Latest news

ਮੇਹਰ ਚੰਦ Polytechnic College ਵੱਲੋਂ ਨਵੇਂ ਵਿਦਿਆਰਥੀਆਂ ਲਈ online ਇੰਡਕਸ਼ਨ ਪ੍ਰਰੋਗਰਾਮ ਸ਼ੁਰੂ-ਪਿ੍ਰੰਸੀਪਲ ਡਾ. ਜਗਰੂਪ ਸਿੰਘ

ਜਲੰਧਰ : ਸ਼ਿੰਦਰਪਾਲ ਸਿੰਘ ਚਾਹਲ

ਮੇਹਰ ਚੰਦ ਪੋਲੀਟੈਕਨਿਕ ਕਾਲਜ ਵੱਲੋਂ ਨਵੇਂ ਦਾਖਲ ਕੀਤੇ ਵਿਦਿਆਰਥੀਆਂ ਲਈ ਏਆਈਸੀਟੀਈ ਨਵੀਂ ਦਿੱਲੀ ਦੀਆਂ ਹਦਾਇਤਾਂ ਅਨੁਸਾਰ 15 ਰੋਜ਼ਾ ਆਨਲਾਈਨ ਇੰਡਕਸ਼ਨ ਪ੍ਰਰੋਗਰਾਮ ਸ਼ੁਰੂ ਕੀਤਾ ਹੈ। ਪਿ੍ਰੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਇਸ ਇੰਡਕਸ਼ਨ ਪੋ੍ਗਰਾਮ ਦਾ ਮਕਸਦ ਨਵੇਂ ਦਾਖਲ ਹੋਏ ਵਿਦਿਆਰਥੀਆਂ ਨੂੰ ਇਕ ਤਕਨੀਕੀ ਸੰਸਥਾਨ ਨਾਲ ਤਾਲਮੇਲ ਬਿਠਾਉਣ ਲਈ ਤਿਆਰ ਕਰਨਾ, ਉਨ੍ਹਾਂ ਨੂੰ ਕਾਲਜ ਬਾਬਤ ਜਾਣਕਾਰੀ ਦੇਣੀ, ਕੋਰਸਾਂ ਅਤੇ ਵਿਸ਼ਿਆਂ ਸਬੰਧੀ ਚਾਨਣ ਪਾਉਣਾ ਅਤੇ ਉਨ੍ਹਾਂ ‘ਚ ਿਛਪੇ ਹੁਨਰ ਨੂੰ ਪਰਖਣਾ ਤੇ ਖੋਜ ਕਰਨੀ ਹੈ। ਇਸ ਇੰਡਕਸ਼ਨ ਪੋ੍ਗਰਾਮ ‘ਚ ਉਨ੍ਹਾਂ ਨੂੰ ਟੇ੍ਨਿੰਗ ਅਤੇ ਪਲੇਸਮੈਂਟ ਸਬੰਧੀ ਵੀ ਜਾਣਕਾਰੀ ਦਿੱਤੀ ਜਾਂਦੀ ਹੈ। ਵਿਦਿਆਰਥੀਆਂ ਨਾਲ ਵਿਸ਼ੇਸ਼ ਗੱਲਬਾਤ ਲਈ ਬਾਹਰੋਂ ਤਕਨੀਕੀ ਅਤੇ ਵਿਸ਼ਾ ਮਾਹਿਰ ਐਕਸਪਰਟ ਵੀ ਬੁਲਾਏ ਗਏ, ਜਿਨ੍ਹਾਂ ‘ਚ ਪ੍ਰਮੁੱਖ ਸੰਗੀਤਾ ਭਾਟੀਆ ਤੇ ਰਾਜ ਲਕਸ਼ਮੀ ਸ਼ਾਮਲ ਹਨ। ਵਿਦਿਆਰਥੀਆਂ ਦੇ ਮਾਪਿਆਂ ਨਾਲ ਵੀ ਗੱਲਬਾਤ ਕੀਤੀ ਗਈ। ਵਿਦਿਆਰਥੀਆਂ ਦੇ ਡਾਂਸ, ਕਵਿਤਾ, ਪੇਂਟਿੰਗ ਅਤੇ ਗੀਤ ਦੇ ਮੁਕਾਬਲੇ ਵੀ ਕਰਵਾਏ ਗਏ। ਪਿ੍ਰੰਸੀਪਲ ਡਾ. ਜਗਰੂਪ ਸਿੰਘ ਨੇ ਕਿਹਾ ਕਿ ਆਉਣ ਵਾਲੇ ਦਿਨਾਂ ‘ਚ ਹੋਰ ਵਿਸ਼ਾ ਮਾਹਿਰ ਵਿਦਿਆਰਥੀਆਂ ਨਾਲ ਗੱਲਬਾਤ ਕਰਨਗੇ ਅਤੇ ਵਿਦਿਆਰਥੀਆਂ ਦੇ ਹੁਨਰ ਨੂੰ ਪਰਖਣ ਲਈ ਹੋਰ ਮੁਕਾਬਲੇ ਕਰਵਾਏ ਜਾਣਗੇ।

Subscribe us on Youtube

 


 



 

Jobs Listing

Required Marketing executive to sale Advertisement packages of reputed reputed media firms of Punjab.

Read More


Leave a Reply