Latest news

ਰਿਲਾਇੰਸ ਜੀਓ ਵਲੋਂ ਆਪਣੇ ਗਾਹਕਾਂ ਨੂੰ ਵੱਡਾ ਝਟਕਾ, ਕਾਲਿੰਗ ਲਈ ਪੈਸੇ ਲੈਣ ਦਾ ਐਲਾਨ

Reliance Jio announces huge setback to its customers, charging money

 ਰਿਲਾਇੰਸ ਜੀਓ ਨੇ ਆਪਣੇ ਗਾਹਕਾਂ ਨੂੰ ਵੱਡਾ ਝਟਕਾ ਦਿੰਦਿਆਂ ਕਾਲਿੰਗ ਲਈ ਪੈਸੇ ਲੈਣ ਦਾ ਐਲਾਨ ਕੀਤਾ ਹੈ। ਜੀਓ ਦੇ ਗਾਹਕਾਂ ਨੂੰ ਹੁਣ ਫ਼ੋਨ ‘ਤੇ ਗੱਲ ਕਰਨ ਲਈ ਪੈਸੇ ਦੇਣੇ ਪੈਣਗੇ। ਜੀਓ ਦੇ ਇਕ ਬਿਆਨ ਮੁਤਾਬਕ ਜੀਓ ਦੇ ਗਾਹਕਾਂ ਨੂੰ ਕਿਸੇ ਦੂਜੀ ਕੰਪਨੀ ਦੇ ਨੈਟਵਰਕ ‘ਤੇ ਕਾਲ ਕਰਨ ਲਈ ਪ੍ਰਤੀ ਮਿੰਟ 6 ਪੈਸੇ ਦੇਣੇ ਪੈਣਗੇ। ਹਾਲਾਂਕਿ ਜੀਓ ਤੋਂ ਜੀਓ ਦੇ ਨੈਟਵਰਕ ‘ਤੇ ਕਾਲਿੰਗ ਪਹਿਲਾਂ ਦੀ ਤਰ੍ਹਾਂ ਮੁਫ਼ਤ ਹੀ ਰਹੇਗੀ। ਇਹ ਨਿਯਮ 10 ਅਕਤੂਬਰ ਤੋਂ ਲਾਗੂ ਹੋ ਜਾਵੇਗਾ।

ਜੀਓ ਨੇ ਕਿਹਾ ਕਿ ਉਹ ਆਪਣੇ 35 ਕਰੋੜ ਗਾਹਕਾਂ ਨੂੰ ਭਰੋਸਾ ਦੇਣਾ ਚਾਹੁੰਦਾ ਹੈ ਕਿ ਆਊਟਗੋਇੰਗ ਆਫ਼-ਨੈਟ ਮੋਬਾਈਲ ਕਾਲ ‘ਤੇ 6 ਪੈਸੇ ਪ੍ਰਤੀ ਮਿੰਟ ਦਾ ਚਾਰਜ ਉਦੋਂ ਤਕ ਜਾਰੀ ਰਹੇਗਾ, ਜਦੋਂ ਤਕ TRAI ਆਪਣੇ ਮੌਜੂਦਾ ਰੈਗੁਲੇਸ਼ਨ ਮੁਤਾਬਕ IUC ਨੂੰ ਖ਼ਤਮ ਨਹੀਂ ਕਰ ਦਿੰਦਾ। ਅਸੀ TRAI ਨਾਲ ਸਾਰੇ ਡਾਟਾ ਨੂੰ ਸਾਂਝਾ ਕਰਾਂਗੇ ਤਾਂ ਕਿ ਉਹ ਸਮਝ ਸਕੇ ਕਿ ਸਿਫ਼ਰ IUC ਯੂਜਰਾਂ ਦੇ ਹਿੱਤ ‘ਚ ਹੈ।

Leave a Reply

Your email address will not be published. Required fields are marked *