Latest news

ਨਾਜਾਇਜ਼ ਕਾਲੋਨੀ ਕੱਟਣ ਵਾਲੇ 4 ਦੋਸ਼ੀਆਂ ਖਿਲਾਫ਼ JDA ਦੀ ਸ਼ਿਕਾਇਤ ‘ਤੇ ਕੇਸ ਦਰਜ

JDA complaint filed against 4 culprits for illegal colony

ਚੰਡੀਗਡ਼੍ਹ ਰੋਡ ‘ਤੇ ਚੱਬੇਵਾਲ ਵਿਚ ਨਾਜਾਇਜ਼ ਕਾਲੋਨੀ ਕੱਟਣ ਵਾਲੇ 4 ਦੋਸ਼ੀਆਂ ਖਿਲਾਫ਼ ਥਾਣਾ ਚੱਬੇਵਾਲ ਪੁਲਸ ਨੇ ਜਲੰਧਰ ਡਿਵੈੱਲਪਮੈਂਟ ਅਥਾਰਿਟੀ ਦੀ ਸ਼ਿਕਾਇਤ ‘ਤੇ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਸ਼ਿਕਾਇਤ ਦੇ ਆਧਾਰ ‘ਤੇ ਸੁਰਜੀਤ ਕੌਰ ਨਿਵਾਸੀ ਗੋਰਾਇਆ, ਕਿੰਗ ਲਖਵੀਰ ਸਿੰਘ ਪੁੱਤਰ ਚੂਹਡ਼ ਸਿੰਘ, ਸੁਰਿੰਦਰਪਾਲ ਸਿੰਘ ਪੁੱਤਰ ਜੋਗਿੰਦਰ ਸਿੰਘ ਅਤੇ ਹਰਮਿੰਦਰ ਸਿੰਘ ਸੰਧੂ ਪੁੱਤਰ ਸੁਰਿੰਦਰਪਾਲ ਸਿੰਘ ਨਿਵਾਸੀ ਪਿੰਡ ਚੱਬੇਵਾਲ, ਜ਼ਿਲਾ ਹੁਸ਼ਿਆਰਪੁਰ ਖਿਲਾਫ਼ ਪੰਜਾਬ ਅਪਾਰਟਮੈਂਟ ਐਂਡ ਪ੍ਰਾਪਰਟੀ ਰੈਗੂਲੇਸ਼ਨ ਐਕਟ 1995 ਦੀ ਧਾਰਾ 3, 5, 6, 9, 14 (2), 15, 18, 21 ਦੀ ਉਲੰਘਣਾ ਕਰਨ ‘ਤੇ ਐਕਟ ਦੀ ਧਾਰਾ 36 ਅਧੀਨ ਮਾਮਲਾ ਦਰਜ ਕੀਤਾ ਹੈ। ਜਲੰਧਰ ਡਿਵੈੱਲਪਮੈਂਟ ਅਥਾਰਿਟੀ ਦਾ ਕਹਿਣਾ ਸੀ ਕਿ ਦੋਸ਼ੀਆਂ ਨੇ ਵਿਭਾਗ ਅਤੇ ਸਰਕਾਰ ਨਾਲ ਧੋਖਾ ਕਰ ਕੇ ਆਈ. ਪੀ. ਸੀ. 1860 ਦੀ ਧਾਰਾ 420 ਤਹਿਤ ਜੁਰਮ ਵੀ ਕੀਤਾ ਹੈ। ਇਸ ਦੇ ਨਾਲ ਹੀ ਅਥਾਰਿਟੀ ਨੇ ਇਨ੍ਹਾਂ ਵੱਲੋਂ ਨਾਜਾਇਜ਼ ਕਾਲੋਨੀ ਵਿਚ ਕਰਵਾਏ ਜਾ ਰਹੇ ਵਿਕਾਸ ਕਾਰਜ ਬੰਦ ਕਰਵਾਉਣ ਦੀ ਵੀ ਗੱਲ ਕਹੀ ਸੀ।

ਜਾਣਕਾਰੀ ਅਨੁਸਾਰ ਚੱਬੇਵਾਲ ਵਿਚ ਨਾਜਾਇਜ਼ ਕਾਲੋਨੀ ਕੱਟੇ ਜਾਣ ਦਾ ਪਤਾ ਲੱਗਦੇ ਹੀ ਅਥਾਰਿਟੀ ਨੇ ਇਸ ਸਬੰਧੀ ਜ਼ਮੀਨ ਦੇ ਮਾਲਕਾਂ ਨੂੰ ਨੋਟਿਸ ਜਾਰੀ ਕੀਤਾ ਸੀ। ਇਸ ਤੋਂ ਬਾਅਦ 17 ਜੂਨ 2019 ਨੂੰ ਰੈਗੂਲੇਟਰੀ ਟੀਮ ਨੇ ਮੌਕੇ ‘ਤੇ ਜਾ ਕੇ ਕੰਮ ਰੁਕਵਾਇਆ ਸੀ, ਪਿੱਛੋਂ ਕਾਲੋਨਾਈਜ਼ਰ ਵੱਲੋਂ ਕੰਮ ਨਹੀਂ ਰੋਕਿਆ ਗਿਆ। ਇਸ ਤੋਂ ਬਾਅਦ ਟੀਮ ਵੱਲੋਂ 21 ਜੂਨ ਨੂੰ ਜੇ. ਸੀ. ਬੀ. ਦੀ ਮਦਦ ਨਾਲ ਕਾਲੋਨੀ ਵਿਚ ਕਰਵਾਈ ਜਾ ਰਹੀ ਨਾਜਾਇਜ਼ ਉਸਾਰੀ ਨੂੰ ਡੇਗਿਆ ਗਿਆ ਸੀ ਅਤੇ ਕਾਲੋਨੀ ਦੇ ਨਾਜਾਇਜ਼ ਹੋਣ ਸਬੰਧੀ ਬੋਰਡ ਵੀ ਲਾਇਆ ਗਿਆ ਸੀ।

Subscribe us on Youtube


Leave a Reply