Latest news

ਤਹਿਸੀਲ ਜਲੰਧਰ 2 ਦੇ ਜੀ ਓ ਜੀ ਦੀ  ਮਹੀਨਾਵਾਰ ਮੀਟਿੰਗ -ਕਰਨਲ ਬਚਨ ਸਿੰਘ   


                                              
Monthly Meeting of GOG of Tehsil Jalandhar 2 – Colonel Bachchan Singh
ਜਲੰਧਰ (ਗੁਰਦੀਪ ਸਿੰਘ ਹੋਠੀ )
 ਤਹਿਸੀਲ  ਹੈਡ, ਤਹਸੀਲ ਜਲੰਧਰ 2 ਦੀ ਪ੍ਧਾਨਗੀ ਹੇਠ 9 ਸਿਤੰਬਰ 19 ਨੂੰ ਡੀ ਸੀ ਕਾਂਪਲੈਕਸ ਜਲੰਧਰ ਦੇ ਕਾਨਫਰੰਸ ਹਾਲ ਵਿੱਚ ਹੋੲੀ। ੲਿਸ ਮੌਕੇ ਤੇ ਬੋਲਦੇ ਹੋਏ ਕਰਨਲ ਬਚਨ ਸਿੰਘ ਨੇ ਸਾਰੇ ਜੀ ਓ ਜੀ ਨੂੰ ਸੰਬੋਧਨ ਕਰਦੇ ਹੋੲੇ ਕਿਹਾ ਕਿ ਤੁਹਾਡਾ ਮੁੱਖ ਕੰਮ ਜਮੀਨੀ ਪੱਧਰ ਤੇ ਅਾਮ ਲੋਕਾਂ ਨੂੰ ਅਾ ਰਹੀਅਾ ਮੁਸ਼ਕਿਲਾਂ ਦੀ ਜਾਨਕਾਰੀ  ੲਿਕੱਠੀ ਕਰਕੇ ਸੰਬਧਿਤ ਵਿਭਾਗ ਦੇ ਅਫਸਰਾਂ ਨੂੰ ਜੀ ਓ ਜੀ ਫੀਡਬੈਕਸ ਦੇ ਦੁਆਰਾ ਪਹੁੰਚਾਣਾ ਹੈ ਤਾਕਿ ਸਰਕਾਰ ਵਲੋਂ ਚਲਾੲੀਅਾਂ ਜਾ ਰਹੀਅਾਂ ਲੋਕ ਭਲਾੲੀ ਸਕੀਮਾਂ ਦਾ ਲਾਭ ਬਿਨਾ ਕਿਸੇ ਭੇਦਭਾਵ ਦੇ ਕਤਾਰ ਵਿੱਚ ਖੜੇ ਅਾਖਰੀ ਲੌੜਵੰਦ ਵਿਅਕਤੀ ਤੱਕ ਪਹੁੱਚ ਸਕੇ ਅਤੇ ਲੋਕਾਂ ਦਾ ਪ੍ਰਸਾਸ਼ਨ ਵਿਚ ਭਰੋਸਾ ਪੈਦਾ ਹੋ ਸਕੇ। 
ਮੀਟਿੰਗ ਦੌਰਾਨ ਕਰਨਲ ਸਿੰਘ ਜੀ ਨੇਂ ਕਿਹਾ ਕਿ ਤੁਸੀਂ ਸਾਰੇ ਜੀ ਓ ਜੀ ਪੂਰੀ ਮੇਹਨਤ, ਲਗਨ ਅਤੇ ਵਫ਼ਾਦਾਰੀ ਨਾਲ ਅਪਨੀ ਡਿੳੁਟੀ ਨਿਭਾ ਰਹੇ ਹੋ ਜਿਸ ਦੇ ਕਾਰਣ ਸਰਕਾਰੀ ਸਕੀਮਾਂ ਦਾ ਫਾੲਿਦਾ ਲੈਣ ਵਾਲੇ ਲਾਭਪਾਤਰੀਆਂ ਦਾ ਵਿਸ਼ਵਾਸ ਜੀ ਓ ਜੀ ਤੇ ਵਧਿਆ ਹੈ ਅਤੇ ਉਨ੍ਹਾਂ ਜੀ ਓ ਜੀ ਨੂੰ ਭਵਿਖ ਵਿੱਚ ਵੀ ੲਿਸੇ ਹੀ ਤਰਾਂ ਅਪਨੀ ਡਿੳੁਟੀ ਕਰਨ ਲੲੀ ਪੇ੍ਰਿਤ ਕੀਤਾ ਅਤੇ ਸਰਕਾਰ ਦੁਅਾਰਾ ਚਲਾੲੀਅਾਂ ਜਾ ਰਹੀਆਂ ਭਲਾਈ ਸਕੀਮਾਂ ਅਤੇ ਨਵੀਂਆਂ ਪਾਲਸੀਆਂ ਦੀ ਵਿਸਥਾਰ ਨਾਲ ਜਾਨਕਾਰੀ ਦਿੱਤੀ।
ਮੀਟਿੰਗ ਦੇ ਅੰਤ ਵਿੱਚ ਜੀ ਓ ਜੀ ਸੁਪਰਵਾੲਿਜਰ ਲੈਫਟੀਨੇਂਟ ਜਗਜੀਤ ਸਿੰਘ ਅਤੇ ਕੈਪਟਨ ਜਸਵੰਤ ਸਿੰਘ ਨੇਂ ਅਪਨੇ ਸੰਬੋਧਨ ਵਿੱਚ ਸਰਕਾਰੀ ਸਕੀਮਾ ਬਾਰੇ ਜਾਨਕਾਰੀ ਦਿੱਤੀ ਅਤੇ ਮੀਟਿੰਗ ਵਿੱਚ ਅਾੳੁਣ ਤੇ ਸਾਰਿਅਾ ਦਾ ਧੰਨਵਾਦ ਕੀਤਾ ਅਤੇ ਇਸ ਦੇ ਨਾਲ ਹੀ ਮੀਟਿੰਗ ਸਮਾਪਤ ਘੋਸ਼ਿਤ ਕੀਤੀ ਗਈ ।

Leave a Reply

Your email address will not be published. Required fields are marked *