Latest news

ਪੰਜਾਬ ਸਰਕਾਰ ਵਲੋਂ 5 ਆਈ.ਪੀ.ਐਸ. ਤੇ 2 ਪੀ.ਪੀ.ਐਸ. ਅਧਿਕਾਰੀਆਂ ਦੇ ਤਬਾਦਲੇ

Punjab Govt. At 2 pps Transfer of officers

ਪੰਜਾਬ ਸਰਕਾਰ ਵਲੋਂ 5 ਆਈ.ਪੀ.ਐਸ. ਤੇ 2 ਪੀ.ਪੀ.ਐਸ. ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਇਨ੍ਹਾਂ ਤਬਾਦਲਿਆਂ ਦੀ ਜ਼ਿਕਰਯੋਗ ਗੱਲ ਹੈ ਕਿ ਜਲੰਧਰ ਰੇਂਜ ਦੇ ਆਈ.ਜੀ. ਨੌਨਿਹਾਲ ਸਿੰਘ ਦੇ ਕੰਮ ‘ਚ ਵੀ ਫੇਰਬਦਲ ਕੀਤਾ ਗਿਆ ਹੈ। ਉਨ੍ਹਾਂ ਕੋਲ ਹੁਣ ਆਈ.ਜੀ. ਜਲੰਧਰ ਰੇਂਜ ਦਾ ਚਾਰਜ ਅਡੀਸ਼ਨਲ ਹੋਵੇਗਾ, ਜਦਕਿ ਮੁੱਖ ਕੰਮ ਆਈ.ਜੀ. ਸਾਈਬਰ ਕ੍ਰਾਈਮ ਦਾ ਦਿੱਤਾ ਗਿਆ ਹੈ, ਜਦਕਿ ਪਹਿਲਾਂ ਸਾਈਬਰ ਕ੍ਰਾਈਮ ਦਾ ਕੰਮ ਅਡੀਸ਼ਨਲ ਤੌਰ ‘ਤੇ ਦਿੱਤਾ ਸੀ। ਜਾਰੀ ਤਬਾਦਲਾ ਆਦੇਸ਼ਾਂ ਅਨੁਸਾਰ ਤਬਦੀਲ ਕੀਤੇ ਹੋਰ ਆਈ.ਪੀ.ਐਸ. ਅਧਿਕਾਰੀਆਂ ‘ਚ ਸੁਖਵੰਤ ਸਿੰਘ ਨੂੰ ਬਦਲ ਕੇ ਏ.ਆਈ.ਜੀ. ਪ੍ਰਸ਼ਾਸਨ ਸੀ.ਪੀ.ਓ. ਪੰਜਾਬ, ਧਰੁਮਨ ਨਿੰਬਲੇ ਨੂੰ ਏ.ਆਈ.ਜੀ. ਏ.ਟੀ.ਐਸ. ਪੰਜਾਬ, ਹਰਮਨਦੀਪ ਸਿੰਘ ਹੰਸ ਨੂੰ ਐਸ.ਪੀ. ਸਪੈਸ਼ਨ ਪ੍ਰੋਟੈਕਸ਼ਨ ਯੁਨਿਟ ਪੰਜਾਬ ਅਤੇ ਅਮਰ ਸਿੰਘ ਚਾਹਲ ਨੂੰ ਆਈ.ਜੀ. ਐਕਸਾਈਜ਼ ਪੰਜਾਬ ਲਾਇਆ ਗਿਆ ਹੈ। ਉਨ੍ਹਾਂ ਕੋਲ ਆਈ.ਆਰ.ਬੀ. ਦਾ ਅਡੀਸ਼ਨਲ ਚਾਰਜ ਰਹੇਗਾ। ਇਸੇ ਤਰ੍ਹਾਂ ਪੀ.ਪੀ.ਐਸ. ਅਧਿਕਾਰੀਆਂ ‘ਚ ਸ਼ਮਸ਼ੇਰ ਸਿੰਘ ਨੂੰ ਕਮਾਂਡੈਂਟ ਪਹਿਲੀ ਰਿਜ਼ਰਵ ਬਟਾਲੀਅਨ ਪਟਿਆਲਾ ਤੇ ਜਸਦੀਪ ਸਿੰਘ ਸੈਣੀ ਨੂੰ ਏ.ਆਈ.ਜੀ ਪਰਸੋਨਲ-1 ਸੀ.ਪੀ.ਓ. ਪੰਜਾਬ ਲਾਇਆ ਗਿਆ ਹੈ।


Leave a Reply

Your email address will not be published. Required fields are marked *