Latest news

ਨਸ਼ਾ ਤਸਕਰ ਨੂੰ ਫੜਨ ਗਈ ਪੰਜਾਬ ਪੁਲਿਸ ਦੀ ਟੀਮ ਨਾਲ ਝੜਪ ਗੋਲੀਬਾਰੀ ‘ਚ ਇੱਕ ਦੀ ਮੌਤ

One killed in app firing with Punjab police team arrested for drug smuggling

ਡੱਬਵਾਲੀ ਦੇ ਪਿੰਡ ਦੇਸੂ ਜੋਧਾ ਵਿੱਚ ਕਈ ਲੋਕਾਂ ਦੀ ਅੱਜ ਸਵੇਰੇ ਦੀ ਜਾਗ ਗੋਲੀਆਂ ਦੀਆਂ ਆਵਾਜ਼ਾਂ ਨਾਲ ਖੁੱਲ੍ਹੀ।ਪੁਲਿਸ ਮੁਤਾਬਕ ਇਸ ਪਿੰਡ ਵਿੱਚ ਕਥਿਤ ਤੌਰ ‘ਤੇ ਨਸ਼ੇ ਦੀਆਂ ਗੋਲੀਆਂ ਵੇਚਣ ਵਾਲੇ ਸ਼ਖਸ ਕੁਲਵਿੰਦਰ ਨੂੰ ਫੜਨ ਲਈ ਪੁਲਿਸ ਦੀ ਇੱਕ ਟੀਮ ਪਿੱਛਾ ਕਰਦੀ ਪਹੁੰਚੀ ਸੀ।

ਪਿੰਡ ਵਿੱਚੋਂ ਇਸ ਘਟਨਾ ਦੀ ਵਾਇਰਲ ਵੀਡੀਓ ਮੁਤਾਬਕ ਕਥਿਤ ਤੌਰ ‘ਤੇ ਪੰਜਾਬ ਪੁਲਿਸ ਦਾ ਇੱਕ ਮੁਲਾਜ਼ਮ ਗੋਲੀਬਾਰੀ ਕਰਦਾ ਦਿਖਾਈ ਦੇ ਰਿਹਾ ਹੈ।ਵਾਇਰਲ ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਭੜਕੇ ਪਿੰਡ ਵਾਲਿਆਂ ਨੇ ਪੰਜਾਬ ਪੁਲਿਸ ਦੇ ਜਵਾਨਾਂ ਨੂੰ ਘੇਰ ਲਿਆ ਅਤੇ ਕੁੱਟਮਾਰ ਸ਼ੁਰੂ ਕਰ ਦਿੱਤੀ। ਇਨ੍ਹਾਂ ਵਿੱਚ ਇੱਕ ਮਹਿਲਾ ਪੁਲਿਸ ਮੁਲਾਜ਼ਮ ਵੀ ਸ਼ਾਮਲ ਹੈ।ਬਠਿੰਡਾ ਵਿੱਚ ਐਸ.ਪੀ. (ਡੀ) ਜੀ.ਐਸ. ਸੰਘਾ ਜ਼ਖਮੀ ਪੁਲਿਸ ਮੁਲਾਜ਼ਮਾਂ ਦਾ ਹਾਲ ਜਾਨਣ ਲਈ ਪੁੱਜੇ ਹੋਏ ਸਨ।ਉਨ੍ਹਾਂ ਨੇ ਕਿਹਾ, ”ਨਸ਼ੇ ਦੇ ਇੱਕ ਮਾਮਲੇ ਵਿੱਚ ਦੋ ਲੋਕਾਂ ਨੂੰ ਬਠਿੰਡਾ ਪੁਲਿਸ ਨੇ ਫੜਿਆ ਸੀ। ਉਨ੍ਹਾਂ ਨਾਲ ਪੁੱਛਗਿੱਛ ਵਿੱਚ ਡੱਬਵਾਲੀ ਦੇ ਦੇਸੂ ਜੋਧਾ ਪਿੰਡ ਦੇ ਕੁਲਵਿੰਦਰ ਦਾ ਨਾਂ ਸਾਹਮਣੇ ਆਇਆ ਸੀ। ਉਸ ਬਾਰੇ ਸੂਹ ਮਿਲੀ ਸੀ ਕਿ ਉਹ ਹਰਿਆਣਾ-ਪੰਜਾਬ ਬਾਰਡਰ ‘ਤੇ ਆਇਆ ਹੋਇਆ ਹੈ। ਪੰਜਾਬ ਪੁਲਿਸ ਦੀ ਸੱਤ ਮੈਂਬਰੀ ਟੀਮ ਪਹੁੰਚੀ ਤਾਂ ਕੁਲਵਿੰਦਰ ਦੇਸੂ ਜੋਧਾ ਪਿੰਡ ਵੱਲ ਭੱਜਿਆ। ਪੁਲਿਸ ਫੜੇ ਗਏ ਜਿਹੜੇ ਬੰਦੇ ਗਗਨਦੀਪ ਨੂੰ ਨਾਲ ਲੈ ਕੇ ਗਈ ਸੀ ਉਸਨੂੰ ਵੀ ਪਿੰਡ ਵਾਲਿਆਂ ਨੇ ਛੁਡਾ ਲਿਆ। ਫੜੇ ਗਏ ਬੰਦੇ ਮੁਤਾਬਕ ਉਹ ਨਸ਼ੇ ਦੀਆਂ ਗੋਲੀਆਂ ਕੁਲਵਿੰਦਰ ਕੋਲੋਂ ਲਿਆਉਂਦੇ ਸਨ।”

