Latest news

ਪ੍ਰੋਪਰਟੀ ਡੀਲਰ ਤੋਂ 50 ਲੱਖ ਮੰਗਣ ਵਾਲੇ ਪੁਲਿਸ ਮੁਲਾਜ਼ਮ, ਜਾਅਲੀ ਪੱਤਰਕਾਰ ਤੇ ਇਕ ਔਰਤ ਕਾਬੂ

ਪ੍ਰਾਪਰਟੀ ਡੀਲਰ ਦੀ ਅਸ਼ਲੀਲ ਵੀਡੀਓ ਬਣਾ ਕੇ ਉਸ ਤੋਂ 50 ਲੱਖ ਦੀ ਮੰਗ ਕਰਨ ਦੇ ਮਾਮਲੇ ਵਿੱਚ ਪੁਲਿਸ ਨੇ ਮਹਿਲਾ ਸਮੇਤ ਤਿੰਨ ਜਾਣੇ ਗ੍ਰਿਫਤਾਰ ਕੀਤੇ ਹਨ। ਇਸ ਕਾਂਡ ਵਿੱਚ ਪੁਲਿਸ ਦੀ ਵਰਦੀ ਉੱਤੇ ਇੱਕ ਵਾਰ ਫਿਰ ਦਾਗ ਲੱਗਾ ਹੈ। ਗ੍ਰਿਫਤਾਰ ਵਿਅਕਤੀਆਂ ਵਿੱਚ ਡਾਬਾ ਪੁਲਸ ਥਾਣੇ ਚ ਤਾਇਨਾਤ ਮੁਲਾਜਿਮ ਧਰਮਿੰਦਰ ਸਿੰਘ ਨੇ ਜਿਸ ਨੇ ਆਪਣੀ ਇੱਕ ਮਹਿਲਾ ਸਾਥੀ ਮਨਜੀਤ ਕੌਰ ਤੇ ਇੱਕ ਫ਼ਰਜੀ ਪਤਰਕਾਰ ਸੁਖਵਿੰਦਰ ਸਿੰਘ ਨਾਲ ਮਿਲ ਕੇ ਪ੍ਰੋਪਰਟੀ ਡੀਲਰ ਦੀ ਅਸ਼ਲੀਲ ਵੀਡੀਉ ਬਣਾ ਕੇ ਉਸ ਤੋਂ 50 ਲੱਖ ਦੀ ਮੰਗ ਕੀਤੀ ਸੀ।

ਇਸ ਮਾਮਲੇ ਵਿੱਚ ਪੁਲਸ ਅਨੁਸਾਰ ਪ੍ਰੋਪਰਟੀ ਡੀਲਰ ਦੇ ਨਾਲ ਸੌਦਾ 10 ਲੱਖ ਵਿੱਚ ਤੈਅ ਹੋਇਆ, ਪੈਸੇ ਨਾ ਦੇਣ ਦੀ ਸੂਰਤ ਚ ਵੀਡੀਉ ਵਾਇਰਲ ਕਰਨ ਦੀ ਧਮਕੀ ਵੀ ਦਿੱਤੀ , ਪਰ ਪ੍ਰੋਪਰਟੀ ਡੀਲਰ ਨੇ ਬਲੈਕਮੇਲ ਕਰਨ ਵਾਲਿਆ ਨੂੰ ਸਬਕ ਸਿਖਾਉਣ ਲਈ ਥਾਣਾ ਡੇਹਲੋਂ ਚ ਸ਼ਿਕਾਇਤ ਦਰਜ ਕਰਵਾ ਦਿੱਤੀ। ਸ਼ਿਕਾਇਤ ਤੋਂ ਬਾਅਦ ਕਾਰਵਾਈ ਕਰਦਿਆਂ ਪੁਲਸ ਨੇ 3 ਮੁਲਜ਼ਮਾਂ ਨੂੰ 7 ਲੱਖ ਨਗਦੀ, ਮੋਬਾਈਲ ਫੋਨ ਤੇ ਕਾਰ ਸਮੇਤ ਗ੍ਰਿਫਤਾਰ ਕੀਤਾ। ਜਦ ਮੁਲਜਮ ਔਰਤ ਦੇ ਘਰ ਦੀ ਤਲਾਸ਼ੀ ਲਈ ਗਈ ਤਾਂ ਔਰਤ ਦੇ ਪਰਸ ਚੋਂ ਸੀਕਰੇਟ ਕੈਮਰਾ ਵੀ ਬਰਾਮਦ ਹੋਇਆ ਜਿਸ ਨਾਲ ਮੁਲਜਿਮ ਔਰਤ ਨੇ ਅਸ਼ਲੀਲ ਵੀਡੀਓ ਬਣਾਈ ਸੀ। 

Subscribe us on Youtube


Jobs Listing

Required Marketing executive to sale Advertisement packages of reputed reputed media firms of Punjab.

Read More


Leave a Reply