Latest news

ਜਸਬੀਰ ਡਿੰਪਾ ਦੀ ਚੋਣ ਪ੍ਰਚਾਰ ਦੌਰਾਨ ਸੋਸ਼ਲ ਮੀਡੀਆ ਉਪਰ ਵਾਇਰਲ ਵੀਡੀਓ,ਕੇਸ ਦਰਜ

Jasbir Dimpa’s viral video on social media, registering case during campaigning

ਜੰਡਿਆਲਾ ਗੁਰੂ,
ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਜਸਬੀਰ ਸਿੰਘ ਡਿੰਪਾ ਦੀ ਚੋਣ ਪ੍ਰਚਾਰ ਦੌਰਾਨ ਸੋਸ਼ਲ ਮੀਡੀਆ ਉਪਰ ਵਾਇਰਲ ਵੀਡੀਓ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਵੀਡੀਓ ਵਿੱਚ ਜਸਬੀਰ ਸਿੰਘ ਡਿੰਪਾ ਨੇ ਪ੍ਰਚਾਰ ਵੇਲੇ ਸ਼ਰਾਬ ਪੀਤੀ ਹੋਈ ਹੈ ਅਤੇ ਉਹ ਸ਼ਰਾਬੀਆਂ ਵਰਗਾ ਵਰਤਾਓ ਕਰ ਰਹੇ ਹਨ ਅਤੇ ਇਸੇ ਹਾਲਤ ਵਿੱਚ ਉਨ੍ਹਾਂ ਨੇ ਜੈਕਾਰਾ ਵੀ ਲਾਇਆ। ਸ੍ਰੀ ਡਿੰਪਾ ਨੇ ਦੱਸਿਆ ਜੱਦ ਉਹ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਦੇ ਨਾਲ ਇੱਕ ਰੋਡ ਸ਼ੋਅ ਕਰ ਰਹੇ ਸਨ ਤਾਂ ਸਾਰਾ ਦਿਨ ਖੜਾ ਰਹਿਣ ਕਾਰਨ ਉਹ ਕਾਫੀ ਥੱਕ ਗਏ ਸਨ ਤਾਂ ਉਸੇ ਵੇਲੇ ਬਣਾਈ ਗਈ ਇਹ ਵੀਡੀਓ ਤੋੜ ਮਰੋੜ ਕੇ ਵਾਇਰਲ ਕੀਤੀ ਜਾ ਰਹੀ ਹੈ। ਉਨ੍ਹਾਂ ਦੇ ਭਰਾ ਰਾਜਨਬੀਰ ਸਿੰਘ ਗਿੱਲ ਨੇ ਕਿਹਾ ਡਿੰਪਾ ਸ਼ਰਾਬ ਪੀ ਕੇ ਲੋਕਾਂ ਵਿੱਚ ਜਾਣ ਬਾਰੇ ਸੋਚ ਵੀ ਨਹੀਂ ਸਕਦੇ। ਉਨ੍ਹਾਂ ਕਿਹਾ ਇਹ ਇੱਕ ਸੋਚੀ ਸਮਝੀ ਸਾਜਿਸ਼ ਅਧੀਨ ਬਣਾਈ ਗਈ ਵੀਡੀਓ ਹੈ। ਸ੍ਰੀ ਗਿੱਲ ਨੇ ਕਿਹਾ ਵਿਰੋਧੀ ਆਪਣੀ ਹਾਰ ਵੇਖ ਕੇ ਬੁਖਲਾ ਗਏ ਹਨ ਅਤੇ ਅਜਿਹੀਆਂ ਹਰਕਤਾਂ ‘ਤੇ ਉੱਤਰ ਆਏ ਹਨ। ਉਨ੍ਹਾਂ ਦੇ ਦਫਤਰ ਦੇ ਇੰਚਾਰਜ ਐਡਵੋਕੇਟ ਰਜਿੰਦਰ ਸਿੰਘ ਟਪਿਆਲਾ ਨੇ ਦੱਸਿਆ ਉਨ੍ਹਾਂ ਇਸ ਮਾਮਲੇ ਨੂੰ ਲੈ ਕੇ ਪੁਲੀਸ ਥਾਣਾ ਮਹਿਤਾ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ ਜਿਸ ਵਿੱਚ ਉਨ੍ਹਾਂ ਪਿੰਡ ਉਦੋਨੰਗਲ ਦੇ ਚੋਣ ਪ੍ਰਚਾਰ ਵੇਲੇ ਡਿੰਪਾ ਦੀ ਵੀਡੀਓ ਬਣਾ ਕੇ ਉਸ ਨਾਲ ਛੇੜਛਾੜ ਕਰ ਕੇ ਸ਼ੋਸ਼ਲ ਮੀਡੀਆ ਉਪਰ ਵਾਇਰਲ ਕੀਤੀ ਗਈ ਜੋ ਬਿਨਾਂ ਸਬੂਤ ਦੇ ਆਧਾਰ ’ਤੇ ਇੱਕ ਅਖਬਾਰ ਵੱਲੋਂ ਫੇਸਬੁੱਕ ਪੇਜ ‘ਤੇ ਵੀ ਅਪਲੋਡ ਕੀਤੀ ਗਈ ਹੈ।

Leave a Reply

Your email address will not be published. Required fields are marked *