Latest news

‘ਕਾਲੇ ਧਨ’ ਵਾਲੇ ਲੋਕਾਂ ਦਾ ਹੁਣ ਕੋਈ ਖੈਰ ਨਹੀਂ !

People with ‘black money’ no longer care

ਸਵਿਸ ਬੈਂਕਾਂ ਵਲੋਂ ਭਾਰਤੀ ਖਾਤਾਧਾਰਕਾਂ ਬਾਰੇ ਆਟੋਮੇਟਿਡ ਵਿਵਸਥਾ ਦੇ ਤਹਿਤ ਭਾਰਤ ਨੂੰ ਪਹਿਲੇ ਪੜਾਅ ਦੀਆਂ ਸੂਚਨਾਵਾਂ ਦਿੱਤੀਆਂ ਗਈਆਂ ਹਨ। ਇਨ੍ਹਾਂ ‘ਚ ਖਾਤਾਧਾਰਕਾਂ ਦੀ ਪਛਾਣ ਤੈਅ ਕਰਨ ਲਈ ਲੋੜੀਂਦੀ ਸਮੱਗਰੀ ਮੁਹੱਈਆ ਹੋਣ ਦੀ ਅਨੁਮਾਨ ਹੈ। ਸਵਿਟਜ਼ਰਲੈਂਡ ਨੇ ਆਟੋਮੇਟਿਡ ਵਿਵਸਥਾ ਦੇ ਤਹਿਤ ਇਸ ਮਹੀਨੇ ਪਹਿਲੀ ਵਾਰ ਕੁਝ ਸੂਚਨਾਵਾਂ ਭਾਰਤ ਨੂੰ ਮੁਹੱਈਆ ਕਰਵਾਈਆਂ ਹਨ। ਬੈਂਕਾਂ ਤੇ ਰੈਗੂਲੇਟਰੀਆਂ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਸੂਚਨਾਵਾਂ ਖਾਸ ਕਰਕੇ ਉਨ੍ਹਾਂ ਖਾਤਿਆਂ ਨਾਲ ਜੁੜੀਆਂ ਹਨ, ਜਿਨ੍ਹਾਂ ਲੋਕਾਂ ਨੇ ਕਾਰਵਾਈ ਦੇ ਡਰ ਨਾਲ ਪਹਿਲਾਂ ਹੀ ਖਾਤਾ ਬੰਦ ਕਰਾ ਲਿਆ ਹੈ ਬੈਂਕ ਅਧਿਕਾਰੀਆਂ ਨੇ ਕਿਹਾ ਕਿ ਸਵਿਟਜ਼ਰਲੈਂਡ ਦੀ ਸਰਕਾਰ ਦੇ ਦਿਸ਼ਾ ਨਿਰਦੇਸ਼ ‘ਤੇ ਬੈਂਕਾਂ ਦਾ ਡਾਟਾ ਇਕੱਠਾ ਕੀਤਾ ਤੇ ਭਾਰਤ ਨੂੰ ਸੌਂਪਿਆ। ਇਸ ‘ਚ ਖਾਸ ਕਰਕੇ ਖਾਤੇ ਰਾਹੀਂ ਲੈਣ-ਦੇਣ ਦਾ ਪੂਰਾ ਬਿਓਰਾ ਦਿੱਤਾ ਗਿਆ ਹੈ ਜੋ ਸਾਲ 2018 ‘ਚ ਇਕ ਵੀ ਦਿਨ ਸਰਗਰਮ ਰਹੇ ਹੋਣ। ਉਨ੍ਹਾਂ ਨੇ ਕਿਹਾ ਕਿ ਇਹ ਡਾਟਾ ਅਣਐਲਾਨੀ ਜਾਇਦਾਦ ਰੱਖਣ ਵਾਲਿਆਂ ਲਈ ਠੋਸ ਸਬੂਤ ਮੁਹੱਈਆ ਕਰਵਾ ਸਕਦਾ ਹੈ

Leave a Reply

Your email address will not be published. Required fields are marked *