Latest news

ਪੌਂਗ ਡੈਮ ਦੇ ਫਲੱਡ ਗੇਟ ਖ਼ੋਲ੍ਹੇ, ਛੱਡਿਆ ਪਾਣੀ

ਭਾਖੜਾ ਬਿਆਸ ਪ੍ਰਬੰਧਨ ਬੋਰਡ ਵੱਲੋਂ ਅੱਜ ਸ਼ਾਮ ਛੇ ਵਜੇ ਸਪਿਲਵੇ ਫਲੱਡ ਗੇਟ ਖ਼ੋਲ੍ਹ ਦਿੱਤੇ ਗਏ ਜਿਸ ਕਾਰਨ ਦਰਿਆ ਬਿਆਸ ਵਿੱਚ 7422 ਕਿਉਸਿਕ ਪਾਣੀ ਛੱਡਿਆ । ਚੀਫ਼ ਇੰਜੀਨੀਅਰ ਬਿਆਸ ਡੈਮ ਇੰਜ. ਰਾਜ ਸਿੰਘ ਰਾਠੌਰ ਨੇ ਕਿਹਾ ਕਿ ਪਾਵਰ ਹਾਉਸ ਦੀਆਂ ਟਰਬਾਈਨਾਂ ਰਾਹੀਂ ਪਹਿਲਾਂ ਹੀ 12061 ਕਿਉਸਿਕ ਪਾਣੀ ਦਰਿਆ ਅਤੇ ਨਹਿਰ ਪ੍ਰਣਾਲੀ ਵਿੱਚ ਜਾ ਰਿਹਾ ਹੈ ਅਤੇ ਅੱਜ ਛੱਡੇ ਗਏ ਪਾਣੀ ਨਾਲ ਇਹ ਮਾਤਰਾ ਵਧ ਕੇ 19500 ਕਿਉਸਿਕ ਹੋ ਜਾਵੇਗੀ, ਜੋ ਕਿ ਵਧੇਰੇ ਚਿੰਤਾਜਨਕ ਨਹੀਂ ਹੈ। ਉਨ੍ਹਾ ਕਿਹਾ ਡੈਮ ਵਿੱਚ ਇਸ ਵੇਲੇ ਪਾਣੀ ਦਾ ਪੱਧਰ 1388.25 ਹੈ ਅਤੇ ਝੀਲ ਵਿੱਚ 1390 ਫੁੱਟ ਤੱਕ ਪਾਣੀ ਜਮ੍ਹਾਂ ਕਰਨ ਦੀ ਸਮਰੱਥਾ ਹੈ।

Leave a Reply

Your email address will not be published. Required fields are marked *