Latest news

ਕੈਨੇਡਾ ‘ਚ ਲੱਗੇ ਪੰਜਾਬ ਦੇ ਅਗਲੇ ਮੁੱਖ ਮੰਤਰੀ ਦੇ ਪੋਸਟਰ !

ਸਰੀ /ਅਮਨ ਨਾਗਰਾ

ਕੈਨਡਾ ਵਿੱਚ ਜਗਦੀਪ ਸੰਘ ਟਰਾਂਸਪੋਰਟ ਨੇ ਆਪਣੇ ਵੱਖ-ਵੱਖ ਟਰਾਲਿਆਂ ਤੇ ਪੰਜਾਬ ਦੀਆਂ 2022 ਵਿਧਾਨ ਸਭਾ ਚੋਣਾਂ ਵਿੱਚ ਸੁਖਬੀਰ ਬਾਦਲ ਨੂੰ ਮੁੱਖ ਮੰਤਰੀ ਦੱਸਿਆ ਹੈ। ਇੰਨਾਂ ਤਸਵੀਰਾਂ ਸੁਖਬੀਰ ਬਾਦਲ ਨੇ ਖੁਦ ਆਪਣੇ ਫੇਸਬੁੱਕ ਪੇਜ ਉੱਤੇ ਸ਼ੇਅਰ ਕਰਕੇ ਲੋਕਾਂ ਦੇ ਵਿਸ਼ਵਾਸ਼ ਤੇ ਉਮੀਦ ਬਾਰੇ ਲਿਖਿਆ ਹੈ। ਸੁਖਬੀਰ ਬਾਦਲ ਨੇ ਆਪਣੇ ਫੇਸਬੁੱਕ ਅਕਾਊਂਟ ਤੇ ਕਿਹਾ ਕਿ ਤਸਵੀਰਾਂ ਬਿਆਨਦੀਆਂ ਹਨ ਲਿਖਤਾਂ ‘ਚ ਝਲਕਦਾ ਵਿਸ਼ਵਾਸ ਅਤੇ ਉਮੀਦ ! ਵਿਨੀਪੈਗ,ਕੈਨੇਡਾ ਅਤੇ ਯੂਐਸਏ ਦੇ ਕਈ ਹੋਰ ਖੇਤਰਾਂ ਵਿੱਚ ਪ੍ਰਮੁੱਖ ਪਰਦੇਸੀ ਪੰਜਾਬੀ ਭਰਾ ਖੁਦ-ਬ-ਖੁਦ ਇਹ ਐਲਾਨ ਕਰ ਰਹੇ ਹਨ ਕਿ ਉਹ ਪੰਜਾਬ ਦੇ ਭਵਿੱਖ ਨੂੰ ਕਿਵੇਂ ਦੇਖਣਾ ਚਾਹੁੰਦੇ ਹਨ। ਹਰ ਪੰਜਾਬੀ ਦੀ ਇੱਕੋ ਅਰਦਾਸ ਹੈ ਕਿ ਸ.ਸੁਖਬੀਰ ਸਿੰਘ ਜੀ ਬਾਦਲ ਪੰਜਾਬ ਦੇ ਅਗਲੇ ਮੁੱਖ ਮੰਤਰੀ ਬਣਨ ਤਾਂ ਜੋ ਪੰਜਾਬ ਦਾ ਭਵਿੱਖ ਉਨ੍ਹਾਂ ਦੇ ਹੱਥਾਂ ‘ਚ ਸੁਰੱਖਿਅਤ ਅਤੇ ਰੌਸ਼ਨ ਬਣੇ।

Subscribe us on Youtube

 


 



 

Jobs Listing

Required Marketing executive to sale Advertisement packages of reputed reputed media firms of Punjab.

Read More


Leave a Reply