Latest news

ਕਮਿਸ਼ਨਰੇਟ ਪੁਲਿਸ ਵਲੋਂ ਅੰਤਰਰਾਜੀ ਨਸ਼ਾ ਰੈਕਟ ਦਾ ਪਰਦਾਫਾਸ਼, 2 ਨਸ਼ਾ ਤਸਕਰ ਗ੍ਰਿਫ਼ਤਾਰ

ਜਲੰਧਰ (ਐਸ ਕੇ ਵਰਮਾ ):

 

ਨਸ਼ਾ ਤਸਕਰਾਂ ਵਿਰੁੱਧ ਸ਼ਖਤ ਕਾਰਵਾਈ ਕਰਦਿਆਂ ਕਮਿਸ਼ਨਰੇਟ ਪੁਲਿਸ ਵਲੋਂ ਅੱਜ ਸ਼ਨੀਵਾਰ ਨੂੰ ਇਕ ਹੋਰ ਅੰਤਰ ਰਾਜੀ ਨਸ਼ਾ ਤਸਕਰਾਂ ਦਾ ਪਰਦਾਫਾਸ਼ ਕਰਕੇ ਦੋ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਨ ਤੋਂ ਇਲਾਵਾ 100 ਕਿਲੋ ਭੁੱਕੀ ਬਰਾਮਦ ਕੀਤੀ ਗਈ।ਦੋਸ਼ੀਆਂ ਦੀ ਪਹਿਚਾਨ ਵਰਨਦੀਪ ਸਿੰਘ (33) ਨਿਊ ਸੰਤੋਖਪੁਰਾ ਅਤੇ ਸਵਰਨ ਸਿੰਘ (45) ਵਾਸੀ ਪਿੰਡ ਸਿੰਗਾ ਜਲੰਧਰ ਵਜੋਂ ਹੋਈ ਹੈ।

 

 

ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਸੀ.ਆਈ.ਏ. ਸਟਾਫ-1 ਦੀ ਟੀਮ ਵਲੋਂ ਟਰਾਂਸਪੋਰਟ ਨਗਰ ਵਿਖੇ ਨਾਕਾ ਲਗਾਇਆ ਗਿਆ ਸੀ ਅਤੇ ਟੀਮ ਨੂੰ ਇਤਲਾਹ ਮਿਲੀ ਕਿ ਟਰੱਕ ਨੰ : ਪੀ.ਬੀ.06 ਕਿਅਊ-3286 ਦਾ ਮਾਲਕ ਜੰਮੂ-ਕਸ਼ਮੀਰ ਤੋਂ ਭੁੱਕੀ ਲਿਆਇਆ ਹੈ          ਅਤੇ ਇਹ ਲੱਸੀ ਢਾਬਾ ਦੇ ਬਾਹਰ ਖੜ•ਾ ਹੈ।
ਭੁੱਲਰ ਨੇ ਦੱਸਿਆ ਕਿ ਇਸ ‘ਤੇ ਏ.ਸੀ.ਪੀ.ਨਾਰਥ ਸਤਿੰਦਰ ਚੱਢਾ ਨੂੰ ਮੌਕੇ ‘ਤੇ ਬੁਲਾਇਆ ਗਿਆ ਅਤੇ ਟਰੱਕ ਦੀ ਤਲਾਸੀ ਲਈ ਗਈ। ਉਨ•ਦੱਸਿਆ ਕਿ ਤਲਾਸੀ ਦੌਰਾਨ ਪੁਲਿਸ ਕਰਮੀਆਂ ਨੂੰ ਟਰੱਕ ਦੇ ਕੈਬਿਨ ਵਿੱਚ ਖਾਸ ਤੌਰ ‘ਤੇ ਬਣਾਈ ਹੋਈ ਜਗ• ਮਿਲੀ ਜਿਸ ਵਿਚੋਂ ਪਲਾਸਟਿਕ ਦੇ ਲਿਫਾਫਿਆਂ ਵਿੱਚ ਪਾਬੰਦੀ ਸ਼ੁਦਾ ਸਮਾਨ ਮਿਲਿਆ। ਉਨ• ਦੱਸਿਆ ਕਿ ਇਸ ‘ਤੇ ਦੋਸੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ          ਉਨ• ਖਿਲਾਫ਼ ਐਨ.ਡੀ.ਪੀ.ਐਸ.ਐਕਟ ਦੀ ਧਾਰਾ 15,61 ਅਤੇ 85 ਤਹਿਤ ਕੇਸ ਦਰਜ ਕੀਤਾ ਗਿਆ। ਭੁੱਲਰ ਨੇ ਦੱਸਿਆ ਕਿ ਮੁੱਢਲੀ ਪੁਛਗਿੱਛ ਦੌਰਾਨ ਦੋਸੀ ਵਰਨਦੀਪ ਸਿੰਘ ਨੇ ਮੰਨਿਆ ਕਿ ਇਸ ਤੋਂ ਪਹਿਲਾਂ ਉਹ ਇਕ ਆਟੋ ਡਰਾਇਵਰ ਸੀ ਅਤੇ ਮਕਸੂਦਾਂ ਦੇ ਹਰਮਿੰਦਰ ਸਿੰਘ ਤੋਂ ਛੇ ਮਹੀਨੇ ਪਹਿਲਾਂ ਉਸ ਨੇ ਟਰੱਕ ਖ਼ਰੀਦਿਆ ਹੈ। ਹਰਮਿੰਦਰ ਨਸ਼ੇ ਦੇ ਕੇਸ ਵਿੱਚ ਕਪੂਰਥਲਾ ਜੇਲ• ਵਿੱਚ ਸੀ। ਵਰਨਦੀਪ ਨੇ ਦੱਸਿਆ ਕਿ ਉਹ ਤੇ ਸਵਰਨ ਜੰਮੂ ਵਿਖੇ ਕੋਲਡ ਡਰਿੰਕ ਡਲਿਵਰ ਕਰਨ ਗਏ ਸੀ ਅਤੇ ਉਥੋਂ ਦੋ ਲੱਖ ਰੁਪਏ ਦੀ ਭੁੱਕੀ ਖ਼ਰੀਦ ਲਈ। ਭੁੱਲਰ ਨੇ ਦੱਸਿਆ ਕਿ ਵਰਨਦੀਪ ਪਹਿਲਾਂ ਵੀ ਨਸ਼ੇ ਦੇ ਕੇਸ ਦਾ ਸਾਹਮਣਾ ਕਰ ਚੁੱਕਾ ਹੈ। ਉਨ•ਾਂ ਦੱਸਿਆ ਕਿ ਦੋਸੀਆਂ ਨੂੰ ਸਥਾਨਕ ਅਦਾਲਤ ਵਿੱਚ ਪੇਸ਼ ਕਰਕੇ ਅਗੋਂ ਰਿਮਾਂਡ ‘ਤੇ ਲਿਆ ਜਾਵੇਗਾ।

Subscribe us on Youtube


Jobs Listing

Required Marketing executive to sale Advertisement packages of reputed reputed media firms of Punjab.

Read More


Leave a Reply