Latest news

ਹਜ਼ਾਰਾਂ ਸਿੱਖਾਂ ਨੂੰ ਮਾਰਿਆ, ਜਾਇਦਾਦਾਂ ਤਬਾਹ ਕੀਤੀਆਂ,ਕਾਂਗਰਸ ਕਹਿੰਦੀ, ਫੇਰ ਕੀ ਹੋਇਆ – ਨਰਿੰਦਰ ਮੋਦੀ

Killing thousands of Sikhs, destroying property, Congress says, then what happened – Narendra Modi

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ  1984 ਦਾ ਸਿੱਖ ਕਤਲੇਆਮ ਇੱਕ ਵੱਡੀ ਤ੍ਰਾਸਦੀ ਸੀ ਅਤੇ ਇਸ ਕਤਲੇਆਮ ਦੇ ਦੋਸ਼ੀਆਂ ਨੂੰ ਕਾਨੂੰਨ ਮੁਤਾਬਕ ਸਜ਼ਾ ਮਿਲਣੀ ਚਾਹੀਦੀ ਹੈ।”

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ  ਆਪਣੀ ਰੋਹਤਕ ਰੈਲੀ ਵਿੱਚ ਕਾਂਗਰਸੀ ਆਗੂ ਸੈਮ ਪਿਤਰੋਡਾ ਦੇ 1984 ਸਿੱਖ ਕਤਲੇਆਮ ਬਾਰੇ ਦਿੱਤੇ ਬਿਆਨ ‘ਤੇ ਕਿਹਾ ਕਿ ਇਹ ਬਿਆਨ ਕਾਂਗਰਸ ਦੀ ਮਾਨਸਿਕਤਾ ਦਾ ਹੀ ਪ੍ਰਤੀਬਿੰਬ ਹੈ।

ਪਿਤਰੋਡਾ ਵਰਤਮਾਨ ਸਰਕਾਰ ਨੂੰ ਉਸ ਦੇ ਪੰਜ ਸਾਲਾਂ ਦੇ ਕਾਰਜ ਕਾਲ ਦੀ ਕਾਰਗੁਜ਼ਾਰੀ ਬਾਰੇ ਘੇਰ ਰਹੇ ਸਨ ਤੇ ਕਹਿ ਰਹੇ ਸਨ,”1984 ਹੋਇਆ ਸੋ ਹੋਇਆ ਪਰ ਤੁਸੀਂ ਪੰਜਾਂ ਸਾਲਾਂ ਵਿੱਚ ਕੀ ਕੀਤਾ?”

ਹਾਲਾਂਕਿ ਕਾਂਗਰਸ ਨੇ ਸੈਮ ਪਿਤਰੋਦਾ ਦੇ ਬਿਆਨ ਤੋਂ ਦੂਰੀ ਬਣਾ ਲਈ ਹੈ। ਕਾਂਗਰਸ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਉਹ ਸੈਮ ਪਿਤਰੋਦਾ ਦੇ ਬਿਆਨ ਨਾਲ ਇਤਫਾਕ ਨਹੀਂ ਰੱਖਦੇ ਹਨ ਅਤੇ ਸਾਰੇ ਆਗੂਆਂ ਨੂੰ ਸੰਜੀਦਗੀ ਬਰਤਨ ਦੀ ਅਪੀਲ ਕਰਦੇ ਹਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਗੇ ਕਿਹਾ, “ਕਾਂਗਰਸ ਨੇ ਸਾਲਾਂ ਤੱਕ ਇਹੀ ਕੀਤਾ ਹੈ। ਕਾਂਗਰਸ ਦਾ ਮਤ ਪਹਿਲਾਂ ਤੋਂ ਹੀ ਇਹੀ ਸੀ ਇਸ ਲਈ ਰਾਜੀਵ ਗਾਂਧੀ ਨੇ ਕਿਹਾ ਸੀ ਵੱਡਾ ਰੁਖ ਡਿੱਗਦਾ ਹੈ ਤਾਂ ਧਰਤੀ ਹਿਲਦੀ ਹੀ ਹੈ।”

“ਉਸ ਤੋਂ ਬਾਅਦ ਇੰਨੇ ਕਮਿਸ਼ਨ ਬਣੇ ਪਰ ਸਜ਼ਾ ਇੱਕ ਨੂੰ ਵੀ ਨਹੀਂ ਹੋਈ ਇਸ ਲਈ ਇਸ ਨੂੰ ਕਿਸੇ ਇੱਕ ਵਿਅਕਤੀ ਦੇ ਵਿਚਾਰ ਨਾ ਮੰਨੋ। ਇਹ ਪੂਰੀ ਪਾਰਟੀ ਦਾ ਹੀ ਮਤ ਹੈ।””ਹਜ਼ਾਰਾਂ ਸਿੱਖਾਂ ਨੂੰ ਮਾਰਿਆ ਗਿਆ ਅਤੇ ਉਨ੍ਹਾਂ ਦੀਆਂ ਜਾਇਦਾਦਾਂ ਤਬਾਹ ਕੀਤੀਆਂ ਗਈਆਂ ਪਰ ਕਾਂਗਰਸ ਕਹਿੰਦੀ ਹੈ, ਫੇਰ ਕੀ ਹੋਇਆ।

Leave a Reply

Your email address will not be published. Required fields are marked *