Latest news

ਜਲੰਧਰ ‘ਚ ਲੁਟੇਰਿਆਂ ਨੇ ਲੁੱਟ ਲਿਆ ਪੰਜਾਬ ਐਗਰੋ ਦਾ ਗੋਦਾਮ

Jalandhar robbers robbed Punjab Agro warehouse

ਜਲੰਧਰ ਜ਼ਿਲੇ ਦੇ ਗੋਰਾਇਆ ਕਸਬੇ ਵਿਚ ਲੁਟੇਰਿਆਂ ਨੇ ਪੰਜਾਬ ਐਗਰੋ ਦਾ ਗੋਦਾਮ ਲੁੱਟ ਲਿਆ। ਪਸਤੌਲ ਅਤੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਅੱਧੀ ਦਰਜਨ ਲੁਟੇਰੇ ਅਨਾਜ ਦੀਆਂ ਸੈਂਕੜੇ ਬੋਰੀਆਂ ਲੈ ਗਏ। ਗੋਦਾਮ ਦੇ ਚੌਕੀਦਾਰ ਮੁਤਾਬਕ ਲੁਟੇਰਿਆਂ ਦੇ ਮੂੰਹ ਢਕੇ ਹੋਏ ਸਨ ਅਤੇ ਪਸਤੌਲ ਦੀ ਨੋਕ ‘ਤੇ ਉਨਾਂ ਨੇ ਗੋਦਾਮ ਵਿਚ ਮੌਜੂਦ ਸਾਰੇ ਮੁਲਾਜ਼ਮਾਂ ਦੇ ਹੱਥ-ਪੈਰ ਬੰਨ ਦਿਤੇ ਅਤੇ ਅਨਾਜ ਦੀਆਂ ਬੋਰੀਆਂ ਲੈ ਕੇ ਫ਼ਰਾਰ ਹੋ ਗਏ। ਪੰਜਾਬ ਐਗਰੋ ਦੇ ਇੰਸਪੈਕਟਰ ਨਿਰਭੈਅ ਸਿੰਘ ਨੇ ਦੱਸਿਆ ਕਿ ਉਨਾਂ ਨੂੰ ਚੌਕੀਦਾਰ ਨੇ ਫ਼ੋਨ ਰਾਹੀਂ ਲੁੱਟ ਦੀ ਸੂਚਨਾ ਦਿਤੀ। ਉਧਰ ਪੁਲਿਸ ਨੇ ਦਾਅਵਾ ਕੀਤਾ ਕਿ ਜਲਦ ਹੀ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ। 

Leave a Reply

Your email address will not be published. Required fields are marked *