ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਕੌਮੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਸਾਧੂ ਸਮਾਜ ਦੇ ਪ੍ਰਧਾਨ ਸੰਤ ਸਰਬਨ ਦਾਸ ਅਤੇ ਮਾਸਕਟ ਤੋਂ ਪੁੱਜੇ ਉੱਘੇ ਸਮਾਜ ਸੇਵਕ ਪਰੇਮਪਾਲ ਸਿੰਘ ਖਾਲਸਾ ਨੇ ਸਾਂਝੇ ਤੌਰ ਤੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੇਸ਼ ਵਿਦੇਸ਼ ਦੀ ਸਮੂਹ ਸਾਧ ਸੰਗਤ ਨੂੰ ਅਪੀਲ ਕਰਦੇ ਕਰਦੇ ਹੋਏ ਕਿਹਾ ਕਿ ਦਿੱਲੀ ਵਿਖੇ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਮੰਦਰ ਨੂੰ ਤੋੜੇ ਜਾਣ ਦੇ ਰੋਸ ਵਜੋਂ ਕੱਲ੍ਹ ਪੰਦਰਾਂ ਅਗਸਤ ਆਜ਼ਾਦੀ ਦਿਹਾੜੇ ਦਾ ਬਾਈਕਾਟ ਕੀਤਾ ਜਾਵੇ ੳੁਨ੍ਹਾਂ ਆਦਿ ਧਰਮ ਦੀ ਸਮੂਹ ਸੰਗਤ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਗੁਰੂ ਮਹਾਰਾਜ ਦੇ ਇਤਿਹਾਸਕ ਮੰਦਰ ਦੇ ਤੋੜੇ ਜਾਣ ਦੇ ਵਿਰੋਧ ਚ 21 ਅਗਸਤ ਨੂੰ ਜੰਤਰ ਮੰਤਰ ਚੌਕ ਦਿੱਲੀ ਵਿਖੇ ਵੱਡੀ ਗਿਣਤੀ ਵਿੱਚ ਪਹੁੰਚ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇ ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਦੇ 21 ਅਗਸਤ ਤੱਕ ਕੰਨਾਂ ਤੇ ਜੂੰ ਨਾ ਸਰਕੀ ਤਾਂ ੨੧ ਅਗਸਤ ਨੂੰ ਜੰਤਰ ਮੰਤਰ ਵਿਖੇ ਦੇਸ਼ ਵਿਦੇਸ਼ ਦੀਆਂ ਸਮੂਹ ਸੰਗਤਾਂ ਵੱਲੋਂ ਵੱਡੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ ਉਨ੍ਹਾਂ ਮੋਦੀ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਉਕਤ ਮਾਮਲੇ ਚ ਜੇਕਰ ਦੇਸ਼ ਦੇ ਹਾਲਾਤ ਵਿਗੜਦੇ ਹਨ ਤਾਂ ਉਸ ਦੀ ਜ਼ਿੰਮੇਵਾਰੀ ਵੀ ਕੇਂਦਰ ਸਰਕਾਰ ਦੀ ਹੋਵੇਗੀ ਇਸ ਮੌਕੇ ਵੱਡੀ ਗਿਣਤੀ ਵਿੱਚ ਸਾਧੂ ਸਮਾਜ ਅਤੇ ਆਦ ਮਿਸ਼ਨ ਦੇ ਉੱਚ ਨੇਤਾ ਅਤੇ ਸੰਤ ਮਹਾਂਪੁਰਖ ਹਾਜ਼ਰ ਸਨ ਜਲੰਧਰ ਤੋਂ ਕੈਮਰਾਮੈਨ ਸੰਦੀਪ ਵਰਮਾ ਨਾਲ ਛਿੰਦਰਪਾਲ ਸਿੰਘ ਚਾਹਲ ਦੀ ਰਿਪੋਰਟ