ਪਿੰਡ ਦਾ ਇੱਕ ਸ਼ਖਸ ਕਿਸਦੀ ਗੋਲੀ ਨਾਲ ਮਾਰਿਆ ਗਿਆ ਅਤੇ ਪੰਜਾਬ ਪੁਲਿਸ ਦੇ ਜਵਾਨ ਨੂੰ ਗੋਲੀ ਕਿਸ ਨੇ ਮਾਰੀ ਜਾਂ ਕਿਵੇਂ ਵੱਜੀ ਇਸ ਬਾਰੇ ਉਨ੍ਹਾਂ ਕਿਹਾ ਕਿ ਸਿਰਸਾ ਪੁਲਿਸ ਇਸਦੀ ਜਾਂਚ ਕਰ ਰਹੀ ਹੈ।ਦੂਜੇ ਪਾਸੇ ਸਿਰਸਾ ਦੇ ਡੀਐਸਪੀ ਰਾਜੇਸ਼ ਕੁਮਾਰ ਨੇ ਕਿਹਾ, ”ਪਿੰਡ ਦੇ ਜਿਸ ਸ਼ਖਸ ਦੀ ਗੋਲੀ ਲੱਗਣ ਨਾਲ ਮੌਤ ਹੋਈ ਹੈ ਉਹ ਪੰਜਾਬ ਪੁਲਿਸ ਦੀ ਗੋਲੀ ਨਾਲ ਮਾਰਿਆ ਗਿਆ। ਮ੍ਰਿਤਕ ਦੀ ਲਾਸ਼ ਦੇ ਪੋਸਟਮਾਰਟਮ ਲਈ ਲਾਸ਼ ਸਿਰਸਾ ਲਿਆਂਦੀ ਗਈ ਹੈ। ਪੰਜਾਬ ਪੁਲਿਸ ਕੋਲ ਇੱਕ ਪਿਸਟਲ ਤੇ ਇੱਕ ਸਰਕਾਰੀ ਏਕੇ-47 ਰਾਈਫਲ ਸੀ। ਜਾਂਚ ਕਰਾਂਗੇ ਕਿ ਕਿਹੜੇ ਹਥਿਆਰ ਤੋਂ ਗੋਲੀ ਚੱਲੀ।”

ਮੰਡੀ ਡੱਬਵਾਲੀ ਦੇ ਸਿਟੀ ਪੁਲਿਸ ਥਾਣੇ ਵਿੱਚ ਮਾਮਲਾ ਦਰਜ ਹੋ ਗਿਆ ਹੈ। ਕੁਲਵਿੰਦਰ ਸਣੇ ਪੰਜ ਲੋਕਾਂ ‘ਤੇ 14 ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਇਸ ਕੇਸ ਵਿੱਚ 40-50 ਅਣਪਛਾਤੇ ਲੋਕਾਂ ਖਿਲਾਫ਼ ਵੀ ਮਾਮਲਾ ਦਰਜ ਹੋਇਆ ਹੈ।

ਜਿਹੜੇ ਸ਼ਖਸ਼ ਕੁਲਵਿੰਦਰ ਨੂੰ ਪੰਜਾਬ ਪੁਲਿਸ ਕਾਬੂ ਕਰਨ ਗਈ ਸੀ ਉਸਦੇ ਭਰਾ ਭਿੰਦਰ ਨੇ ਕਿਹਾ, ”ਪੁਲਿਸ ਵਾਲੇ ਸਵੇਰੇ ਸਵਾ ਪੰਜ ਵਜੇ ਆਏ ਸੀ। ਇਨ੍ਹਾਂ ਨਾਲ ਨਾ ਸਰਪੰਚ ਨਾ ਹਰਿਆਣਾ ਪੁਲਿਸ ਦਾ ਮੁਲਾਜ਼ਮ ਸੀ। ਆਉਣ ਸਾਰ ਹੀ ਮੇਰੇ ਭਰਾ ਨੂੰ ਫੜ ਲਿਆ। ਕਹਿੰਦੇ ਤੇਰੇ ਕੋਲ ਗੋਲੀਆਂ ਨੇ ਪਰ ਗੋਲੀਆਂ ਤਾਂ ਹੈ ਨਹੀਂ ਸੀ। ਫਿਰ ਉਹ ਕਹਿੰਦੇ ਕਿ ਦੋ ਲੱਖ ਰੁਪਏ ਦਿਓ। ਉਨ੍ਹਾਂ ਨੇ ਮੇਰੇ ਡੈਡ਼ੀ ਨੂੰ ਲੱਤ ਮਾਰੀ। ਫਿਰ ਪੁਲਿਸ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ ਅਤੇ ਗੋਲੀ ਮੇਰੇ ਚਾਚੇ ਦੇ ਲੱਗੀ।”

”ਜਿਹੜੇ ਪੁਲਿਸ ਮੁਲਾਜ਼ਮ ਨੂੰ ਗੋਲੀ ਵੱਜੀ ਹੈ ਉਸਨੇ ਆਪ ਹੀ ਆਪਣੇ ਆਪ ਨੂੰ ਗੋਲੀ ਮਾਰੀ ਹੈ। ਸਾਡੇ ਕਮਰੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੀ, ਪੁਲਿਸ ਵਾਲਿਆਂ ਨੇ ਬੇਅਦਬੀ ਕੀਤੀ ਹੈ ਅਤੇ ਬੂਟ ਲੈ ਕੇ ਅੰਦਰ ਵੜ ਗਏ।”

Leave a Reply

Your email address will not be published. Required fields are marked *