Latest news

ਸਿੱਖ ਕੌਮ ਰਾਜਾ ਵੜਿੰਗ ਦਾ ਬਾਈਕਾਟ ਕਰੇ : ਸਿੱਖ ਤਾਲਮੇਲ ਕਮੇਟੀ

Sikh community boycott King Waring: Sikh Coordination Committee

ਬਠਿੰਡਾ ਵਿੱਚ ਇੱਕ ਚੋਣ ਰੈਲੀ ਵਿੱਚ ਕਾਂਗਰਸੀ ਉਮੀਦਵਾਰ ਅਮਰਿੰਦਰ ਰਾਜਾ ਵੜਿੰਗ ਵੱਲੋਂ ਸਿੱਖ ਕੌਮ ਬਾਰੇ ਊਲ ਜਲੂਲ ਬੋਲਿਆ ਗਿਆ ਜਿਸ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਉਹ ਥੋੜ੍ਹੀ ਹੈ ।
ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪ੍ਰਦੇਸੀ, ਹਰਪਾਲ ਸਿੰਘ ਚੱਢਾ, ਰਜਿੰਦਰ ਸਿੰਘ ਮਿਗਲਾਨੀ, ਹਰਪ੍ਰੀਤ ਸਿੰਘ ਨੀਟੂ ਨੇ ਇੱਕ ਸਾਂਝੇ ਬਿਆਨ ਰਾਹੀਂ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਕੋਈ ਜਿੱਤੇ ਕੋਈ ਹਾਰੇ ਸਾਡਾ ਇਸ ਗੱਲ ਨਾਲ ਕੋਈ ਮਤਲਬ ਨਹੀਂ ਪਰ ਸਿੱਖ ਕੌਮ ਦੀ ਸ਼ਾਨ ਦੇ ਖਿਲਾਫ਼ ਕੋਈ ਵੀ ਬੋਲੇ ਇਹ ਅਸੀਂ ਹਰਗਿਜ਼ ਬਰਦਾਸ਼ਤ ਨਹੀਂ ਕਰਾਂਗੇ । ਅਸੀਂ ਬਠਿੰਡੇ ਦੇ ਵੋਟਰਾਂ ਨੂੰ ਖਾਸ ਕਰ ਸਿੱਖ ਵੋਟਰਾਂ ਨੂੰ ਅਪੀਲ ਕਰਦੇ ਹਾਂ ਕਿ ਰਾਜਾ ਵੜਿੰਗ ਦਾ ਵੋਟਾਂ ਵਿੱਚ ਬਾਈਕਾਟ ਕੀਤਾ ਜਾਵੇ । ਉਕਤ ਆਗੂਆਂ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ ਜਾਂ ਕਰਵਾਈ ਹੈ ਜਾਂ ਦੋਸ਼ੀਆਂ ਦਾ ਸਾਥ ਦਿੱਤਾ ਹੈ ਉਨ੍ਹਾਂ ਦਾ ਵੀ ਬਾਈਕਾਟ ਕੀਤਾ ਜਾਵੇ । ਸਿੱਖ ਲੀਡਰਾਂ ਨੇ ਚੋਣ ਕਮਿਸ਼ਨ ਤੋਂ ਮੰਗ ਕੀਤੀ ਕਿ ਰਾਜਾ ਵੜਿੰਗ ਦੀ ਉਮੀਦਵਾਰੀ ਰੱਦ ਕੀਤੀ ਜਾਵੇ ਤਾਂ ਕਿ ਕੋਈ ਵੀ ਸਿੱਖ ਕੌਮ ਦੀ ਸ਼ਾਨ ਦੇ ਖ਼ਿਲਾਫ਼ ਨਾ ਬੋਲ ਸਕੇ ।
ਇਸ ਮੌਕੇ ਜਤਿੰਦਰ ਸਿੰਘ ਮਝੈਲ, ਸਤਨਾਮ ਸਿੰਘ ਅਰਨੇਜਾ, ਚਰਨਜੀਤ ਸਿੰਘ ਸੇਠੀ, ਅਮਰਜੀਤ ਸਿੰਘ, ਰਾਜਿੰਦਰ ਸਿੰਘ, ਹਰਮਨਜੋਤ ਸਿੰਘ ਬਠਲਾ, ਗਗਨਦੀਪ ਸਿੰਘ, ਸਤਪਾਲ ਸਿੰਘ ਸਿਦਕੀ, ਗੁਰਜੀਤ ਸਿੰਘ ਸਤਨਾਮੀਆਂ, ਹਰਜੀਤ ਸਿੰਘ ਬਾਬਾ, ਸਰਬਜੀਤ ਸਿੰਘ ਕਾਲੜਾ, ਅਮਨਦੀਪ ਸਿੰਘ ਬੱਗਾ, ਹਰਪੀਤ ਸਿੰਘ ਰੋਬਿਨ, ਹਰਪਾਲ ਸਿੰਘ ਪਾਲੀ, ਲਖਵੀਰ ਸਿੰਘ ਲੱਕੀ, ਰਜਿੰਦਰ ਸਿੰਘ ਸੰਤ ਨਗਰ, ਹਰਪ੍ਰੀਤ ਸਿੰਘ ਸੋਨੂੰ ਆਦਿ ਸ਼ਾਮਿਲ ਸਨ ।

Subscribe us on Youtube


Leave a Reply