Latest news

ਸਰਕਾਰੀ ਮਿਡਲ ਸਕੂਲ ਲੋਕਾਂ ਦੇ ਸਹਿਯੋਗ ਨਾਲ ਬਣਿਆਂ ਸੈਲਫ਼ ਮੇਡ ਸਮਾਰਟ ਸਕੂਲ


ਅੈੱਸ.ਏ.ਅੈੱਸ. ਨਗਰ ( ਬਿਊਰੋ )

ਕਿਸੇ ਵੇਲੇ ਬਿਲਕੁਲ ਜਰਜਰ ਹਾਲਾਤ ਵਿੱਚ ਚਲਦਾ ਹੋਇਆ ਸਰਕਾਰੀ ਮਿਡਲ ਸਕੂਲ ਹਲੇੜ੍ਹ ਲੋਕਾਂ ਦੇ ਸਹਿਯੋਗ ਨਾਲ ਸੈਲਫ਼ ਮੇਡ ਸਮਾਰਟ ਸਕੂਲ ਬਣ ਕੇ ਅਤਿ ਆਧੁਨਿਕ ਸਾਜ਼ੋ ਸਮਾਨ ਨਾਲ ਖੇਤਰ ਵਿੱਚ ਨਵੀਆਂ ਪੈੜਾਂ ਪਾ ਰਿਹਾ ਹੈ। ਸਕੂਲ ਦੇ ਮੁਖੀ ਰਾਮ ਭਜਨ ਚੌਧਰੀ ਨੇ ਦੱਸਿਆ ਕਿ ਇਸ ਸਕੂਲ ਵਿੱਚ ਇਮਾਰਤ ਅਤੇ ਹੋਰ ਪੱਖਾਂ ਤੋਂ ਪਹਿਲਾਂ ਬਹੁਤ ਖ਼ਰਾਬ ਹਾਲਾਤ ਸਨ ਜਿਸ ਨੂੰ ਮਗਰੋਂ ਉਨ੍ਹਾਂ ਆਪਣੇ ਸਟਾਫ਼ ਮੈਂਬਰਾਂ, ਮਾਪਿਆਂ ਅਤੇ ਸਹਿਯੋਗੀ ਦਾਨੀ ਸੱਜਣਾਂ ਦੇ ਨਾਲ ਮਿਲ ਕੇ ਸਮੇਂ ਦੇ ਹਾਣ ਦਾ ਬਣਾ ਦਿੱਤਾ ਹੈ।           ਉਨ੍ਹਾਂ ਦੱਸਿਆ ਕਿ ਸਕੂਲ ਪ੍ਰਬੰਧਕ ਕਮੇਟੀ ਵੱਲੋਂ ਕਰੀਬ ਛੇ ਲੱਖ ਰੁਪਏ ਦੀ ਲਾਗਤ ਨਾਲ ਸਕੂਲ ਦੀਆਂ ਸਾਰੀਆਂ ਜਮਾਤਾਂ ਨੂੰ ਸਮਾਰਟ ਬਣਾ ਦਿੱਤਾ ਗਿਆ ਹੈ ਜਿੱਥੇ ਸਿੱਖਿਆ ਵਿਭਾਗ ਵੱਲੋਂ ਤਿਆਰ ਈ-ਕੰਟੈਂਟ ਦਾ ਐਲ. ਈ. ਡੀ. ਟੀ-ਵੀਆਂ ਰਾਹੀਂ ਭਰਪੂਰ ਲਾਭ ਉਠਾ ਰਹੇ ਹਨ ਅਤੇ ਰੌਚਕ ਢੰਗ ਨਾਲ ਸਿਲੇਬਸ ਅਨੁਸਾਰ ਪੜ੍ਹਾਈ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਸਕੂਲ ਵਿੱਚ ਜਿੱਥੇ ਪੂਰੀ ਇਮਾਰਤ ਦਾ ਕਾਇਆ ਕਲਪ ਕੀਤਾ ਗਿਆ ਹੈ ਉੱਥੇ ਇਸ ਦੀਆਂ ਦੀਵਾਰਾਂ ਨੂੰ ਬਾਲਾ ਵਰਕ ਰਾਹੀਂ ਸਜਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸਕੂਲ ਦਾ ਵਿਕਾਸ ਲਗਾਤਾਰ ਜਾਰੀ ਹੈ            ਅਤੇ ਵਿਦਿਆਰਥੀਆਂ ਨੂੰ ਮਿਸ਼ਨ ਸ਼ਤ ਪ੍ਰਤੀਸ਼ਤ ਰਾਹੀਂ ਅਧਿਆਪਕਾਂ ਦੀ ਟੀਮ ਵੱਲੋਂ ਪੂਰੀ ਤਨਦੇਹੀ ਨਾਲ ਮਿਹਨਤ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਤਿਆਰ ਐਪਜ਼ ਆਈਸਕੂਲਾ, ਫਿੱਟ ਗਰੂ, ਮਸ਼ਾਲ, ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਆਦਿ ਰਾਹੀਂ ਵਿਦਿਆਰਥੀਆਂ ਦੇ ਬਹੁਪੱਖੀ ਸ਼ਖ਼ਸ਼ੀਅਤ ਵਿਕਾਸ ਵੱਲ ਜ਼ੋਰ ਦਿੱਤਾ ਜਾ ਰਿਹਾ ਹੈ।

Leave a Reply

Your email address will not be published. Required fields are marked *