Latest news

ਜਲੰਧਰ ਪੁਲਸ ਵੱਲੋਂ ਪੱਤਰਕਾਰ ਨਾਲ ਮੁਜਰਿਮ ਵਾਂਗ ਵਿਹਾਰ ਕਰਨ ਦੀ ਐਸੋਸੀਏਸ਼ਨਾ ਵਲੋਂ ਸਖਤ ਨਿਖੇਧੀ

ਜਲੰਧਰ/ GIN
ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਅਤੇ ਡਿਜੀਟਲ ਮੀਡੀਆ ਐਸੋਸੀਏਸ਼ਨ ਨੇ ਸ਼ਾਹਕੋਟ ਦੇ ਇੱਕ ਸੀਨੀਅਰ ਅਤੇ ਨਾਮੀ ਪੱਤਰਕਾਰ ਸੈਦਪੁਰੀ ਨਾਲ ਨੂਰਮਹਿਲ ਜਾਂਦਿਆ ਨਕੋਦਰ ਕਪੂਰਥਲਾ ਰੋਡ ਤੇ ਪੁਲ ਉੱਪਰ ਨਕੋਦਰ ਦੀ ਪੁਲਸ ਵੱਲੋਂ ਟਰੈਫਿਕ ਨਿਯਮਾਂ ਚ’ ਉਲਝਾਉਣ ਅਤੇ ਇੱਕ ਮੁਜਰਿਮ ਵਾਂਗ ਵਿਹਾਰ ਕਰਨ ਦੀ ਸਖਤ ਨਿਖੇਧੀ ਕੀਤੀ ਹੈ। ਅਜਿਹੇ ਕੇਸਾਂ ਦੀ ਸਖਤ ਨਿੰਦਾ ਕਰਦਿਆਂ ਮੁੱਖ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਉਹ ਪ੍ਰੈਸ ਦੀ ਆਜ਼ਾਦੀ ਉਪਰ ਇਨ੍ਹਾਂ ਹਮਲਿਆਂ ਦੇ ਮਾਮਲੇ ਵਿੱਚ ਨਿੱਜੀ ਦਖਲ ਦੇਣ ਤੇ ਪੱਤਰਕਾਰਾਂ ਨਾਲ ਦੁਰਵਿਹਾਰ ਕਰਨ ਵਾਲੇ  ਪੁਲਿਸ ਮੁਲਾਜ਼ਮਾਂ ਖਿਲਾਫ ਵੀ ਕਾਰਵਾਈ ਕਰਨ। ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਅਤੇ ਡਿਜੀਟਲ ਮੀਡੀਆ ਐਸੋਸੀਏਸ਼ਨ ਵਲੋਂ ਜਾਰੀ ਬਿਆਨ ਵਿੱਚ ਕਿਹਾ ਹੈ ਕਿ ਕੋਵਿਡ-19 ਚ’ ਜਾਰੀ ਮਹਾਂਮਾਰੀ ਦੀ ਆੜ ਵਿੱਚ ਪੱਤਰਕਾਰਾਂ ਵਿਰੁੱਧ ਨਿੱਜੀ ਰੰਜਸ਼ ਕੱਢਣੀ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਆਪ ਤੁਰੰਤ ਦਖਲ ਦੇ ਕੇ ਪੱਤਰਕਾਰਾਂ ਦੇ ਹੱਕਾਂ ਦੀ ਰਾਖੀ ਲਈ ਵਚਬੱਧਤਾ ਨਿਭਾਉਣ ਅਤੇ ਸਬੰਧਿਤ ਦੋਸ਼ੀਆਂ ਖਿਲਾਫ ਤੁਰੰਤ ਕਾਰਵਾਈ ਕਰਵਾਉਣ 

Subscribe us on Youtube

 


 



 

Jobs Listing

Required Marketing executive to sale Advertisement packages of reputed reputed media firms of Punjab.

Read More


Leave a Reply