ਨਵਾਸ਼ਹਿਰ ਦੇ ਚੰਡੀਗੜ ਚੌਕ ਵਿੱਚ ਰਵੀਦਾਸੀਆ ਸਮਾਜ ਦੇ ਪ੍ਰਦਰਸ਼ਨ ਵਿੱਚ ਗੜਸ਼ੰਕਰ ਦੇ ਸਾਬਕਾ ਵਿਧਾਇਕ ਸ਼ਿੰਗਾਰਾ ਰਾਮ ਸਹੂੰਗੜਾ ਵੱਲੋਂ ਦੇਵੀ ਦੇਵਤਿਆ ਤੇ ਕਥਿਤ ਤੌਰ ਤੇ ਗਲਤ ਟਿੱਪਣੀ ਕਰਨੇ ਦੇ ਆਰੋਪ ਵਿੱਚ ਪੁਲਿਸ ਵੱਲੋਂ ਉਸਨੂੰ ਗਿਰਫਤਾਰ ਕਰ ਲਿਆ ਗਿਆ ਹੈ ਜਿਥੇ ਅਦਾਲਤ ਨੇ ਉਸ ਨੂੰ 14 ਦਿਨ ਦੇ ਨਿਆਇਕ ਹਿਰਾਸਤ ਤੇ ਜੇਲ ਭੇਜ ਦਿੱਤਾ। ਜਿਕਰਯੋਗ ਹੈ ਕਿ ਪਿਛਲੇ ਸ਼ਨਿਵਾਰ ਦਿੱਲੀ ਵਿੱਚ ਸ਼੍ਰੀ ਗੁਰੂ ਰਵਿਦਾਸ ਜੀ ਦੇ ਮੰਦਿਰ ਤੇ ਕਾਰਵਾਈ ਦੇ ਫੈਸਲੇ ਦੇ ਵਿਰੋਧ ਵਿੱਚ ਰਵੀਦਾਸੀਆ ਭਾਈਚਾਰਾ ਦੇ ਵੱਲੋਂ ਨਵਾਸ਼ਹਿਰ ਦੇ ਚੰਡੀਗੜ ਚੌਕ ਵਿੱਚ ਰੋਸ਼ ਧਰਨਾ ਦਿੱਤਾ ਗਿਆ ਸੀ। ਇਸ ਦੌਰਾਨ ਗੜਸ਼ੰਕਰ ਦੇ ਸਾਬਕਾ ਵਿਧਾਇਕ ਸ਼ਿੰਗਾਰਾ ਰਾਮ ਸਹੂੰਗੜਾ ਨੇ ਰੋਸ਼ ਧਰਨੇ ਨੂੰ ਸੰਬੋਧਨ ਕਰਦੇ ਹੋਏ ਕਥਿਤ ਤੌਰ ਤੇ ਦੇਵੀ ਦੇਵਤਿਆ ਤੇ ਗਲਤ ਟਿਪੱਣੀ ਕੀਤੀ ਸੀ। ਜਿਸ ਦੇ ਬਾਦ ਹਿੰਦੂ ਸੰਗਠਨਾਂ ਦੇ ਵੱਲੋਂ ਇਸਦਾ ਵਿਰੋਧ ਕਰਨੇ ਤੇ ਸ਼ਹਿਰ ਵਿੱਚ ਤਨਾਅ ਦੀ ਸਥਿਤੀ ਪੈਦਾ ਹੋ ਗਈ ਸੀ। ਹਿੰਦੂ ਸੰਗਠਨਾ ਨੇ ਨਵਾਸ਼ਹਿਰ,ਬਲਾਚੌਰ ਤੇ ਬੰਗਾ ਅਤੇ ਰਾਹੋ ਵਿੱਚ ਇਸਦੇ ਵਿਰੋਧ ਵਿੱਚ ਪ੍ਰਦਰਸ਼ਨ ਵੀ ਕੀਤਾ ਸੀ। ਨਵਾਸ਼ਹਿਰ ਵਿੱਚ ਹਿੰਦੂ ਸੰਗਠਨਾਂ ਦੇ ਵੱਲੋਂ ਐਸਐਸਪੀ ਦਫਤਰ ਤੱਕ ਰੋਸ਼ ਮਾਰਚ ਵੀ ਕੱਢਿਆ ਗਿਆ ਸੀ। ਹਿੰਦੂ ਸੰਗਠਨਾ ਦੇ ਵੱਲੋਂ ਐਸਐਸਪੀ ਅਲਕਾ ਮੀਨਾ ਨੂੰ ਮਿਲਕੇ ਇਸ ਸਬੰਧ ਵਿੱਚ ਇਸ ਸਬੰਧ ਵਿੱਚ ਇਕ ਸਿਕਾਇਤ ਦੇ ਕੇ ਸਹੂੰਗੜਾ ਤੇ ਮਾਮਲਾ ਦਰਜ ਕਰਕੇ ਗਿਰਫਤਾਰੀ ਦੀ ਮੰਗ ਕੀਤੀ ਸੀ। ਨਵਾਂ ਸ਼ਹਿਰ ਤੋਂ ਜਤਿੰਦਰ ਪਾਲ ਸਿੰਘ ਕਲੇਰ ਦੀ ਰਿਪੋਰਟ

Know which Ex. MLA arrested and sent to jail

Post Views: 115