Latest news

ਮੰਤਰੀ ਨੇ ਭੇਸ ਬਦਲ ਕੇ ਮਾਰਿਆ ਛਾਪਾ,ਪੁਲਸ ਥਾਣੇ ‘ਚ ਮਚੀ ਖਲਬਲੀ

ਅਪਰਾਧਿਕ ਘਟਨਾਵਾਂ ਨਾਲ ਪੁਲਸ ਦੇ ਸੁਰੱਖਿਆ ਤੰਤਰ ‘ਤੇ ਲੱਗੇ ਸਵਾਲੀਆ ਨਿਸ਼ਾਨ ਅਤੇ ਲੋਕਾਂ ਦਾ ਪੁਲਸ ਤੇ ਪ੍ਰਸ਼ਾਸਨ ਤੋਂ ਵਿਸ਼ਵਾਸ ਉੱਠਣ ਦਾ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਸਖਤ ਨੋਟਿਸ ਲਿਆ ਹੈ। ਉਦਯੋਗ ਅਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਬੀਤੀ ਦੇਰ ਰਾਤ ਬਿਨਾਂ ਲਾਮ-ਲਸ਼ਕਰ ਦੇ ਪੁਲਸ ਦੀ ਕਾਰਜ-ਪ੍ਰਣਾਲੀ ਦਾ ਜਾਇਜ਼ਾ ਲੈਣ ਲਈ ਅਚਾਨਕ ਭੇਸ ਬਦਲ ਕੇ ਥਾਣਾ ਸਿਟੀ ਪੁੱਜੇ। ਗੇਟ ‘ਤੇ ਚੌਕੀਦਾਰ ਨੂੰ ਨਾ ਵੇਖ ਉਹ ਆਵਾਜ਼ ਦੇ ਕੇ ਗੇਟ ਖੁਲ੍ਹਵਾ ਕੇ ਅੰਦਰ ਪੁੱਜੇ ਅਤੇ ਸਿੱਧਾ ਐੱਸ. ਐੱਚ. ਓ. ਦੇ ਕਮਰੇ ਵਿਚ ਪੁੱਜੇ। ਚਿੱਟੀ ਚਾਦਰ ਲਈ ਅਤੇ ਸਿਰ ‘ਤੇ ਚਿੱਟੇ ਰੰਗ ਦੀ ਵੂਲਨ ਦੀ ਟੋਪੀ ਪਾਈ ਸ਼੍ਰੀ ਅਰੋੜਾ ਨੂੰ ਪੁਲਸ ਵਾਲੇ ਪਹਿਲਾਂ ਰੋਕਣਾ ਚਾਹੁੰਦੇ ਸਨ ਪਰ ਉਨ੍ਹਾਂ ਦੀ ਆਵਾਜ਼ ਸੁਣ ਕੇ ਥਾਣੇ ਦੇ ਮੁਨਸ਼ੀ ਨੇ ਉਨ੍ਹਾਂ ਨੂੰ ਪਛਾਣ ਲਿਆ। ਥਾਣੇ ਵਿਚ ਰਾਤ ਸਾਢੇ 10 ਵਜੇ ਮੰਤਰੀ ਜੀ ਦੇ ਆਉਣ ਦੀ ਸੂਚਨਾ ਮਿਲਦੇ ਹੀ ਪੁਲਸ ਕਰਮੀਆਂ ਵਿਚ ਖਲਬਲੀ ਮਚ ਗਈ।


Leave a Reply

Your email address will not be published. Required fields are marked *