Latest news

ਹੁਣ ਬਾਜਵਾ ਚੁੱਕਣਗੇ ਕੈਪਟਨ ਖਿਲਾਫ ਸੰਸਦ ‘ਚ ਬੁਲੰਦ ਆਵਾਜ਼, ਗੁੰਝੇਗਾ ਮੁੱਦਾ

ਦਿੱਲੀ ਪਹੁੰਚੇ ਕਾਂਗਰਸ ਦੇ ਰਾਜਸਭਾ ਸਾਂਸਦ ਪ੍ਰਤਾਪ ਸਿੰਘ ਬਾਜਵਾ ਨੇ ਕੈਪਟਨ ਸਰਕਾਰ ਤੇ ਇੱਕ ਵਾਰ ਫਿਰ ਤਿੱਖਾ ਹਮਲਾ ਬੋਲ ਦਿੱਤਾ ਹੈ।ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ‘ਚ ਸਰਕਾਰ ਚੱਲ ਕਿੰਝ ਰਹੀ ਹੈ? ਇਹ ਮੁੱਦਾ ਹੁਣ ਸੰਸਦ ‘ਚ ਗੁੰਝੇਗਾ।

ਬਾਜਵਾ ਨੇ ਕਿਹਾ

” ਕੈਪਟਨ ਹਾਲੇ ਵੀ ਆਪਣ ਆਪ ਨੂੰ ਮਹਾਰਾਜਾ ਸਮਝਦੇ ਹਨ ਪਰ ਇਹ ਲੋਕਸ਼ਾਹੀ ਹੈ।ਪੰਜਾਬ ‘ਚ ਜ਼ਹਿਰੀਲੀ ਸ਼ਰਾਬ ਤੋਂ ਸ਼ੁਰੂ ਹੋਇਆ ਕੈਪਟਨ ਅਤੇ ਬਾਜਵਾ ਵਿਚਾਲੇ ਝਗੜਾ ਹੁਣ ਰੁੱਕਣ ਦਾ ਨਾਮ ਨਹੀਂ ਲੈ ਰਿਹਾ। ” –

ਬਾਜਵਾ ਨੇ ਅੱਜ ਇੱਕ ਬਿਆਨ ਵਿੱਚ ਇਹ ਤੱਕ ਕਹਿ ਦਿੱਤਾ ਕਿ “ਕੈਪਟਨ ਅਮਰਿੰਦਰ ਸਿੰਘ ਆਪਣਾ ਮਾਨਸਿਕ ਸੰਤੁਲਨ ਗੁਆ ਚੁੱਕੇ ਹਨ।”

ਬਾਜਵਾ ਨੇ ਕਿਹਾ ਕਿ 1980 ਤੋਂ ਲੈ ਕੇ ਅੱਜ ਤੱਕ ਯਾਨੀ 40 ਸਾਲ ਤੱਕ ਮੇਰੇ ਕੋਲ ਪੰਜਾਬ ਪੁਲਿਸ ਦੀ ਸੁਰੱਖਿਆ ਹੈ।ਉਨ੍ਹਾਂ ਕਿਹਾ ਕਿ ਕੈਪਟਨ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਬਿਕਰਮਜੀਤ ਮਜੀਠਿਆ ਨੂੰ ਤਾਂ ਸੁਰੱਖਿਆ ਦੇ ਸਕਦੇ ਹਨ ਪਰ ਮੈਨੂੰ ਨਹੀਂ।ਉਨ੍ਹਾਂ ਨਾਲ ਇਨ੍ਹਾਂ ਦਾ ਕੀ ਮੇਲਜੋਲ ਹੈ।

Subscribe us on Youtube

 


 



 

Jobs Listing

Required Marketing executive to sale Advertisement packages of reputed reputed media firms of Punjab.

Read More


Leave a Reply