Latest news

PTC ਦੇ ਸੀਨੀਅਰ ਪੱਤਰਕਾਰ ਦਵਿੰਦਰਪਾਲ ਸਿੰਘ ਦੀ ਕਰੋਨਾ ਕਾਰਨ ਮੌਤ

ਪੀ. ਟੀ. ਸੀ. ਦੇ ਸੀਨੀਅਰ ਪੱਤਰਕਾਰ ਦਵਿੰਦਰਪਾਲ ਸਿੰਘ ਦਾ ਦਿਹਾਂਤ ਹੋਣ ਦੀ ਖਬਰ ਹੈ। ਦੱਸਿਆ ਜਾ ਰਿਹਾ ਹੈ ਕਿ ਕੋਰੋਨਾ ਵਾਇਰਸ ਕਾਰਨ ਉਨ੍ਹਾਂ ਦੀ ਮੌਤ ਹੋਈ ਹੈ।ਚੈਨਲ ਦੇ ਐਂਕਰ ਤੇ ਸੀਨੀਅਰ ਪੱਤਰਕਾਰ ਦਵਿੰਦਰ ਪਾਲ ਸਿੰਘ ਦੀ ਕਰੋਨਾ ਕਾਰਨ ਮੌਤ ਹੋ ਗਈ। ਦਵਿੰਦਰ ਨੂੰ ਮਹੀਨਾ ਪਹਿਲਾਂ ਦਿੱਲੀ ਵਿਚ ਕਰੋਨਾ ਹੋ ਗਿਆ ਸੀ, ਕੋਵਿਡ-19 ਕਾਰਨ ਉਨ੍ਹਾਂ ਦੀ ਕਿਡਨੀ ਅਤੇ ਫੇਫੜੇ ਇਨਫੈਕਟਡ ਹੋ ਗਏ ਸਨ ਅਤੇ ਉਹ ਵੈਂਟੀਲੇਟਰ ਦੇ ਸਹਾਰੇ ਸਾਹ ਲੈ ਰਹੇ ਸਨ। ਕਿਡਨੀ ਟਰਾਂਸਪਲਾਂਟ ਕਾਰਨ ਉਨ੍ਹਾਂ ਦੀ ਇਮਿਊਨਟੀ ਕਮਜ਼ੋਰ ਸੀ।ਉਨ੍ਹਾਂ ਨੇ ਮੋਹਾਲੀ ਦੇ ਇਕ ਨਿੱਜੀ ਹਸਪਤਾਲ ਵਿਚ ਤੜਕੇ 2.00 ਵਜੇ ਆਖਰੀ ਸਾਹ ਲਿਆ। ਉਹ ਕਿਡਨੀ ਨਾਲ ਜੁੜੀਆਂ ਸਮੱਸਿਆਵਾਂ ਨਾਲ ਜੂਝ ਰਹੇ ਸਨ। ਕੁਝ ਸਾਲ ਪਹਿਲਾਂ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਆਪਣੀ ਕਿਡਨੀ ਦਾਨ ਕੀਤੀ ਸੀ। ਦਵਿੰਦਰਪਾਲ ਸਿੰਘ ਪੀ. ਟੀ. ਸੀ. ਨਿਊਜ਼ ਅਮਰੀਕਾ ਦੇ ਹੈੱਡ ਵਜੋਂ ਨਿਊਯਾਰਕ ‘ਚ ਸੇਵਾਵਾਂ ਨਿਭਾ ਰਹੇ ਸਨ। ਉਹ ਪੀ. ਟੀ. ਸੀ. ਚੈਨਲ ਦੇ ਫਾਊਂਡਰ ਮੁਲਾਜ਼ਮ ਵੀ ਸਨ। ਪਿਛਲੇ ਇਕ ਸਾਲ ਤੋਂ ਉਹ ਭਾਰਤ ਵਿਚ ਹੀ ਸਨ।

Subscribe us on Youtube


Jobs Listing

Required Marketing executive to sale Advertisement packages of reputed reputed media firms of Punjab.

Read More


Leave a Reply