Latest news

ਪੁਲਿਸ ਅਫਸਰ ਦੇ ਪੁੱਤ ਨੇ ਸਕੀਆਂ ਭੈਣਾਂ ਦਾ ਕਿਉਂ ਕੀਤਾ ਕਤਲ

Police officer’s son murdered by sisters

ਅਬੋਹਰ ਦੀਆਂ ਦੋ ਸਕੀਆਂ ਭੈਣਾਂ ਦੇ ਚੰਡੀਗੜ੍ਹ ਵਿੱਚ ਹੋਏ ਕਤਲ ਕੇਸ ਦੇ ਮੁਲਜ਼ਮ ਕੁਲਦੀਪ ਨੂੰ ਚੰਡੀਗੜ੍ਹ ਪੁਲਿਸ ਨੇ ਦਿੱਲੀ ਦੇ ਰੇਲਵੇ ਸਟੇਸ਼ਨ ਤੋਂ ਗ੍ਰਿਫਤਾਰ ਕਰ ਲਿਆ ਹੈ। ਦੋਵੇਂ ਭੈਣਾਂ ਚੰਡੀਗੜ੍ਹ ਦੇ ਸੈਕਟਰ 22 ‘ਚ ਰਹਿੰਦੀਆਂ ਸੀ।

 

ਇਸ ਸਬੰਧੀ ਚੰਡੀਗੜ੍ਹ ਦੇ ਐੱਸਐੱਸਪੀ ਨਿਲੰਬਰੀ ਜਗਦਲੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕੁਲਦੀਪ ਸਿੰਘ ਨਾਂਅ ਦੇ ਨੌਜਵਾਨ ਦੀ ਦੋਸਤੀ ਮਨਪ੍ਰੀਤ ਕੌਰ ਨਾਲ ਸੀ। ਪਰ ਛੇ ਮਹੀਨੇ ਤੋਂ ਇਨ੍ਹਾਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਤਕਰਾਰ ਚੱਲ ਰਿਹਾ ਸੀ। ਦੋਵਾਂ ਨੇ ਵਿਆਹ ਕਰਵਾਉਣ ਲਈ ਵੀ ਗੱਲਬਾਤ ਕੀਤੀ ਹੋਈ ਸੀ ਅਤੇ ਗੱਲ ਨੇੜੇ ਵੀ ਲੱਗ ਗਈ ਸੀ। ਇਸ ਦੌਰਾਨ ਮਨਪ੍ਰੀਤ ਨੇ ਕੁਲਦੀਪ ਨਾਲੋਂ ਨਾਤਾ ਤੋੜ ਲਿਆ। ਇਹ ਕੁਲਦੀਪ ਤੋਂ ਬਰਦਾਸ਼ਤ ਨਹੀਂ ਹੋਇਆ। ਉਹ ਮਨਪ੍ਰੀਤ ਨੂੰ ਵਾਰ ਵਾਰ ਗੱਲ ਕਰਨ ਲਈ ਜ਼ੋਰ ਪਾਉਂਦਾ ਰਿਹਾ। ਪਰ ਕੁਲਦੀਪ ਨੂੰ ਹੁਣ ਸ਼ੱਕ ਹੋ ਗਿਆ ਕਿ ਮਨਪ੍ਰੀਤ ਦੀ ਦੋਸਤੀ ਕਿਸੇ ਹੋਰ ਨਾਲ ਹੈ।

ਚੰਡੀਗੜ੍ਹ ਦੇ ਐੱਸਐੱਸਪੀ ਨਿਲੰਬਰੀ ਜਗਦਲੇ

ਇਸ ਕਾਰਨ ਕੁਲਦੀਪ ਬੀਤੀ ਰਾਤ ਮਨਪ੍ਰੀਤ ਦੇ ਪੀਜੀ ‘ਚ ਛੱਤ ਰਾਹੀਂ ਦਾਖਿਲ ਹੋਇਆ ਅਤੇ ਮਨਪ੍ਰੀਤ ਦਾ ਮੋਬਾਈਲ ਖੋਲ੍ਹਣ ਦੀ ਕੋਸ਼ਿਸ਼ ਕਰਨ ਲੱਗਿਆ ਪਰ ਇਸ ਦੌਰਾਨ ਮਨਪ੍ਰੀਤ ਦੀ ਜਾਗ ਖੁੱਲ੍ਹ ਗਈ। ਮਨਪ੍ਰੀਤ ਦੀ ਜਾਗ ਖੁੱਲ੍ਹਣ ‘ਤੇ ਛੋਟੀ ਭੈਣ ਰਾਜਵੰਤ ਕੌਰ ਵੀ ਉੱਠ ਗਈ। ਇਸ ਤੋਂ ਬਾਅਦ ਉਨ੍ਹਾਂ ‘ਚ ਹੱਥੋਪਾਈ ਹੋ ਗਈ ਅਤੇ ਕੁਲਦੀਪ ਨੇ ਰਸੋਈ ਵਿੱਚ ਪਈ ਕੈਂਚੀ ਚੁੱਕ ਕੇ ਦੋਵੇਂ ਭੈਣਾਂ ਦਾ ਕਤਲ ਕਰ ਦਿੱਤਾ।


Leave a Reply

Your email address will not be published. Required fields are marked *