਕੇ ਹਨ ਅਤੇ ਸ਼ੁਰੂ ਵਿੱਚ ਉਸ ਨੇ ਦਾਅਵਾ ਵੀ ਕੀਤਾ ਸੀ ਕਿ ਗੁੰਮ ਹੋਈ ਰਕਮ 6.66 ਕਰੋੜ ਰੁਪਏ ਜਾਂਚ ਦਾ ਇਹ ਪਹਿਲੂ ਅਜੇ ਵੀ ਜਾਰੀ ਹੈ ਅਤੇ ਵਿੱਤੀ ਜਾਂਚ ਨਾਲ ਜੁੜਿਆ ਹੋਇਆ ਹੈ।

ਐਫਐਮਜੇ ਹਾਊਸ, ਜਲੰਧਰ ਦੇ ਡੀਲਿੰਗ ਦੀ ਜਾਂਚ, ਵਿਸ਼ੇਸ਼ ਤੌਰ ‘ਤੇ ਸੀਐਸਆਰ ਫੰਡਾਂ ਦੀ ਰੀਸਾਈਕਲਿੰਗ ਦੇ ਦੋਸ਼ਾਂ ਅਤੇ ਐਫਐਮਜੇ, ਹਾਊਸ ਵਿਖੇ ਵਿਚਕਾਰੇ ਵਿਅਕਤੀਆਂ (ਦਲਾਲਾਂ) ਦੀ ਹਾਜ਼ਰੀ ਬਾਰੇ ਛਾਪਾ ਮਾਰਿਆ ਗਿਆ ਹੈ। ਐਸਆਈਟੀ ਸੀਐਸਆਰ, ਫੰਡਾਂ ਦੀ ਰੀਸਾਈਕਲਿੰਗ ਦੇ ਨਾਜਾਇਜ਼ ਕਾਰੋਬਾਰ ਵਿਚ ਸ਼ਾਮਲ ਜ਼ਿਆਦਾਤਰ ਵਿਅਕਤੀਆਂ ਦੀ ਜਾਂਚ ਕਰ ਚੁੱਕੀ ਹੈ। ਹਾਲਾਂਕਿ, ਇਸ ਵਿਚ ਸ਼ਾਮਲ ਵਿਚਕਾਰਲੇ ਆਦਮੀਆਂ ਨੇ ਹੁਣ ਤੱਕ ਐਸਆਈਟੀ ਦੇ ਸੰਮਨ ਦੀ ਪਾਲਣਾ ਤੋਂ ਇਨਕਾਰ ਕੀਤਾ ਹੈ ਅਤੇ ਐਸਆਈਟੀ ਪਾਲਣਾ ਲਾਗੂ ਕਰਨ ਲਈ ਵਧੇਰੇ ਜ਼ਬਰਦਸਤ ਤਰੀਕਿਆਂ ਦੀ ਵਰਤੋਂ ਕਰਨ ਦਾ ਇਰਾਦਾ ਰੱਖਦੀ ਹੈ। ਇਨਕਮ ਟੈਕਸ ਅਧਿਕਾਰੀਆਂ ਵੱਲੋਂ ਵੀ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਐਸਆਈਟੀ ਵੱਲੋਂ ਕੀਤੀ ਜਾ ਰਹੀ ਜਾਂਚ ਆਈਟੀ ਅਧਿਕਾਰੀਆਂ ਦੁਆਰਾ ਇਕੱਤਰ ਕੀਤੇ ਗਏ ਸਬੂਤਾਂ ਨੂੰ ਵੀ ਧਿਆਨ ਵਿੱਚ ਰੱਖੇਗੀ।

Subscribe us on Youtube


Jobs Listing

Required Marketing executive to sale Advertisement packages of reputed reputed media firms of Punjab.

Read More


Leave a Reply