Latest news

IT ਵਲੋਂ ਕਾਰੋਬਾਰੀ ਖਿਲਾਫ ਛਾਪੇਮਾਰੀ ਕਰਕੇ 9.55 ਕਰੋੜ ਰੁਪਏ ਜ਼ਬਤ


Rs 9.55 crore seized by IT raids against businesses 

ਇਨਕਮ ਟੈਕਸ ਵਿਭਾਗ ਨੇ ਟੈਕਸ ਚੋਰੀ ਦੇ ਇਕ ਮਾਮਲੇ ‘ਚ ਮਹਾਰਾਸ਼ਟਰ ਦੇ ਪੁਣੇ ਖੇਤਰ ‘ਚ ਇਕ ਕਾਰੋਬਾਰੀ ਖਿਲਾਫ ਛਾਪੇਮਾਰੀ ਕਰਕੇ 9.55 ਕਰੋੜ ਰੁਪਏ ਜ਼ਬਤ ਕੀਤੇ ਹਨ। ਇਨਕਮ ਟੈਕਸ ਛਾਪੇ ‘ਚ ਇਹ ਹੁਣ ਤਕ ਦੀ ਸਭ ਤੋਂ ਵੱਡੀ ਨਕਦੀ ਦੀ ਬਰਾਮਦਗੀ ਹੈ। ਸੀ.ਬੀ.ਡੀ.ਟੀ. ਨੇ ਕਿਹਾ ਕਿ ਇਹ ਕਾਰਵਾਈ 4 ਨਵੰਬਰ ਨੂੰ ਕੀਤੀ ਗਈ। ਹਾਲਾਂਕਿ ਏਜੰਸੀ ਨੇ ਕਾਰੋਬਾਰੀ ਦਾ ਨਾਂ ਨਹੀਂ ਦੱਸਿਆ।
ਸੀ.ਬੀ.ਡੀ.ਟੀ. ਨੇ ਇਕ ਬਿਆਨ ‘ਚ ਕਿਹਾ, ‘ਖੁਫੀਆ ਸੂਚਨਾਵਾਂ ਮਿਲੀਆਂ ਕਿ ਕਾਰੋਬਾਰੀ ਕੋਲ ਉਸ ਦੇ ਰਿਹਾਇਤ ਤੋਂ ਭਾਰੀ ਮਾਤਰਾ ‘ਚ ਨਕਦੀ ਉਪਲੱਬਧ ਹੈ ਤੇ ਇਸ ਨੂੰ ਜਲਦ ਹੀ ਟਿਕਾਣੇ ਲਗਾਇਆ ਜਾ ਸਕਦਾ ਹੈ।

Leave a Reply

Your email address will not be published. Required fields are marked *