Latest news

ਪੰਜਾਬ ‘ਚ ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਜੁਰਮਾਨਿਆਂ ‘ਚ ਭਾਰੀ ਵਾਧਾ !

Jalandhar / ss chahal

ਪੰਜਾਬ ਸਰਕਾਰ ਨੇ ਕੋਰੋਨਾ ਨਾਲ ਜੁੜੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਕੱਟੇ ਜਾ ਰਹੇ ਚਲਾਨਾਂ ਵਿੱਚ ਵਾਧਾ ਕਰ ਦਿੱਤਾ ਹੈ। ਪਹਿਲਾ ਮਾਸਕ ਨਾ ਪਹਿਣ ਵਾਲੇ ਨੂੰ 200 ਰੁਪਏ ਚਾਲਾਨ ਕੀਤਾ ਜਾਂਦਾ ਸੀ ਇਹ ਚਾਲਾਨ ਵੱਧ ਕੇ 500 ਰੁਪਏ ਦਾ ਹੋ ਗਿਆ ਹੈ। ਕੁਆਰੰਟੀਨ ਦਾ ਉਲੰਘਣਾ ਕਰਨ ਵਾਲੇ ਨੂੰ ਹੁਣ 2000 ਰੁਪਏ ਦੇਣਾ ਪਾਵੇਗਾ। ਸਰਵਜਨਕ ਥਾਂ ਉਤੇ ਥੁੱਕਣ ਵਾਲੇ ਨੂੰ ਪਹਿਲਾ 100 ਰੁਪਏ ਦੇਣਾ ਪੈਂਦਾ ਸੀ ਹੁਣ 500 ਰੁਪਏ ਦੇਣੇ ਪੈਣਗੇ।

ਇਸ ਤੋਂ ਇਲਾਵਾ ਜਿਹੜੇ ਲੋਕ ਬੱਸ ਵਿਚ ਸੋਸ਼ਲ ਡਿਸਟੈਂਸਿੰਗ ਦੀ ਉਲੰਘਣਾ ਕਰਨਗੇ ਉਹਨਾਂ ਨੂੰ 3000 ਰੁਪਏ ਜੁਰਮਾਨਾ ਦੇਣਾ ਪਵੇਗਾ ਅਤੇ ਜਿਹੜੇ ਲੋਕ ਕਾਰ ਵਿਚ ਸੋਸ਼ਲ ਡਿਸਟੈਂਸਿੰਗ ਦੀ ਉਲੰਘਣਾ ਕਰਨਗੇ ਉਹਨਾਂ ਨੂੰ 2000 ਰੁਪਏ ਜੁਰਮਾਨਾ ਦੇਣਾ ਹੋਵੇਗਾ। ਆਟੋ ਉੱਤੇ ਉਲੰਘਣਾ ਕਰਨ ਵਾਲੇ ਨੂੰ 500 ਰੁਪਏ ਦੇਣਾ ਹੋਵੇਗਾ ਅਤੇ ਵਹੀਕਲ ਦੇ ਮਾਲਕ ਨੂੰ ਜੁਰਮਾਨਾ ਦੇਣਾ ਪਵੇਗਾ।

ਜ਼ਿਕਰਯੋਗ ਹੈ ਕਿ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਨੋਟਿਫਿਕੇਸ਼ਨ ਜਾਰੀ ਕਰਕੇ ਕੋਰੋਨਾ ਨਾਲ ਜੁੜੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਚਲਾਨ ਕੱਟਣ ਦਾ ਫੈਸਲਾ ਕੀਤਾ ਸੀ। ਜਿਸ ਤਹਿਤ ਵੱਖ ਵੱਖ ਨਿਯਮਾਂ ਦੇ ਵੱਖ ਜੁਰਮਾਨੇ ਲਗਾਏ ਸਨ। ਇਹ ਚਾਲਾਨ ਮਾਸਕ ਨਾ ਪਹਿਨਣ ਉਤੇ, ਥੁੱਕਣ ਤੇ, ਕੁਆਰੰਟੀਨ ਦੀ ਉਲੰਘਣਾ ਅਤੇ ਸੋਸ਼ਲ ਡਿਸਟੈਂਸਿੰਗ ਦੀ ਉਲੰਘਣਾ ਕਰਨ ਉਤੇ ਕੀਤਾ ਜਾਂਦਾ ਸੀ। ਪਰ ਹੁਣ ਸਰਕਾਰ ਨੇ ਇੰਨਾ ਚਲਾਨਾਂ ਵਿੱਚ ਭਾਰੀ ਵਾਧਾ ਕਰ ਦਿੱਤਾ ਹੈ।

Subscribe us on Youtube


Jobs Listing

Required Marketing executive to sale Advertisement packages of reputed reputed media firms of Punjab.

Read More


Leave a Reply