Latest news

ਸਰਕਾਰ ਦੀ ਮੰਜੂਰੀ ਤੋਂ ਬਿਨਾਂ ਨਹੀਂ ਲੱਗਣਗੇ ਨਵੇਂ ਟਿਊਬਵੈੱਲ

New Tubewell will not be seen without government approval

ਚੰਡੀਗੜ੍ਹ,

ਪਿੰਡ ਭਗਵਾਨਪੁਰਾ ਵਿੱਚ ਫਤਿਹਵੀਰ ਸਿੰਘ ਦੀ ਖੁੱਲ੍ਹੇ ਬੋਰ ਵਿੱਚ ਡਿੱਗ ਕੇ ਮੌਤ ਹੋ ਜਾਣ ਦੀ ਘਟਨਾ ਤੋਂ ਬਾਅਦ ਸਰਕਾਰ ਨਵੇਂ ਟਿਊਬਵੈੱਲ ਲਾਉਂਣ ਸਬੰਧੀ ਨਵਾਂ ਅਤੇ ਸਖਤ ਕਾਨੂੰਨ ਲਿਆਉਣ ਲਈ ਸਰਗਰਮ ਹੋ ਗਈ ਹੈ। ਸਿੰਜਾਈ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਸਰਕਾਰ ਵੱਲੋਂ ਨਵੇਂ ਕਾਨੂੰਨ ਨੂੰ ਲਾਗੂ ਕਰਨ ਲਈ ਅਗਸਤ ਮਹੀਨੇ ਹੋਣ ਵਾਲੇ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੌਰਾਨ ਬਿਲ ਲਿਆਂਦੇ ਜਾਣ ਦੇ ਆਸਾਰ ਹਨ।
ਇਸ ਕਾਨੂੰਨ ਦੇ ਬਣਨ ਮਗਰੋਂ ਸਰਕਾਰ ਦੀ ਪ੍ਰਵਾਨਗੀ ਨਾਲ ਹੀ ਟਿਊਬਵੈੱਲ ਲਾਏ ਜਾ ਸਕਣਗੇ। ਸੂਤਰਾਂ ਅਨੁਸਾਰ ਮੁੱਖ ਮੰਤਰੀ ਦਫ਼ਤਰ ਵੱਲੋਂ ਸਿੰਜਾਈ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਸਬੰਧੀ ਕਾਨੂੰਨ ਦਾ ਖ਼ਰੜਾ ਤਿਆਰ ਕਰਨ ਦੀਆਂ ਹਦਾਇਤਾਂ ਵੀ ਜਾਰੀ ਕਰ ਦਿੱਤੀਆਂ ਗਈਆਂ ਹਨ। ਧਰਤੀ ਦੇ ਹੇਠਲੇ ਪਾਣੀ ਪੱਧਰ ਲਗਾਤਾਰ ਘਟਣ ਕਾਰਨ ਹਰ ਸਾਲ ਕਿਸਾਨਾਂ ਦੇ 20 ਹਜ਼ਾਰ ਤੋਂ ਵੱਧ ਟਿਊਬਵੈੱਲ ਕੰਮ ਛੱਡ ਦਿੰਦੇ ਹਨ ਤੇ ਨਵੇਂ ਟਿਊਬਵੈੱਲ ਕਰਵਾਉਂਣ ਦੀ ਲੋੜ ਲੈਂਦੀ ਹੈ।

Leave a Reply

Your email address will not be published. Required fields are marked *