Latest news

ਸ਼ਨਾਇਆ ਕਪੂਰ ਦੀ ਵੀਡੀਓ ਨੇ ਸੋਸ਼ਲ ਮੀਡੀਆ ‘ਤੇ ਮਚਾਈ ਤਬਾਹੀ

ਬਾਲੀਵੁਡ ਅਦਾਕਾਰ ਸੰਜੇ ਕਪੂਰ ਦੀ ਬੇਟੀ ਸ਼ਨਾਇਆ ਕਪੂਰ ਦੀ ਅੱਜ ਕੱਲ੍ਹ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਉਹ ਜ਼ਬਰਦਸਤ ਡਾਂਸ ਕਰਦੀ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਦੇਖ ਕੇ ਲੋਕਾਂ ਨੇ ਵੀ ਸ਼ਨਾਇਆ ਦੀ ਖੂਬ ਤਾਰੀਫ ਕੀਤੀ ਹੈ। ਇਸ ਵੀਡੀਓ ‘ਚ ਸ਼ਨਾਇਆ ਨਾਲ ਇੰਟਰਨੈਸ਼ਨਲ ਬੈਲੀ ਡਾਂਸਰ ਸੰਜਨਾ ਮੁਥਰੇਜਾ ਵੀ ਡਾਂਸ ਕਰਦੀ ਨਜ਼ਰ ਆ ਰਹੀ ਹੀ।

ਲੋਕ ਇਸ ਵੀਡੀਓ ਨੂੰ ਲਗਤਾਰ ਸ਼ੇਅਰ ਤੇ ਲਾਈਕ ਕਰ ਰਹੇ ਹਨ। ਇਸ ਵੀਡੀਓ ਦੇ ਵਿਊਅਰਜ਼ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਸ਼ਨਾਇਆ ਨੂੰ ਅਕਸਰ ਹੀ ਡਾਂਸ ਕਲਾਸ ਤੋਂ ਬਾਹਰ ਆਉਂਦੇ ਵੇਖਿਆ ਗਿਆ ਸੀ ਪਰ ਹੁਣ ਪਹਿਲੀ ਵਾਰ ਸ਼ਨਾਇਆ ਕੋਈ ਡਾਂਸ ਵੀਡੀਓ ਸਾਹਮਣੇ ਆਈ ਹੈ। ਖ਼ਬਰਾਂ ਦੀ ਮੰਨੀਏ ਤਾਂ ਸ਼ਨਾਇਆ, ਚੰਕੀ ਦੀ ਬੇਟੀ ਅਨੰਨਿਆ ਪਾਂਡੇ ਤੇ ਸ਼ਹਾਰੁਖ ਦੀ ਬੇਟੀ ਸੁਹਾਨਾ ਖ਼ਾਨ ਦੀ ਵਧੀਆ ਸਹੇਲੀ ਹੈ।

 

Subscribe us on Youtube


Leave a Reply