Latest news

ਨੌਨਿਹਾਲ ਸਿੰਘ IGP ਜਲੰਧਰ ਰੇਂਜ ‘ਤੇ ਵਾਧੂ ਚਾਰਜ IGP ਸਾਈਬਰ ਕਰਾਇਮ ਪੰਜਾਬ ਬਣੇ

Nau Nihal Singh becomes IGP Jalandhar Range Additional Charge IGP Cyber Crime Punjab

ਪੰਜਾਬ ਸਰਕਾਰ ਵੱਲੋਂ 3 ਆਈ ਪੀ ਐੱਸ ਅਤੇ 8 ਪੀ ਪੀ ਐੱਸ ਅਧਿਕਾਰੀਆਂ ਦੇ ਤਬਾਦਲੇ/ ਤਾਇਨਾਤੀਆਂ ਦੇ ਹੁਕਮ ਤੁਰੰਤ ਪ੍ਰਭਾਵ ਨਾਲ ਜਾਰੀ ਕੀਤੇ ਗਏ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਆਈ ਪੀ ਅੱੈਸ ਅਧਿਕਾਰੀਆਂ ਵਿੱਚੋਂ ਨੌਨਿਹਾਲ ਸਿੰਘ ਨੂੰ ਆਈ ਜੀ ਪੀ ਜਲੰਧਰ ਰੇਂਜ ਅਤੇ ਵਾਧੂ ਚਾਰਜ ਆਈ ਜੀ ਪੀ ਸਾਈਬਰ ਕਰਾਇਮ ਪੰਜਾਬ, ਸੁਖਚੈਨ ਸਿੰਘ ਨੂੰ ਡੀ ਆਈ ਜੀ ਪ੍ਰੋਵੀਜਿਨਿੰਗ ਪੰਜਾਬ ਅਤੇ ਵਾਧੂ ਚਾਰਜ ਕਮਿਸ਼ਨਰ ਆਫ਼ ਪੁਲਸ ਅੰਮ੍ਰਿਤਸਰ ਅਤੇ ਸਚਿਨ ਗੁਪਤਾ ਨੂੰ ਏ ਡੀ ਸੀ ਪੀ ਪੀ.ਬੀ.ਆਈ ਆਰਗੇਨਾਈਜ਼ਡ ਕਰਾਇਮ ਐਂਡ ਨਾਰਕੋਟਿਕਸ ਲੁਧਿਆਣਾ ਵਜੋਂ ਤਾਇਨਾਤ ਕੀਤਾ ਗਿਆ ਹੈ।
ਇਸੇ ਤਰ੍ਹਾਂ ਪੀ ਪੀ ਅੱੈਸ ਅਧਿਕਾਰੀ ਮਨਧੀਰ ਸਿੰਘ ਨੂੰ ਐੱਸ ਪੀ ਸੀ ਐੱਮ ਸਕਿਉਰਿਟੀ ਪੰਜਾਬ, ਸੁਸ਼ੀਲ ਕੁਮਾਰ ਨੂੰ ਕਮਾਂਡੈਂਟ ਤੀਜੀ ਆਈ ਆਰ ਬੀ ਲੁਧਿਆਣਾ ਅਤੇ ਵਾਧੂ ਚਾਰਜ ਏ ਆਈ ਜੀ ਐੱਨ ਆਰ ਆਈ, ਲੁਧਿਆਣਾ, ਹੇਮ ਪੁਸ਼ਪ ਸ਼ਰਮਾ (ਸੀ ਆਰ ਪੀ ਐੱਫ) ਨੂੰ ਐੱਸ ਪੀ ਅਪਰੇਸ਼ਨਜ਼ ਪਠਾਨਕੋਟ, ਜਸਵੀਰ ਸਿੰਘ ਨੂੰ ਐੱਸ ਪੀ ਇਨਵੈਸਟੀਗੇਸ਼ਨ ਫਾਜ਼ਿਲਕਾ, ਕੁਲਵੰਤ ਰਾਏ ਨੂੰ ਐੱਸ ਪੀ ਪੀ ਬੀ ਆਈ ਆਰਗੇਨਾਈਜ਼ਡ ਕਰਾਇਮ ਐਂਡ ਨਾਰਕੋਟਿਕਸ ਮੁਕਤਸਰ ਸਾਹਿਬ, ਕੁਲਵੰਤ ਸਿੰਘ ਨੂੰ ਐੱਸ ਪੀ ਅਪਰੇਸ਼ਨਜ਼, ਬਟਾਲਾ, ਹਰਪ੍ਰੀਤ ਸਿੰਘ ਨੂੰ ਐੱਸ ਪੀ ਅਪਰੇਸ਼ਨਜ਼ ਸੰਗਰੂਰ, ਰਾਕੇਸ਼ ਕੁਮਾਰ ਨੂੰ ਐੱਸ ਪੀ ਪੀ ਬੀ ਆਈ ਆਰਗੇਨਾਈਜ਼ਡ ਕਰਾਇਮ ਐਂਡ ਨਾਰਕੋਟਿਕਸ ਫਿਰੋਜ਼ਪੁਰ ਅਤੇ ਮਨੋਜ ਕੁਮਾਰ ਨੂੰ ਐੱਸ ਪੀ ਹੈੱਡਕੁਆਰਟਰਜ਼ ਪਠਾਨਕੋਟ ਵਜੋਂ ਤਾਇਨਾਤ ਕੀਤਾ ਹੈ।

Leave a Reply

Your email address will not be published. Required fields are marked *