Latest news

ਪੰਜਾਬ ਦੀਆਂ ਜੇਲਾਂ ‘ਚ ਗੂੰਜੇਗਾ ਜੇਲ ਰੇਡੀਓ

Prison radio will resonate in Punjab jails

ਦੇਸ਼ ਦੀਆਂ ਹੋਰ ਜੇਲਾਂ ਵਿਚ ਵੀ ਸਜ਼ਾਯਾਫਤਾ ਅਤੇ ਵਿਚਾਰ ਅਧੀਨ ਕੈਦੀਆਂ ਨੂੰ ਆਪਣਾ ਜੇਲ ਰੇਡੀਓ ਮਿਲ ਸਕਦਾ ਹੈ। ਗੁਆਂਢੀ ਸੂਬਾ ਪੰਜਾਬ ਜਲਦ ਹੀ ਆਪਣੀਆਂ ਕੁਝ ਜੇਲਾਂ ਵਿਚ ਇਸ ਦੀ ਸ਼ੁਰੂਆਤ ਕਰ ਸਕਦਾ ਹੈ। ਸੂਬੇ ਦੀਆਂ 2 ਸੈਂਟਰਲ ਜੇਲਾਂ ਨਾਹਨ ਅਤੇ ਕੰਡਾ ਵਿਚ ਜੇਲ ਰੇਡੀਓ ਚੱਲ ਰਿਹਾ ਹੈ, ਜਿਸ ਦੀ ਹੋਰਨਾਂ ਸੂਬਿਆਂ ਨੇ ਵੀ ਸ਼ਲਾਘਾ ਕੀਤੀ ਹੈ। ਸੂਬੇ ਦੀਆਂ ਦੋਵਾਂ ਜੇਲਾਂ ਵਿਚ ਇਸ ਰੇਡੀਓ ਦੇ ਪ੍ਰੋਗਰਾਮਾਂ ਨੂੰ ਬਣਾਉਣ ਤੋਂ ਲੈ ਕੇ ਉਨ੍ਹਾਂ ਦੇ ਸੰਚਾਲਨ ਦੀ ਪੂਰੀ ਜ਼ਿੰਮੇਵਾਰੀ ਜੇਲ ਦੇ ਹੀ ਕੈਦੀ ਸੰਭਾਲ ਰਹੇ ਹਨ।

ਪ੍ਰੋਗਰਾਮ ਪੇਸ਼ ਕਰਨ ਲਈ ਪ੍ਰੋਫੈਸ਼ਨਲ ਰੇਡੀਓ ਜਾਕੀ ਤੋਂ ਦੋਵਾਂ ਜੇਲਾਂ ਦੇ 2-2 ਕੈਦੀਆਂ ਨੂੰ ਰੇਡੀਓ ਜਾਕੀ ਦੀ ਟਰੇਨਿੰਗ ਦਿੱਤੀ ਗਈ ਹੈ। ਜੇਲਾਂ ਵਿਚ ਕੈਦੀਆਂ ਲਈ ਕਈ ਫਰਮਾਇਸ਼ੀ ਗੀਤ ਵੀ ਪੇਸ਼ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ ਕੈਦੀਆਂ ਦੇ ਆਪਣੇ ਲਿਖੇ ਅਤੇ ਰਿਕਾਰਡ ਕੀਤੇ ਗਏ ਪ੍ਰੋਗਰਾਮ ਵੀ ਪੇਸ਼ ਕੀਤੇ ਜਾਂਦੇ ਹਨ। ਰੇਡੀਓ ਦੇ ਰਿਸਪਾਂਸ ਨੂੰ ਦੇਖ ਸੂਬੇ ਦੀਆਂ ਹੋਰਨਾਂ ਜੇਲਾਂ ਵਿਚ ਵੀ ਇਸ ਦੀ ਸ਼ੁਰੂਆਤ ਕੀਤੇ ਜਾਣ ‘ਤੇ ਵਿਚਾਰ ਕੀਤਾ ਜਾ ਰਿਹਾ ਹੈ।

Subscribe us on Youtube


Leave a Reply